ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ 71 ਨਵੇਂ ਕੇਸ – ਕੁੱਲ ਗਿਣਤੀ ਹੁਣ 868 ਹੋਈ

ਵੈਲਿੰਗਟਨ, 3 ਅਪ੍ਰੈਲ –  ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਪੁਸ਼ਟੀ ਕੀਤੀ ਕਿ ਅੱਜ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ 71 ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਨ੍ਹਾਂ ਨਵੇਂ 71 ਨਵੇਂ ਕੇਸਾਂ ਵਿਚੋਂ 49 ਪੁਸ਼ਟੀ ਕੀਤੇ ਅਤੇ 22 ਸੰਭਾਵਿਤ ਕੇਸ ਹਨ। ਕੋਰੋਨਾਵਾਇਰਸ ਦੀ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਨਿਊਜ਼ੀਲੈਂਡ ਵਿੱਚ ਕੁੱਲ 868 ਕੇਸਾਂ ‘ਤੇ ਪਹੁੰਚ ਗਿਆ ਹੈ। ਕੋਰੋਨਾਵਾਇਰਸ ਤੋਂ ਰਿਕਵਰ ਹੋਇਆਂ ਦੀ ਗਿਣਤੀ 103 ਹੈ।
ਉਨ੍ਹਾਂ ਨੇ ਕਿਹਾ ਕਿ 1 ਵਿਅਕਤੀ ਆਈਸੀਯੂ ਵਿੱਚ ਹੈ। ਇੱਕ ਦਿਨ ਵਿੱਚ 2000 ਲੈਬ ਟੈੱਸਟ ਹੋਏ ਹਨ, ਹੁਣ ਤੱਕ ਲਗਭਗ 30,000 ਟੈੱਸਟ ਕੀਤੇ ਗਏ ਹਨ। ਬਲੂਮਫੀਲਡ ਨੇ ਕਿਹਾ ਕਿ ਇੱਕ ਦਿਨ ਵਿੱਚ 5400 ਟੈੱਸਟ ਦੀ ਸਮੱਰਥਾ ਹੈ। ਦੇਸ਼ ਵਿਚਲੇ 868 ਕੇਸਾਂ ਵਿਚੋਂ 772 ਕੰਫ਼ਰਮ ਅਤੇ 96 ਪ੍ਰੋਬੈਬਲੀ ਕੇਸ ਹਨ। ਮੈਡੀਕਲ ਸਟੇਟਸ ਅਨੁਸਾਰ 765 ਐਕਟਿਵ ਅਤੇ 103 ਰਿਕਵਰ ਕੇਸ ਹਨ ਅਤੇ ਕੋਵਿਡ -19 ਨਾਲ 1 ਦੀ ਮੌਤ ਹੋਈ ਹੈ।
ਗੌਰਤਲਬ ਹੈ ਕਿ ਕੋਰੋਨਾਵਾਇਰਸ ਦੇ ਦੁਨੀਆ ਭਰ ਵਿੱਚ 1,014,010 ਮਾਮਲੇ, ਕੋਰੋਨਾ ਨਾਲ ਮੌਤਾਂ ਦੀ ਗਿਣਤੀ 52,959 ਅਤੇ ਰਿਕਵਰ ਹੋਏ 207,977 ਮਾਮਲੇ ਸਾਹਮਣੇ ਆਏ ਹਨ।