ਟੋਰਾਂਟੋ, 15 ਜੁਲਾਈ – ਕੈਨੇਡਾ ਦੇ 1985 ਦੇ ਏਅਰ ਇੰਡੀਆ ਬੰਬ ਧਮਾਕੇ ਦੇ ਕੇਸ ਵਿੱਚ ਬਰੀ ਹੋਏ ਕਾਰੋਬਾਰੀ ਅਤੇ ਉੱਘੇ ਸਿੱਖ ਆਗੂ ਰਿਪੂਦਮਨ ਸਿੰਘ ਮਲਿਕ ਦੀ ਕੈਨੇਡਾ ਦੇ ਵੈਨਕੂਵਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 9.15 ਵਜੇ ਦੇ ਲਗਭਗ ਵਾਪਰੀ, ਜਦੋਂ ਉਹ ਆਪਣੇ ਦਫ਼ਤਰ ਜਾ ਰਹੇ ਸਨ। ਰਿਪੂਦਮਨ ਸਿੰਘ ਨੇ ਇਸ ਸਾਲ ਜਨਵਰੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕੀਤੀ ਸੀ। ਉਨ੍ਹਾਂ ਮੋਦੀ ਸਰਕਾਰ ਵੱਲੋਂ ਸਿੱਖ ਕੌਮ ਲਈ ਚੁੱਕੇ ਗਏ ਬੇਮਿਸਾਲ ਕਦਮਾਂ ਲਈ ਧੰਨਵਾਦ ਪ੍ਰਗਟ ਕਰਦਿਆਂ ਇੱਕ ਪੱਤਰ ਲਿਖਿਆ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮਲਿਕ ਦੀ ਮੌਤ ਇਸੇ ਕਾਰਣ ਹੋਈ ਹੈ।
ਪੰਜਾਬੀ ਮੂਲ ਦੇ ਕੈਨੇਡੀਅਨ ਸਿੱਖ ਰਿਪੂਦਮਨ ਸਿੰਘ ‘ਤੇ ਕਦੇ ਖ਼ਾਲਿਸਤਾਨ ਹੋਣ ਦਾ ਦੋਸ਼ ਲੱਗਾ ਸੀ। 1985 ‘ਚ ਏਅਰ ਇੰਡੀਆ ਕਨਿਸ਼ਕ ਬੰਬ ਧਮਾਕੇ ਦੇ ਮਾਮਲੇ ‘ਚ ਉਨ੍ਹਾਂ ‘ਤੇ ਕੈਨੇਡਾ ‘ਚ ਕਾਫ਼ੀ ਸਮਾਂ ਮੁਕੱਦਮਾ ਚੱਲਿਆ। ਉਹ 2005 ਵਿੱਚ ਇਸ ਕੇਸ ਵਿੱਚੋਂ ਬਰੀ ਹੋ ਗਏ ਸੀ। ਦੱਸਿਆ ਜਾ ਰਿਹਾ ਹੈ ਕਿ ਰਿਪੁਦਮਨ ਸਿੰਘ ਨੇ ਖ਼ਾਲਸਾ ਕ੍ਰੈਡਿਟ ਯੂਨੀਅਨ ਦੀ ਸਥਾਪਨਾ ਕੀਤੀ ਸੀ।
Home Page ਕੈਨੇਡਾ ‘ਚ ਉੱਘੇ ਸਿੱਖ ਆਗੂ ਰਿਪੂਦਮਨ ਸਿੰਘ ਮਲਿਕ ਦੀ ਗੋਲੀ ਮਾਰ ਕੇ...