ਵੈਲਿੰਗਟਨ, 12 ਅਪ੍ਰੈਲ – ਅੱਜ ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਦੱਸਿਆ ਕਿ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ 18 ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 14 ਪੁਸ਼ਟੀ ਕੀਤੇ ਅਤੇ 4 ਸੰਭਾਵਿਤ ਕੇਸ ਹਨ। ਦੇਸ਼ ਵਿੱਚ ਕੁੱਲ 1,330 ਕੇਸ ਹੋ ਗਏ ਹਨ ਅਤੇ ਕੋਰੋਨਾਵਾਇਰਸ ਤੋਂ ਰਿਕਵਰ ਹੋਇਆਂ ਦੀ ਗਿਣਤੀ 471 ਹੋ ਗਈ ਹੈ। ਹਸਪਤਾਲ ਵਿੱਚ 14 ਲੋਕ ਹਨ, 5 ਲੋਕ ਆਈ.ਸੀ.ਯੂ. ਵਿੱਚ ਹਨ ਅਤੇ 1 ਮਰੀਜ਼ ਦੀ ਹਾਲਾਤ ਗੰਭੀਰ ਬਣੀ ਹੋਈ ਹੈ। ਕੋਵਿਡ -19 ਨਾਲ ਦੇਸ਼ ਵਿੱਚ ਹੁਣ ਤੱਕ 4 ਮੌਤਾਂ। ਈਸਟਰ ਵਿਕਐਂਡ ਹੋਣ ਕਰਕੇ ਕੱਲ੍ਹ 2,421 ਟੈੱਸਟ ਕੀਤੇ ਗਏ।
ਲੌਕਡਾਊਨ ਉਲੰਘਣਾ ਨਾਲ ਸੰਬੰਧਿਤ ਸ਼ਿਕਾਇਤਾਂ ਬਾਰੇ ਬਲੂਮਫੀਲਡ ਨੇ ਕਿਹਾ ਕਿ 847 ਲੋਕਾਂ ਨੇ ਉਲੰਘਣਾ ਕੀਤੀ ਅਤੇ 109 ਵਿਰੁੱਧ ਮੁਕੱਦਮੇ ਚੱਲ ਰਹੇ ਹਨ। ਦੇਸ਼ ਭਰ ਵਿੱਚ ਪੁਲਿਸ ਦੀ ਮੌਜੂਦਗੀ ਵਿੱਚ ਵਾਧੇ ਦੇ ਬਾਵਜੂਦ ਲੋਕ ਲੌਕਡਾਊਨ ਨਿਯਮਾਂ ਨੂੰ ਤੋੜ ਰਹੇ ਹਨ।
12 ਅਪ੍ਰੈਲ ਦਿਨ ਐਤਵਾਰ ਨੂੰ ਪੁਲਿਸ ਨੇ ਦੱਸਿਆ ਕਿ ਲੌਕਡਾਊਨ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ 847 ਉਲੰਘਣਾ ਦੇ ਮਾਮਲੇ ਰਿਕਾਰਡ ਕੀਤੇ ਗਏ ਹਨ। ਇਹ ਗਿਣਤੀ 11 ਅਪ੍ਰੈਲ ਦਿਨ ਸ਼ਨੀਵਾਰ ਸ਼ਾਮ 6.00 ਵਜੇ ਤੱਕ ਸੀ ਅਤੇ ਪਿਛਲੇ ਦਿਨ 170 ਦਾ ਵਾਧਾ ਹੋਇਆ ਸੀ। ਜਦੋਂ ਤੋਂ ਦੇਸ਼ ਭਰ ਵਿੱਚ ਅਲਰਟ ਲੈਵਲ 4 ਦੀ ਪਾਬੰਦੀਆਂ ਸ਼ੁਰੂ ਹੋਈਆਂ, ਉਦੋਂ ਤੋਂ 109 ਮੁਕੱਦਮੇ, 717 ਚੇਤਾਵਨੀਆਂ ਅਤੇ 21 ਨੌਜਵਾਨ ਰੈਫ਼ਰਲ ਵੀ ਕੀਤੇ ਗਏ ਹਨ।
ਨਿਊਜ਼ੀਲੈਂਡ ਦੇ 1,330 ਕੇਸਾਂ ਵਿੱਚੋਂ 1,049 ਕੰਨਫ਼ਰਮ ਅਤੇ 281 ਪ੍ਰੋਬੈਵਲੀ ਕੇਸ ਹਨ। ਮੈਡੀਕਲ ਸਟੇਟਸ ਅਨੁਸਾਰ 859 ਐਕਟਿਵ ਅਤੇ 471 ਰਿਕਵਰ ਕੇਸ ਹਨ ਅਤੇ ਕੋਵਿਡ -19 ਨਾਲ ਦੇਸ਼ ਵਿੱਚ ਹੁਣ ਤੱਕ ਮੌਤਾਂ ਦੀ ਕੁੱਲ ਗਿਣਤੀ 4 ਹੈ। ਕੋਰੋਨਾਵਾਇਰਸ ਦੇ ਕੇਸ ਓਰੀਜ਼ਨ ਨਿਊਜ਼ੀਲੈਂਡ ‘ਚ 645, ਓਵਰਸੀਜ਼ 531 ਅਤੇ ਅਨਨੌਨ 154 ਹਨ, ਜਦੋਂ ਸੋਰਸ ਆਫ਼ ਟਰਾਂਸਮਿਸ਼ਨ ਓਵਰਸੀਜ਼ ਟਰੈਵਲਰ 532, ਕਾਨਟੈਕਟ ਵਿੱਦ ਅਨਨੌਨ ਕੇਸ 625, ਅੰਡਰ ਇੰਵੈਸਟੀਗੇਸ਼ਨ 146 ਅਤੇ ਕਮਿਊਨਿਟੀ ਟਰਾਂਸਮਿਸ਼ਨ 27 ਹੈ।
ਇਸ ਵੇਲੇ ਨਿਊਜ਼ੀਲੈਂਡ ਦੇ ਵੱਖ-ਵੱਖ ਹਿੱਸਿਆਂ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਦਾ ਵੇਰਵਾ ਇਸ ਤਰ੍ਹਾਂ ਹੈ :-
ਸਾਊਥਰਨ ਹਿੱਸੇ ‘ਚ 206, ਵਾਈਟਾਮਾਟਾ 192, ਆਕਲੈਂਡ 175, ਵਾਈਕਾਟੋ 176, ਕੈਂਟਬਰੀ 130, ਕੈਪੀਟਲ ਐਂਡ ਕੋਸਟ 86, ਕਾਊਂਟੀ ਮੈਨੁਕਾਓ 100, ਨੈਲਸਨ ਮਾਰਲੋਬ੍ਰੋਚ 48, ਹਾਕਸ ਬੇਅ 38, ਬੇਅ ਆਫ਼ ਪੈਨਲਟੀ 42, ਮਿਡ ਸੈਂਟਰਲ 28, ਹੱਟ ਵੈਲੀ 24, ਨਾਰਥਲੈਂਡ 25, ਤਾਰਾਨਾਕੀ 14, ਲੇਕ 14, ਸਾਊਥ ਕੈਂਟਬਰੀ 11, ਵਾਈਰਾਰਾਪਾ 8, ਵਾਂਗਾਨੂਈ 7, ਵੈਸਟ ਕੋਸਟ 5 ਅਤੇ ਟਾਈਰਾਵਹੀਟੀ 1
ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਦੇ ਦੁਨੀਆ ਭਰ ਵਿੱਚ 1,772,642 ਮਾਮਲੇ, ਕੋਰੋਨਾ ਨਾਲ ਮੌਤਾਂ ਦੀ ਗਿਣਤੀ 108,688 ਹੋਈ ਅਤੇ ਰਿਕਵਰ ਹੋਏ 395,111 ਮਾਮਲੇ ਸਾਹਮਣੇ ਆਏ ਹਨ।
Home Page ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ 18 ਨਵੇਂ ਕੇਸ, 847 ਲੋਕਾਂ ਵੱਲੋਂ ਲੌਕਡਾਊਨ ਦੀ ਉਲੰਘਣਾ