ਕੈਬਨਿਟ ਫੇਰਬਦਲ: ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਵੱਲੋਂ ਆਪਣੀ ਨਵੀਂ ਕੈਬਨਿਟ ਦਾ ਐਲਾਨ

ਵੈਲਿੰਗਟਨ, 31 ਜਨਵਰੀ – ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਅੱਜ ਆਪਣੀ ਨਵੀਂ ਕੈਬਨਿਟ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਆਪਣੀ ਕੈਬਨਿਟ ਵਿੱਚ ਇੱਕ ਨਾਟਕੀ ਤਬਦੀਲੀ ਕਰਦੇ ਹੋਏ ਮੰਤਰੀ ਮੰਡਲ ਵਿੱਚ ਕੁੱਝ ਨਵੇਂ ਚਿਹਰਿਆਂ ਨੂੰ ਸ਼ਾਮਿਲ ਕੀਤਾ। ਜਿਸ ‘ਚ ਕੀਰਨ ਮੈਕਐਂਲਟੀ ਕੈਬਨਿਟ ਵਿੱਚ ਸ਼ਾਮਲ ਹੋ ਗਈ ਹੈ ਅਤੇ ਪੂਰਾ ਲੋਕਲ ਗਵਰਮੈਂਟ ਪੋਰਟਫੋਲੀਓ ਦਿੱਤਾ ਗਿਆ ਹੈ। ਇਸ ਦੇ ਨਾਲ ਐਮਪੀ ਗਿੰਨੀ ਐਂਡਰਸਨ ਅਤੇ ਮਾਨਾ ਐਮਪੀ ਬਾਰਬਰਾ ਐਡਮੰਡਸ ਨੂੰ ਵੀ ਕੈਬਨਿਟ ਵਿੱਚ ਥਾਂ ਦਿੱਤੀ ਗਈ ਹੈ।
ਪ੍ਰਧਾਨ ਮੰਤਰੀ ਹਿਪਕਿਨਜ਼ ਨੇ ਕਿਹਾ ਕਿ ਉਹ ਖ਼ੁਦ, ਸੇਪੁਲੋਨੀ, ਰੌਬਰਟਸਨ, ਡੇਵਿਸ ਅਤੇ ਵੁੱਡ ਵਿੱਚ ਕੋਈ ਬਦਲਾਅ ਨਹੀਂ ਹੈ, 2023 ਵਿੱਚ ਕਾਰੋਬਾਰਾਂ ਲਈ ਚੱਲ ਰਹੀਆਂ ਲਾਗਤਾਂ ਨੂੰ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਗ੍ਰਾਂਟ ਰੌਬਰਟਸਨ ਵਿੱਤ ਮੰਤਰੀ ਬਣੇ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਨਵੀਂ ਕੈਬਨਿਟ ਰਹਿਣ-ਸਹਿਣ ਦੀ ਲਾਗਤ, ਸਿੱਖਿਆ, ਸਿਹਤ, ਰਿਹਾਇਸ਼ ਅਤੇ ਭਾਈਚਾਰਿਆਂ ਅਤੇ ਕਾਰੋਬਾਰਾਂ ਨੂੰ ਸੁਰੱਖਿਅਤ ਰੱਖਣ ‘ਤੇ ਕੇਂਦ੍ਰਿਤ ਹੋਵੇਗੀ।
ਐਂਡਰਿਊ ਲਿਟਲ ਨੇ ਸਿਹਤ ਪੋਰਟਫੋਲੀਓ ਲੈ ਲਿਆ ਗਿਆ ਹੈ, ਐਂਡਰਿਊ ਲਿਟਲ ਦੀ ਥਾਂ ਡਾ. ਆਇਸ਼ਾ ਵੇਰਲ ਸਿਹਤ ਮੰਤਰੀ ਬਣਾਇਆ ਗਿਆ ਹੈ। ਉਹ ਲਿਸਟ ‘ਚ 8ਵੇਂ ਨੰਬਰ ‘ਤੇ ਹੈ ਅਤੇ ਫ਼ਰੰਟ ਬੈਂਚ ‘ਤੇ ਚਲੇ ਗਈ ਹੈ। ਲਿਟਲ, ਜੋ ਹੈਲਥ ਪੋਰਟਫੋਲੀਓ ਗੁਆ ਚੁੱਕੇ ਹਨ, ਪੀਨੀ ਹੇਨਾਰੇ ਤੋਂ ਡਿਫੈਂਸ ਮੰਤਰਾਲੇ ਸੰਭਾਲੇਗਾ।
ਮਾਈਕਲ ਵੁੱਡ ਕੈਬਨਿਟ ਰੈਂਕਿੰਗ ਵਿੱਚ 7ਵੇਂ ਨੰਬਰ ‘ਤੇ ਆ ਗਿਆ ਹੈ ਅਤੇ ਆਕਲੈਂਡ ਲਈ ਮੰਤਰੀ ਅਤੇ ਇੱਕ ਸਹਿਯੋਗੀ ਵਿੱਤ ਮੰਤਰੀ ਬਣ ਗਿਆ ਹੈ, ਜਦੋਂ ਕਿ ਜਾਨ ਟਿਨੇਟੀ ਸਿੱਖਿਆ ਮੰਤਰੀ ਹੋਣਗੇ, ਉਹ ਹੁਣ ਸਹਿਯੋਗੀ ਸਿੱਖਿਆ ਮੰਤਰੀ ਸੀ।
ਵਿਲੀ ਜੈਕਸਨ 9ਵੇਂ ਅਤੇ ਕਿਰੀ ਐਲਨ 10ਵੇਂ ਸਥਾਨ ‘ਤੇ ਹਨ। ਦੋਵਾਂ ਨੇ ਕ੍ਰਮਵਾਰ ਆਪਣੇ ਮੁੱਖ ਪੋਰਟਫੋਲੀਓ ਬ੍ਰੋਡਕਾਸਟਿੰਗ ਅਤੇ ਜਸਟਿਸ ਨੂੰ ਕਾਇਮ ਰੱਖਿਆ ਹੈ। ਜਦੋਂ ਕਿ ਸਟੂਅਰਟ ਨੈਸ਼ ਨੂੰ ਪੁਲਿਸ ਮੰਤਰਾਲੇ ਦਿੱਤਾ ਗਿਆ ਹੈ।
ਐਮਪੀ ਗਿੰਨੀ ਐਂਡਰਸਨ ਨੂੰ ਡਿਜੀਟਲ ਆਰਥਿਕਤਾ ਅਤੇ ਸੰਚਾਰ ਮੰਤਰੀ, ਛੋਟੇ ਕਾਰੋਬਾਰ ਲਈ ਮੰਤਰੀ, ਸੀਨੀਅਰਜ਼ ਮੰਤਰੀ, ਇਮੀਗ੍ਰੇਸ਼ਨ ਦੇ ਸਹਿਯੋਗੀ ਮੰਤਰੀ ਅਤੇ ਵੈਤਾਂਗੀ ਗੱਲਬਾਤ ਦੀ ਸੰਧੀ ਲਈ ਸਹਾਇਕ ਮੰਤਰੀ ਬਣਾਇਆ ਗਿਆ ਹੈ। ਜਦੋਂ ਕਿ ਬਾਰਬਰਾ ਐਡਮੰਡਸ ਨੂੰ ਅੰਦਰੂਨੀ ਮਾਮਲਿਆਂ ਦੀ ਮੰਤਰੀ, ਪੈਸੀਫਿਕ ਪੀਪਲਜ਼ ਲਈ ਮੰਤਰੀ, ਪੈਸੀਫਿਕ ਪੀਪਲਜ਼ ਲਈ ਐਸੋਸੀਏਟ ਹੈਲਥ ਮੰਤਰੀ ਅਤੇ ਹਾਊਸਿੰਗ ਦੇ ਐਸੋਸੀਏਟ ਮੰਤਰੀ ਹੋਵੇਗੀ। ਕੈਬਨਿਟ ਤੋਂ ਬਾਹਰਲੇ ਚਾਰ ਨਵੇਂ ਮੰਤਰੀ ਸ਼ਾਮਿਲ ਕੀਤੇ ਗਏ ਹਨ, ਜੋ ਡੰਕਨ ਵੈੱਬ, ਵਿਲੋ-ਜੀਨ ਪ੍ਰਾਈਮ, ਰੀਨੋ ਤਿਰਿਕੇਟੇਨ ਅਤੇ ਡਾ. ਡੇਬੋਰਾਹ ਰਸਲ।
ਕੈਬਨਿਟ ਤੋਂ ਬਾਹਰ ਹੋਏ ਮੰਤਰੀਆਂ ‘ਚ ਪੋਟੋ ਵਿਲੀਅਮਜ਼, ਡੇਵਿਡ ਕਲਾਰਕ, ਔਪਿਟੋ ਵਿਲੀਅਮ ਸਿਓ, ਫਿਲ ਟਵਾਈਫੋਰਡ ਅਤੇ ਸਾਬਕਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਹਨ।
ਗੌਰਤਲਬ ਹੈ ਕਿ ਐਮਪੀ ਮੈਕਐਨਲਟੀ ਤੋਂ ਵਿਵਾਦਗ੍ਰਸਤ ਸਥਾਨਕ ਸਰਕਾਰਾਂ ਦਾ ਪੋਰਟਫੋਲੀਓ ਗੁਆਉਣ ਤੋਂ ਬਾਅਦ, ਨੈਣੀਆ ਮਹੂਤਾ ਨੇ ਵਿਦੇਸ਼ੀ ਮਾਮਲਿਆਂ ਦੇ ਅਹੁਦੇ ਨੂੰ ਕਾਇਮ ਰੱਖਿਆ।