ਵੈਲਿੰਗਟਨ, 29 ਮਾਰਚ – ਨਿਊਜ਼ੀਲੈਂਡ ‘ਚ ਕੋਰੋਨਾਵਾਇਰਸ ਨਾਲ ਵੈਸਟ ਕੋਸਟ ਦੇ ਗ੍ਰੇਅਮਾਊਥ ਹਸਪਤਾਲ ਵਿੱਚ 70 ਸਾਲਾ ਤੋਂ ਵੱਧ ਉਮਰ ਦੀ ਮਹਿਲਾ ਦੀ ਮੌਤ ਹੋ ਗਈ ਹੈ, ਜੋ ਕੋਰੋਨਾਵਾਇਰਸ ਨਾਲ ਨਿਊਜ਼ੀਲੈਂਡ ਦੀ ਆਪਣੀ ਪਹਿਲੀ ਮੌਤ ਹੈ। ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੇਸ਼ ਵਿੱਚ 63 ਨਵੇਂ ਕੇਸ ਸਾਹਮਣੇ ਆਏ ਹਨ , ਜਿਨ੍ਹਾਂ ਵਿੱਚ 60 ਨਵੇਂ ਪੁਸ਼ਟੀ ਕੀਤੇ ਗਏ ਅਤੇ 3 ਸੰਭਾਵਿਤ ਮਾਮਲੇ ਹਨ। ਬਲੂਮਫੀਲਡ ਨੇ ਦੱਸਿਆ ਕਿ ਕੁਲ 56 ਲੋਕ ਹੁਣ ਠੀਕ ਹੋ ਗਏ ਹਨ, ਜਦੋਂ ਕਿ 9 ਲੋਕ ਹਸਪਤਾਲ ਵਿੱਚ ਹਨ। ਉਨ੍ਹਾਂ ਮਰੀਜ਼ਾਂ ਵਿਚੋਂ 1 ਵੈਂਟੀਲੇਟਰ ‘ਤੇ ਆਈਸੀਯੂ ਵਿੱਚ ਹੈ। ਇੱਥੇ ਪ੍ਰਤੀ ਦਿਨ 1786 ਟੈੱਸਟ ਕੀਤੇ ਜਾ ਰਹੇ ਹਨ। ਦੇਸ਼ ਵਿੱਚ ਹੁਣ ਕੁੱਲ ਮਿਲਾ ਕੇ 514 ਕੇਸ ਹਨ, ਜਿਨ੍ਹਾਂ ਵਿੱਚ ਬਹੁਤੇ ਕੇਸ ਅਜੇ ਵੀ ਵਿਦੇਸ਼ੀ ਯਾਤਰਾ ਨਾਲ ਸੰਬੰਧਿਤ ਹਨ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਦੁਖਦਾਈ ਦਿਨ ਹੈ – ਪਰ ਇਸ ਨਾਲ ਇਹ ਸਾਬਤ ਹੁੰਦਾ ਹੈ ਕਿਉਂ ਨਿਊਜ਼ੀਲੈਂਡ ਲੈਵਲ-4 ਉੱਤੇ ਲਿਆਂਦਾ ਗਿਆ। ਉਨ੍ਹਾਂ ਨੇ ਕਿਹਾ ਕਿ ਵਧੇਰੇ ਲੋਕ ਬਿਮਾਰ ਹੋ ਸਕਦੇ ਹਨ, ਬਜ਼ੁਰਗ ਨਿਊਜ਼ੀਲੈਂਡਰਾਂ ਨੂੰ ਸਭ ਤੋਂ ਵੱਧ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਮੌਤ ਨਾਲ ਸਾਹਮਣੇ ਆਉਂਦਾ ਹੈ ਕਿ ਕੋਰੋਨਾਵਾਇਰਸ ਨਾਲ ਲੜਨਾ ਸਾਡੇ ਹੱਥ ਵਿੱਚ ਹੈ। ਉਨ੍ਹਾਂ ਨੇ ਫਿਰ ਨਿਊਜ਼ੀਲੈਂਡਰਾਂ ਨੂੰ ਘਰ ਰਹਿਣ ਲਈ ਕਿਹਾ – “ਘਰ ਰਹੋ, ਚੇਨ ਤੋੜੋ ਅਤੇ ਜਾਨਾਂ ਬਚਾਓ”।
ਡਾਇਰੈਕਟਰ ਜਨਰਲ ਬਲੂਮਫੀਲਡ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵੈਸਟ ਕੋਸਟ ਦੀ ਮਹਿਲਾ ਦੀ ਮੌਤ ਨੂੰ ਸ਼ੁਰੂ ਵਿੱਚ ਇਨਫਲੂਐਨਜ਼ਾ ਹੋਣ ਬਾਰੇ ਸੋਚਿਆ ਜਾ ਰਿਹਾ ਹੈ, ਡਿਸਟ੍ਰਿਕਟ ਹੈਲਥ ਬੋਰਡ ਨੇ 41 ਸਟਾਫ਼ ਨੂੰ ਸੈਲਫ਼-ਆਈਸੋਲੇਸ਼ਨ ਵਿੱਚ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਨਿਊਜ਼ੀਲੈਂਡ ਵਿੱਚ ਕੋਰੋਨਾਵਾਇਰਸ ਦੇ ਪ੍ਰਸਾਰ ਨਾਲ ਨਜਿੱਠਣ ਲਈ ਹਸਪਤਾਲ ਦੀ ਕਾਫ਼ੀ ਸਮਰੱਥਾ ਹੈ।
ਪ੍ਰਧਾਨ ਮੰਤਰੀ ਆਰਡਰਨ ਨੇ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਲੋਕ ਉੱਤੇ ਆਨਲਾਈਨ ਕਰਨ ਵਾਲਿਆਂ ਉੱਤੇ ਨਰਾਜ਼ਗੀ ਜਤਾਈ। ਉਸ ਨੇ ਕਿਹਾ ਕਿ ਕੋਵਿਡ -19 ਵਾਲੇ ਲੋਕ ‘ਸਾਡੀ ਹਮਾਇਤ ਦੇ ਹੱਕਦਾਰ ਹਨ’। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਤਾਕਤ ਹੈ ਜੋ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਲੌਕਡਾਊਨ ਨਿਯਮਾਂ ਦੀ ਪਾਲਣਾ ਨਹੀਂ ਕਰਨ ਦੀਆਂ ਖ਼ਬਰਾਂ ਨਾਲ ਉਹ ਨਿਰਾਸ਼ ਹਨ। ਲੌਕਡਾਊਨ ਪਾਬੰਦੀਆਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਬਾਰੇ ਲਗਭਗ 2000 ਕਾਲਾਂ ਕੀਤੀਆਂ ਗਈਆਂ ਹਨ।
Home Page ਕੋਰੋਨਾਵਾਇਰਸ ਨਾਲ ਨਿਊਜ਼ੀਲੈਂਡ ‘ਚ ਪਹਿਲੀ ਮੌਤ, ਕੋਵਿਡ -19 ਦੇ ਕੇਸਾਂ ਦੀ ਗਿਣਤੀ...