ਸੈਕਰਾਮੈਂਟੋ,ਕੈਲੀਫੋਰਨੀਆ, 7 ਜੂਨ (ਹੁਸਨ ਲੜੋਆ ਬੰਗਾ) – ਕੈਲੀਫੋਰਨੀਆ ਵਿਚ ਸਟੇਟ ਸੈਨਟ ਨੇ ਸਿੱਖਾਂ ਨੂੰ ਵੱਡੀ ਰਾਹਤ ਦਿੰਦਿਆਂ ਇਕ ਬਿੱਲ ਉਪਰ ਮੋਹਰ ਲਾ ਦਿੱਤੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਸਿੱਖ ਬਿਨਾਂ ਹੈਲਮਟ ਪਹਿਨੇ ਆਪਣੀ ਰਵਾਇਤੀ ਦਸਤਾਰ ਬੰਨ ਕੇ ਬਾਈਕ ਚਲਾ ਸਕਣਗੇ। ਸੈਨਟ ਮੈਂਬਰ ਬਰੀਅਨ ਡਾਹਲ ਵੱਲੋਂ ਪੇਸ਼ ਕੀਤੇ ਬਿੱਲ ਨੂੰ ਸੈਨਟ ਨੇ 21-8 ਵੋਟਾਂ ਦੇ ਫਰਕ ਨਾਲ ਪਾਸ ਕਰ ਦਿੱਤਾ। ਹੁਣ ਇਹ ਬਿੱਲ ਅਸੰਬਲੀ ਵਿਚ ਜਾਵੇਗਾ। ਬਿੱਲ ਪੇਸ਼ ਕਰਨ ਤੋਂ ਬਾਅਦ ਜਾਰੀ ਇਕ ਬਿਆਨ ਵਿਚ ਡਾਹਲ ਨੇ ਕਿਹਾ ਕਿ ”ਧਾਰਮਿੱਕ ਆਜ਼ਾਦੀ ਇਸ ਦੇਸ਼ ਦੀ ਪ੍ਰਮੁੱਖ ਬੁਨਿਆਦ ਹੈ। ਸਾਨੂੰ ਅਮਰੀਕੀਆਂ ਨੂੰ ਇਹ ਅਧਿਕਾਰ ਹੈ ਕਿ ਅਸੀਂ ਆਪਣੇ ਧਰਮ ਦਾ ਪ੍ਰਗਟਾਵਾ ਆਜ਼ਾਦੀ ਨਾਲ ਕਰ ਸਕਦੇ ਹਾਂ। ਮੇਰਾ ਵਿਸ਼ਵਾਸ਼ ਹੈ ਕਿ ਇਹ ਅਧਿਕਾਰ ਹਰ ਇਕ ਤੱਕ ਪਹੁੰਚਣਾ ਚਾਹੀਦਾ ਹੈ। ਕੋਈ ਵੀ ਕਾਨੂੰਨ ਜੇਕਰ ਕਿਸੇ ਦੇ ਧਰਮ ਦੇ ਪ੍ਰਗਟਾਵੇ ਨੂੰ ਸੀਮਿਤ ਕਰਦਾ ਹੈ ਤਾਂ ਉਹ ਇਸ ਦੇਸ਼ ਦੇ ਖਿਲਾਫ ਹੈ।” ਉਨਾਂ ਕਿਹਾ ਜੋ ਦਸਤਾਰ ਜਾਂ ਪਟਕਾ ਬੰਨਦੇ ਹਨ, ਨੂੰ ਹੈਲਮਟ ਪਹਿਣ ਤੋਂ ਛੋਟ ਦੇਣਾ ਇਕ ਸਧਾਰਨ ਤਰੀਕਾ ਹੈ ਜੋ ਇਹ ਯਕੀਨੀ ਬਣਾਉਂਦਾ ਹੈ ਕਿ ਇਸ ਦੇਸ਼ ਵਿਚ ਹਰ ਇਕ ਧਰਮ ਦੀ ਆਜ਼ਾਦੀ ਸੁਰੱਖਿਅਤ ਹੈ। ਇਥੇ ਜਿਕਰਯੋਗ ਹੈ ਕਿ 2021 ਵਿਚ ਕਮਿਊਨਿਟੀ ਸਰਵੇ ਵਿਚ ਅਨੁਮਾਨ ਲਾਇਆ ਗਿਆ ਸੀ ਕਿ ਕੈਲੀਫੋਰਨੀਆ ਵਿਚ 2,11,000 ਸਿੱਖ ਰਹਿੰਦੇ ਹਨ ਜੋ ਅਮਰੀਕਾ ਵਿਚ ਰਹਿੰਦੇ ਕੁਲ ਸਿੱਖਾਂ ਦਾ ਤਕਰੀਬਨ ਅੱਧਾ ਹਿੱਸਾ ਹੈ।
Home Page ਕੈਲੀਫੋਰਨੀਆ ਵਿਚ ਸੈਨਟ ਵੱਲੋਂ ਸਿੱਖਾਂ ਨੂੰ ਵੱਡੀ ਰਾਹਤ, ਬਿਨਾਂ ਹੈਲਮਟ ਬਾਈਕ ਚਲਾਉਣ...