ਜੋਹਾਨਸਬਰਗ, 25 ਨਵੰਬਰ – ਦੱਖਣੀ ਅਫ਼ਰੀਕਾ ‘ਚ ਕੋਰੋਨਾਵਾਇਰਸ ਦਾ ਨਵਾਂ ਰੂਪ ਸਾਹਮਣੇ ਆਇਆ ਹੈ। ਇੱਥੋਂ ਦੇ ਵਿਗਿਆਨੀਆਂ ਨੇ ਮੀਡੀਆ ਨੂੰ ਦੱਸਿਆ ਕਿ ਇਹ ਰੂਪ ਕਾਫ਼ੀ ਖ਼ਤਰਨਾਕ ਹੈ। ਉਨ੍ਹਾਂ ਇਸ ਰੂਪ ਨੂੰ ਬੀ.1.1.529 ਨਾਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕੋਰੋਨਾ ਦੇ ਵੱਧ ਦੇ ਮਰੀਜ਼ਾਂ ਦਾ ਕਾਰਣ ਇਹ ਰੂਪ ਹੀ ਹੈ। ਦੂਜੇ ਪਾਸੇ ਵਿਸ਼ਵ ਸਿਹਤ ਸੰਸਥਾ ਨੇ ਕੋਰੋਨਾਵਾਇਰਸ ਦੇ ਨਵੇਂ ਰੂਪ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ।
ਬੀ.1.1.529 ਰੂਪ ਦੱਖਣੀ ਅਫ਼ਰੀਕਾ ‘ਚ 77 ਮਾਮਲਿਆਂ ਵਿੱਚੋਂ ਬੋਤਸਵਾਨਾ ‘ਚ 4 ਅਤੇ ਹਾਂਗਕਾਂਗ ‘ਚ 1ਕ ਮਰੀਜ਼ ‘ਚ ਪਾਇਆ ਗਿਆ ਹੈ, ਜੋ ਹਾਲ ਹੀ ਵਿੱਚ ਦੱਖਣੀ ਅਫ਼ਰੀਕਾ ਗਿਆ ਸੀ।
ਵੈਰੀਐਂਟ ਦੇ ਅਸਧਾਰਨ ਤੌਰ ‘ਤੇ ਉੱਚ ਪੱਧਰੀ ਪਰਿਵਰਤਨ ਦੇ ਕਾਰਣ ਮਾਹਿਰ ਅਲਾਰਮ ਵਜਾ ਰਹੇ ਹਨ, ਜਿਨ੍ਹਾਂ ਵਿੱਚੋਂ ਕੁੱਝ ਵਾਇਰਸ ਨੂੰ ਵਧੇਰੇ ਪ੍ਰਸਾਰਿਤ ਕਰ ਸਕਦੇ ਹਨ ਜਾਂ ਵੈਕਸੀਨਾਂ ਦੀ ਪ੍ਰਭਾਵਸ਼ੀਲਤਾ ਨੂੰ ਕਮਜ਼ੋਰ ਕਰ ਸਕਦੇ ਹਨ।
ਨਵੇਂ ਕੋਰੋਨਾਵਾਇਰਸ ਤੋਂ ਪ੍ਰਭਾਵਿਤ 6 ਅਫ਼ਰੀਕੀ ਦੇਸ਼ਾਂ ਦੀ ਸੂਚੀ ਵਿੱਚ ਦੱਖਣੀ ਅਫ਼ਰੀਕਾ, ਨਾਮੀਬੀਆ, ਲੇਸੋਥੋ, ਬੋਤਸਵਾਨਾ, ਐਸਵਾਤੀਨੀ ਅਤੇ ਜ਼ਿੰਬਾਬਵੇ ਸ਼ਾਮਿਲ ਹਨ। ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਕੁਆਰੰਟੀਨ ਕਰਨ ਦੀ ਲੋੜ ਹੋਵੇਗੀ।
Home Page ਕੋਰੋਨਾਵਾਇਰਸ: ਦੱਖਣੀ ਅਫ਼ਰੀਕਾ ‘ਚ ਵਿਗਿਆਨੀਆਂ ਨੂੰ ਕੋਰੋਨਾ ਦਾ ਨਵਾਂ ਰੂਪ ਮਿਲਿਆ