ਟੋਰਾਂਟੋ – 7 ਮਈ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਨੇ ਕਾਮਾਗਾਟਾਮਾਰੂ ਸ਼ਤਾਬਦੀ ਵਰ੍ਹੇ ‘ਤੇ ਕੈਨੇਡਾ ਪੋਸਟ ਵੱਲੋਂ ਤਿਆਰ ਢਾਈ ਡਾਲਰ ਦੀ ਕੀਮਤ ਵਾਲਾ ਡਾਕ ਟਿਕਟ ਜਾਰੀ ਕੀਤੀ। ਇਸ ਮੌਕੇ ਕੈਨੇਡਾ ਦੇ ਕੈਬਨਿਟ ਮੰਤਰੀ ਜੇਸਨ ਕੈਨੀ, ਬਹੁ-ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਟਿਮ ਉਪਲ, ਖੇਡ ਮੰਤਰੀ ਬਲ ਗੋਸਲ, ਸੰਸਦੀ ਸਕੱਤਰ ਦੀਪਕ ਉਬਰਾਏ, ਬ੍ਰਿਟਿਸ਼ ਕੋਲੰਬੀਆ ਤੋਂ ਸਾਂਸਦ ਨਰਿੰਦਰ ਕੌਰ ਨੀਨਾ ਗਰੇਵਾਲ, ਟੋਰਾਂਟੋ ਤੋਂ ਐਮ. ਪੀ. ਪਰਮ ਗਿੱਲ ਅਤੇ ਕੈਲਗਰੀ ਤੋਂ ਕਨਜ਼ਰਵੇਟਿਵ ਸੰਸਦ ਮੈਂਬਰ ਦਵਿੰਦਰ ਸ਼ੋਰੀ ਹਾਜ਼ਰ ਸਨ। ਗੌਰਤਲਬ ਹੈ ਕਿ 23 ਮਈ 1914 ਤੇ ਕਾਮਾਗਾਟਾਮਾਰੂ ਜਹਾਜ਼ 376 ਮੁਸਾਫ਼ਰਾਂ ਸਮੇਤ ਵੈਨਕੂਵਰ ਬੰਦਰਗਾਹ ‘ਤੇ ਪੁੱਜਿਆ ਸੀ, ਜਿਸ ਦੇ ਮੁਸਾਫ਼ਰਾਂ ‘ਤੇ 21 ਜੁਲਾਈ, 1914 ਨੂੰ ਅਣਮਨੁੱਖੀ ਤਸ਼ੱਦਦ ਕਰਕੇ ਵਾਪਸ ਭਾਰਤ ਮੋੜ ਦਿੱਤਾ ਗਿਆ ਸੀ। ਜਹਾਜ਼ ਦੇ ਕਲਕੱਤਾ ਬੰਦਰਗਾਹ ‘ਤੇ ਪੁੱਜਣ ‘ਤੇ 29 ਸਤੰਬਰ ਨੂੰ ਗੋਲੀਆਂ ਮਾਰ ਕੇ 20 ਮੁਸਾਫ਼ਰਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ।
International News ਕੈਨੇਡਾ ਸਰਕਾਰ ਵੱਲੋਂ ਕਾਮਾਗਾਟਾਮਾਰੂ ਸਬੰਧੀ ਡਾਕ ਟਿਕਟ ਜਾਰੀ