ਵਾਸ਼ਿੰਗਟਨ 29 ਅਪ੍ਰੈਲ (ਹੁਸਨ ਲੜੋਆ ਬੰਗਾ) – ਅਮਰੀਕਾ ‘ਚ ਕੋਰੋਨਾਵਾਇਰਸ ਨਾਲ ਪਿਛਲੇ 24 ਘੰਟਿਆਂ ਦੌਰਾਨ 2200 ਤੋਂ ਵਧ ਮੌਤਾਂ ਹੋਈਆਂ ਹਨ। ਮੌਤਾਂ ਦੀ ਕੁਲ ਗਿਣਤੀ 59266 ਹੋ ਗਈ ਹੈ ਜਦ ਕਿ ਪੀੜਤਾਂ ਦੀ ਗਿਣਤੀ 10,35,765 ਹੋ ਗਈ ਹੈ। ਤਕਰੀਬਨ 25000 ਨਵੇਂ ਮਰੀਜ਼ ਆਏ ਹਨ। ਹੁਣ ਤੱਕ 2,01, 504 ਕੇਸ ਬੰਦ ਕਰ ਦਿੱਤੇ ਗਏ ਹਨ। ਇਨਾਂ ਵਿਚੋਂ 71% ਮਰੀਜ਼ ਠੀਕ ਹੋਏ ਹਨ ਜਦ ਕਿ 29% ਮੌਤ ਦੇ ਮੂੰਹ ‘ਚ ਜਾ ਪਏ ਹਨ। ਇਕੱਲੇ ਨਿਊਯਾਰਕ ਵਿਚ ਪਿਛਲੇ 24 ਘੰਟਿਆਂ ਦੌਰਾਨ 521 ਮੌਤਾਂ ਹੋਈਆਂ ਹਨ। ਨਿਊਯਾਰਕ ‘ਚ ਮ੍ਰਿਤਕਾਂ ਦੀ ਗਿਣਤੀ 23144 ਹੋ ਗਈ ਹੈ। ਬਦਤਰ ਬਣੀ ਸਥਿੱਤੀ ਦੇ ਦਰਮਿਆਨ ਰਾਸ਼ਟਰਪਤੀ ਡੋਨਾਲਟ ਟਰੰਪ ਨੇ ਗਰੌਸਰੀ ਸਟੋਰਾਂ ‘ਚ ਮੀਟ ਦੀ ਸਪਲਾਈ ਯਕੀਨੀ ਬਣਾਉਣ ਲਈ ਮੀਟ ਪਲਾਂਟ ਖੋਲਣ ਦੇ ਆਦੇਸ਼ ਦਿੱਤੇ ਹਨ।
Home Page ਕੋਰੋਨਾਵਾਇਰਸ: ਅਮਰੀਕਾ ‘ਚ ਮ੍ਰਿਤਕਾਂ ਦੀ ਗਿਣਤੀ 59000 ਤੋਂ ਪਾਰ