ਅਡਵਾਨੀ ਦੀ ਅਗਵਾਈ ‘ਚ ਪਾਰਟੀ ਦੇ ਸੀਨੀਅਰ ਨੇਤਾ ਨੇ ਮੁਖਰਜੀ ਨੂੰ ਦਿੱਤਾ ਮੈਮੋਰੰਡਮ
ਨਵੀਂ ਦਿੱਲੀ – ਭਾਜਪਾ ਨੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਤੋਂ ਮੰਗ ਕੀਤੀ ਹੈ ਕਿ ਉਹ ਕੈਗ ‘ਤੇ ਹਮਲੇ ਰੋਕਣ ਲਈ ਦਖ਼ਲ ਦੇਣ। ਇਸ ਸੰਬੰਧ ਵਿੱਚ ਪਾਰਟੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੀ ਅਗਵਾਈ ਵਿਚ ਸੁਸ਼ਮਾ ਸਵਰਾਜ, ਅਰੁਣ ਜੇਟਲੀ ਅਤੇ ਮੁਰਲੀ ਮਨੋਹਰ ਜੋਸ਼ੀ ਨੇ ਰਾਸ਼ਟਰਪਤੀ….. ਨੂੰ ਮੈਮੋਰੰਡਮ ਸੌਂਪਿਆ।
ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਡਵਾਨੀ ਨੇ ਆਖਿਆ ਕਿ ਉਨ੍ਹਾਂ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਇਹ ਅਪੀਲ ਕੀਤੀ ਹੈ ਕਿ ਸਰਕਾਰ ਅਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਲੋਂ ਕੈਗ ‘ਤੇ ਕੀਤੇ ਜਾ ਰਹੇ ਕਥਿਤ ਹਮਲਿਆਂ ਦੇ ਮਾਮਲੇ ਵਿੱਚ ਉਹ ਦਖ਼ਲ ਦੇਣ। ਉਨ੍ਹਾਂ ਆਖਿਆ ਕਿ ਰਾਸ਼ਟਰਪਤੀ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਸਾਡੀ ਮੰਗ ‘ਤੇ ਉਹ ਉਚਿਤ ਕਾਰਵਾਈ ਕਰਨਗੇ।
ਮੈਮੋਰੰਡਮ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨੇ ਖੁਦ ਜਨਤਕ ਤੌਰ ‘ਤੇ ਕੈਗ ਰਿਪੋਰਟ ਦੀ ਨਿਖੇਧੀ ਕੀਤੀ। ਕੈਗ ‘ਤੇ ਕਈ ਤਰ੍ਹਾਂ ਦੇ ਖੁੱਲ੍ਹੇ ਦੋਸ਼ ਲਾਏ ਗਏ। ਸਭ ਤੋਂ ਹੈਰਾਨੀ ਕਰਨ ਵਾਲੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਨੇ ੨੭ ਅਗਸਤ ਨੂੰ ਸੰਸਦ ਅਤੇ ਸੰਸਦ ਦੇ ਬਾਹਰ ਬਿਆਨ ਦਿੱਤੇ। ਸੰਸਦ ਵਿੱਚ ਉਨ੍ਹਾਂ ਨੇ ਕਿਹਾ ਕਿ ਕੈਗ ਦਾ ਅੰਦਾਜ਼ਾ ਸਪਸ਼ਟ ਰੂਪ ਨਾਲ ਵਿਵਾਦਮਈ ਹੈ ਅਤੇ ਉਹ ਕਈ ਥਾਵਾਂ ‘ਤੇ ਦੋਸ਼ ਭਰਿਆ ਹੈ।
Indian News ਕੈਗ ‘ਤੇ ਹਮਲੇ ਰੋਕਣ ਲਈ ਰਾਸ਼ਟਰਪਤੀ ਦਖ਼ਲ ਦੇਣ : ਭਾਜਪਾ