ਵਾਸ਼ਿੰਗਟਨ, 27 ਮਾਰਚ – ਸੁਪਰ ਪਾਵਰ ਅਮਰੀਕਾ ਚੀਨ ਅਤੇ ਇਟਲੀ ਨੂੰ ਪਿੱਛੇ ਛੱਡ ਦੇ ਹੋਏ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਨਿਕਲ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਾਰੇ ਦਾਅਵਿਆਂ ਦੇ ਬਾਅਦ ਵੀ ਅਮਰੀਕਾ ਇਸ ਮਹਾਂਮਾਰੀ ਉੱਤੇ ਕਾਬੂ ਕਰਨ ਵਿੱਚ ਬੁਰੀ ਤਰ੍ਹਾਂ ਤੋਂ ਅਸਫਲ ਨਜ਼ਰ ਆ ਰਿਹਾ ਹੈ। ਕੋਰੋਨਾ ਮਹਾਂਮਾਰੀ ਜੰਗਲ ਦੀ ਅੱਗ ਦੀ ਤਰ੍ਹਾਂ ਨਾਲ ਪੂਰੇ ਅਮਰੀਕਾ ਨੂੰ ਆਪਣੀ ਮਾਰ ਵਿੱਚ ਲੈਂਦੀ ਜਾ ਰਹੀ ਹੈ।
26 ਮਾਰਚ ਦਿਨ ਵੀਰਵਾਰ ਨੂੰ ਅਮਰੀਕਾ ਵਿੱਚ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 85,390 ਪਹੁੰਚ ਗਈ ਜੋ ਇਸ ਮਹਾਂਮਾਰੀ ਦੇ ਗੜ੍ਹ ਚੀਨ ਤੋਂ ਵੀ ਜ਼ਿਆਦਾ ਹੈ। ਅਮਰੀਕਾ ਵਿੱਚ ਹੁਣ ਤੱਕ 1200 ਤੋਂ ਜ਼ਿਆਦਾ ਲੋਕ ਇਸ ਮਹਾਂਮਾਰੀ ਦੀ ਲਪੇਟ ਵਿੱਚ ਆ ਕੇ ਆਪਣੀ ਜਾਨ ਗੁਆ ਚੁੱਕੇ ਹਨ। ਅਮਰੀਕਾ ਦੇ ਬਾਅਦ ਚੀਨ ਦਾ ਨੰਬਰ ਹੈ ਜਿੱਥੇ ਉੱਥੇ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 81,380 ਅਤੇ ਇਸ ਦੇ ਬਾਅਦ ਇਟਲੀ ਹੈ ਜਿੱਥੇ 80,589 ਲੋਕ ਪ੍ਰਭਾਵਿਤ ਹਨ। ਭਾਰਤ ਵਿੱਚ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 700 ਨੂੰ ਪਾਰ ਕਰ ਗਈ ਹੈ ਜਦੋਂ ਕਿ 20 ਲੋਕ ਇਸ ਮਹਾਂਮਾਰੀ ਨਾਲ ਮਾਰੇ ਗਏ ਹਨ।
ਇਸ ਤੋਂ ਪਹਿਲਾਂ ਅਮਰੀਕੀ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਸੀ ਕਿ ਅਮਰੀਕਾ ਕੋਰੋਨਾਵਾਇਰਸ ਦਾ ਸਭ ਤੋਂ ਵੱਡਾ ਗੜ੍ਹ ਬਣ ਸਕਦਾ ਹੈ। ਦੁਨੀਆ ਦੀ ਤੀਜੀ ਸਭ ਤੋਂ ਵੱਡੀ ਆਬਾਦੀ ਵਾਲਾ ਦੇਸ਼ ਅਮਰੀਕਾ ਇਸ ਮਹਾਂਮਾਰੀ ਦਾ ਸਭ ਤੋਂ ਵੱਡਾ ਸ਼ਿਕਾਰ ਹੋ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ 330 ਮਿਲੀਅਨ ਦੀ ਆਬਾਦੀ ਵਾਲੇ ਅਮਰੀਕਾ ਵਿੱਚ ਹੁਣੇ ਕੋਰੋਨਾਵਾਇਰਸ ਤੋਂ ਪਿੜਤ ਮਾਮਲੇ ਹੋਰ ਵੱਧ ਸਕਦੇ ਹਨ। ਅਮਰੀਕਾ ਦੇ ਨਿਊਯਾਰਕ ਵਿੱਚ ਵੀਰਵਾਰ ਨੂੰ ਇੱਕ ਦਿਨ ਵਿੱਚ 100 ਮੌਤਾਂ ਕੋਰੋਨਾਵਾਇਰਸ ਦੇ ਕਾਰਣ ਹੋ ਗਈਆਂ। ਇਸ ਦੇ ਨਾਲ ਹੀ ਇੱਥੇ ਮਰਨ ਵਾਲਿਆਂ ਦੀ ਕੁਲ ਗਿਣਤੀ 1295 ਹੋ ਗਈ ਹੈ।
ਇਕੱਲੇ ਨਿਊਯਾਰਕ ਵਿੱਚ ਕੋਰੋਨਾ ਦੇ ਨਾਲ 385 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੂਰੇ ਦੇਸ਼ ਦੀ ਗੱਲ ਕਰੀਏ ਤਾਂ ਇੱਥੇ 74,573 ਲੋਕ ਕੋਰੋਨਾ ਪਾਜੀਟਿਵ ਪਾਏ ਗਏ ਜਦੋਂ ਕਿ ਸਿਰਫ਼ 46 ਹੀ ਇਲਾਜ ਦੇ ਬਾਅਦ ਠੀਕ ਹੋ ਸਕੇ। ਨਿਊਯਾਰਕ ਵਿੱਚ ਕੋਰੋਨਾ ਦੇ 37,258 ਮਾਮਲੇ ਸਾਹਮਣੇ ਆ ਚੁੱਕੇ ਹਨ।
Home Page ਕੋਰੋਨਾਵਾਇਰਸ: ਅਮਰੀਕਾ ‘ਤੇ ਕੋਰੋਨਾਵਾਇਰਸ ਦਾ ਕਹਿਰ, ਚੀਨ ਤੇ ਇਟਲੀ ਨੂੰ ਪਿੱਛੇ ਛੱਡਿਆ