ਕੈਨਬਰਾ – ਇੱਥੇ ਸਥਿਤ ਗੌਰਮਿੰਟ ਹਾਊਸ ਵਿਖੇ ਇਕ ਸਾਦੇ ਸਮਾਗਮ ਦੌਰਾਨ 27 ਜੂਨ ਦਿਨ ਵੀਰਵਾਰ ਨੂੰ ਲੇਬਰ ਪਾਰਟੀ ਦੇ ਆਗੂ 55 ਸਾਲਾ ਕੇਵਿਨ ਰੱਡ ਨੇ ਆਸਟਰੇਲੀਆ ਦੇ ਗਵਰਨਰ ਜਨਰਲ ਕੁਏਨਟਿਨ ਬਰਾਈਨ ਪਾਸੋਂ 28ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਾਈ। ਉਨ੍ਹਾਂ ਇਹ ਅਹੁਦਾ ਦੂਜੀ ਵਾਰ ਸੰਭਾਲਿਆ ਹੈ। ਰੱਡ ਨੇ ਲੇਬਰ ਪਾਰਟੀ ਦੀ ਲੀਡਰਸ਼ਿਪ ਸਬੰਧੀ ਪਈਆਂ ਵੋਟਾਂ……… ਵਿੱਚ ਆਪਣੇ ਵਿਰੋਧੀ ਆਗੂ ਤੇ ਮੌਕੇ ਦੀ ਪ੍ਰਧਾਨ ਮੰਤਰੀ ਜੂਲੀਆ ਗਿਲਾਰਡ ਨੂੰ 45 ਦੇ ਮੁਕਾਬਲੇ 57 ਵੋਟਾਂ ਨਾਲ ਹਰਾਇਆ।
ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਸ੍ਰੀ ਰੱਡ ਨੇ ਸਤੰਬਰ ਮਹੀਨੇ ਹੋਣ ਵਾਲੀਆਂ ਆਮ ਚੋਣਾਂ ਲਈ ਪਾਰਟੀ ਵਿੱਚ ਏਕਤਾ ਦਾ ਸੱਦਾ ਦਿੱਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2010 ਵਿੱਚ ਸਾਬਕਾ ਬਣੀ ਪ੍ਰਧਾਨ ਮੰਤਰੀ ਬੀਬੀ ਗਿਲਾਰਡ ਨੇ ਪਾਰਟੀ ਲੀਡਰਸ਼ਿਪ ਚੋਣ ਵਿੱਚ ਸ੍ਰੀ ਰੱਡ ਨੂੰ ਹਰਾ ਕੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਆਸਟਰੇਲੀਆ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਰੱਡ ਕੋਲ ਕੰਮ ਕਰਨ ਵਾਸਤੇ ਲਗਭਗ ਤਿੰਨ ਮਹੀਨੇ ਦਾ ਹੀ ਸਮਾਂ ਹੈ। ਉਨ੍ਹਾਂ ਦੇ ਨਾਲ ਐਂਥਨੀ ਅਲਬਨੇਜ਼ ਨੂੰ ਨਵਾਂ ਉਪ ਪ੍ਰਧਾਨ ਮੰਤਰੀ ਅਤੇ ਕਿਨ ਬਰਾਊਨ ਨੂੰ ਵਿੱਤ ਮੰਤਰੀ ਬਣਾਇਆ ਗਿਆ ਹੈ।
International News ਕੇਵਿਨ ਰੱਡ ਨੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ