ਵਾਸ਼ਿੰਗਟਨ 22 ਜੁਲਾਈ (ਹੁਸਨ ਲੜੋਆ ਬੰਗਾ) – ਲੰਘੇ ਦਿਨ ਕੋਰੋਨਾਵਾਇਰਸ ਨੇ ਇਕ ਵਾਰ ਫਿਰ ਆਪਣਾ ਮਾਰੂ ਅਸਰ ਵਿਖਾਉਂਦਿਆਂ 1000 ਤੋਂ ਵਧ ਲੋਕਾਂ ਦੀ ਜਾਨ ਲੈ ਲਈ ਜਦ ਕਿ 63000 ਤੋਂ ਵਧ ਨਵੇਂ ਵਿਅਕਤੀ ਪਾਜ਼ਟਿਵ ਆਏ ਹਨ ਜਿਨ੍ਹਾਂ ਵਿਚੋਂ 59000 ਨੂੰ ਹਸਪਤਾਲਾਂ ਵਿੱਚ ਭਰਤੀ ਕੀਤਾ ਗਿਆ ਹੈ। ਇਕੱਲੇ ਫਲੋਰੀਡਾ ਰਾਜ ਵਿੱਚ 5000 ਪਾਜ਼ਟਿਵ ਮਾਮਲੇ ਦਰਜ ਕੀਤੇ ਗਏ ਹਨ। 2 ਜੂਨ ਨੂੰ 1052 ਵਿਅਕਤੀਆਂ ਦੀ ਮੌਤ ਹੋਈ ਸੀ ਤੇ ਉਸ ਤੋਂ ਬਾਅਦ ਮੌਤਾਂ ਘਟਣ ਦਾ ਰੁਝਾਨ ਕਾਇਮ ਰਿਹਾ ਸੀ ਪਰ ਹੁਣ ਇੱਕ ਵਾਰ ਫਿਰ ਮੌਤਾਂ ਦੀ ਗਿਣਤੀ ਵਧ ਗਈ ਹੈ। ਹੁਣ ਤੱਕ 1,44,953 ਅਮਰੀਕੀ ਦਮ ਤੋੜ ਚੁੱਕੇ ਹਨ ਤੇ ਪੀੜਤਾਂ ਦੀ ਕੁਲ ਗਿਣਤੀ 40,28,569 ਹੋ ਗਈ ਹੈ। 18,86,583 ਮਰੀਜ਼ ਠੀਕ ਹੋਏ ਹਨ। ਤੰਦਰੁਸਤ ਹੋਣ ਦੀ ਦਰ 93% ਹੈ।
Home Page ਕੋਰੋਨਾਵਾਇਰਸ ਕਾਰਨ ਇਕ ਦਿਨ ਵਿੱਚ 1000 ਮੌਤਾਂ, 63000 ਨਵੇਂ ਮਾਮਲੇ ਆਏ ਸਾਹਮਣੇ