ਨਵੀਂ ਦਿੱਲੀ -ਇੱਥੇ ਦੇ ਸਿਰੀਫੋਰਟ ਸਟੇਡੀਅਮ ਵਿਖੇ ਹੋਏ’ਇੰਡੀਆ ਓਪਨ ਬੈਡਮਿੰਟਨ ਸੁਪਰ ਸੀਰੀਜ਼’ਦੇ ਪੁਰਸ਼ ਅਤੇ ਔਰਤਾਂ ਦੇ ਸਿੰਗਲਜ਼ ਵਰਗ ਦੇ ਖਿਤਾਬ ‘ਤੇ ਕਰਮ ਵਾਰ ਕੋਰੀਆ ਦੇ ਸ਼ੋਨ ਵਾਨ ਹੋ ਤੇ ਚੀਨ ਦੀ ਕੀ ਲੀ ਜੁਈਰੇਈ ਨੇ ਕਬਜ਼ਾ ਕਰ ਲਿਆ।
ਪੁਰਸ਼ਾਂ ਦੇ ਸਿੰਗਲਜ਼ ਵਰਗ ਦੇ ਫਾਈਨਲ ਮੁਕਾਬਲੇ ਵਿੱਚ ਕੋਰੀਆ ਦੇ 17ਵਾਂ ਦਰਜਾ ਪ੍ਰਾਪਤ ਸ਼ੋਨ ਵਾਨ ਹੋ ਨੇ ਉਲਟਫੇਰ ਕਰਦੇ ਹੋਏ ਅੱਜ ਇਥੇ ਪਹਿਲਾ ਦਰਜਾ ਪ੍ਰਾਪਤ ਪਿਛਲੇ ਚੈਂਪੀਅਨ ਮਲੇਸ਼ੀਆ ਦੇ ਲੀ ਚੋਂਗ ਵੇਈ ਨੂੰ 21-18,14-21,21-19 ਨਾਲ ਹਰਾ ਕੇ ਆਪਣਾ ਪਹਿਲਾ ਸੁਪਰ ਸੀਰੀਜ਼ ਖਿਤਾਬ ਜਿੱਤਿਆ। ਇਹ ਫਾਈਨਲ ਮੁਕਾਬਲਾ ਇਕ ਘੰਟਾ ਤੇ ਛੇ ਮਿੰਟ ਤੱਕ ਚੱਲਿਆ। ਖਾਸ ਦੱਸਣਯੋਗ ਹੈ ਕਿ ਕੋਰੀਆ ਦੇ ਸ਼ੋਨ ਵਾਨ ਨੇ ਇਹ ਖਿਤਾਬ ਜਿੱਤਣ ਦੇ ਨਾਲ ਹੀ ਲੰਡਨ ਉਲੰਪਿਕ ਵਿੱਚ ਖੇਡਣ ਦਾ ਆਪਣਾ ਰਾਹ ਪੱਧਰਾ ਕਰ ਲਿਆ। ਔਰਤਾਂ ਦੇ ਸਿੰਗਲਜ਼ ਵਰਗ ਦੇ ਫਾਈਨਲ ਮੁਕਾਬਲੇ ਵਿੱਚ ਟੂਰਨਾਮੈਂਟ ਦੀ ਦੂਸਰਾ ਤੇ ਵਿਸ਼ਵ ਦੀ ਚੌਥਾ ਦਰਜਾ ਪ੍ਰਾਪਤ ਚੀਨ ਦੀ ਲੀ ਜੁਈਰੇਈ ਨੇ ਛੇਵਾਂ ਦਰਜਾ ਪ੍ਰਾਪਤ ਜਰਮਨੀ ਦੀ ਜੂਲੀਅਨ ਸ਼ੇਂਕ ਨੂੰ 14-21,21-17,21-8 ਨਾਲ 47 ਮਿੰਟ ਤਕ ਚੱਲੇ ਮੁਕਾਬਲੇ ਵਿੱਚ ਹਰਾ ਕੇ ਖਿਤਾਬ ਜਿੱਤਿਆ।
ਔਰਤਾਂ ਦੇ ਡਬਲਜ਼ ਵਰਗ ਦਾ ਖਿਤਾਬ ਕੋਰੀਆ ਦੀ ਕਿਊਨ ਯੁਨ ਜੁੰਗ ਅਤੇ ਹਾਨਾ ਕਿਮ ਦੀ ਜੋੜੀ ਨੇ ਚੀਨ ਦੀ ਯਿਜਿਨ ਬਾਓ ਅਤੇ ਕਵਾਨਜਿੰਗ ਝੋਂਗ ਦੀ ਜੋੜੀ ਨੂੰ 21-17,21-18 ਨਾਲ ਹਰਾ ਕੇ ਜਿੱਤਿਆ। ਪੁਰਸ਼ਾਂ ਦੇ ਡਬਲਜ਼ ਵਰਗ ਦਾ ਖਿਤਾਬ ਥਾਈਲੈਂਡ ਦੇ ਬੋਡਿਨ ਇਸਾਰਾ ਤੇ ਮਨੀਪੋਂਗ ਜੋਂਗਜੀਤ ਦੀ ਜੋੜੀ ਨੇ ਕੋਰੀਆ ਦੇ ਸਯੁੰਗ ਹੁਨ ਤੇ ਯੁਓਨ ਸਿਯੋਂਗ ਯੂ ਦੀ ਜੋੜੀ ਨੂੰ 21-17,14-21, 21-14 ਨਾਲ ਹਰਾ ਕੇ ਜਿੱਤਿਆ। ਜਦੋਂ ਕਿ ਮਿਕਸ ਡਬਲਜ਼ ਦਾ ਖਿਤਾਬ ਇੰਡੋਨੇਸ਼ੀਆ ਦੇ ਤੋਂਤੋਵੀ ਅਹਿਮਦ ਅਤੇ ਲਿਲਿਆਨਾ ਨੌਤਸੀਰ ਦੀ ਜੋੜੀ ਨੇ ਥਾਈਲੈਂਡ ਦੇ ਸੁਦਕੇਤ ਪ੍ਰਾਪਕਾਮੋਲ ਅਤੇ ਸਾਰਾਲੀ ਥਾਂਗਥੋਂਗਕਾਮ ਦੀ ਜੋੜੀ ਨੂੰ 21-16,12-21,21-14 ਪ੍ਰਾਪਤ ਕੀਤਾ।
Uncategorized ਕੋਰੀਆ ਦਾ ਪੁਰਸ਼ ਅਤੇ ਚੀਨ ਦਾ ਔਰਤਾਂ ਦੇ ਇੰਡੀਆ ਓਪਨ ਬੈਡਮਿੰਟਨ ਸੁਪਰ...