ਵੈਲਿੰਗਟਨ, 11 ਸਤੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦਾ ਅੱਜ 1 ਨਵੇਂ ਕੇਸ ਸਾਹਮਣੇ ਆਇਆ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਇਹ ਨਵਾਂ ਕੇਸ ਇੱਕ 50 ਸਾਲਾਂ ਦੇ ਵਿਅਕਤੀ ਦਾ ਹੈ ਜੋ ਮਾਊਂਟ ਰੋਸਕਿਲ ਈਵੈਂਜੈਲੀਕਲ ਫੈਲੋਸ਼ਿਪ ਚਰਚ ਦੇ ਸੋਗ ਘਟਨਾ ਕਲੱਸਟਰ ਨਾਲ ਜੜਿਆ ਹੋਇਆ ਹੈ।
ਸਿਹਤ ਮੰਤਰਾਲੇ ਨੇ ਆਪਣੇ ਮਾਮਲਿਆਂ ਵਿੱਚ ਸੋਧ ਕੀਤਾ ਹੈ ਅਤੇ ਕਿਹਾ ਕਿ ਹੁਣ ਚਰਚ ਕਲੱਸਟਰ ਨਾਲ 33 ਕੇਸ ਜੁੜੇ ਹਨ ਅਤੇ 13 ਕੇਸ ਸੋਗ ਸਬ-ਕਲੱਸਟਰ ਦੇ ਹਨ। ਹੁਣ ਆਕਲੈਂਡ ਅਗਸਤ ਕਲੱਸਟਰ ਨਾਲ ਜੁੜੇ 174 ਕੇਸ ਹੋ ਗਏ ਹਨ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1793 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,442 ਕੰਨਫ਼ਰਮ ਤੇ 351 ਪ੍ਰੋਵੈਬਲੀ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1655 ਹੈ, ਦੇਸ਼ ਵਿੱਚ ਕੋਵਿਡ -19 ਤੋਂ 6 ਹੋਰ ਵਿਅਕਤੀ ਰਿਕਵਰ ਹੋਏ ਹਨ। ਦੇਸ਼ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ‘ਚ ਕੰਨਫ਼ਰਮ ਤੇ ਪ੍ਰੋਵੈਬਲੀ ਕੇਸਾਂ ਦੀ ਕੁੱਲ ਗਿਣਤੀ ਹੁਣ 114 ਹੋ ਗਈ ਹੈ। ਨਿਊਜ਼ੀਲੈਂਡ ਵਿੱਚ 3 ਵਿਅਕਤੀ ਕੋਵਿਡ -19 ਨਾਲ ਹਸਪਤਾਲ ਵਿੱਚ ਹਨ, ਜਿਨ੍ਹਾਂ ਵਿੱਚੋਂ 2 ਗੰਭੀਰ ਦੇਖਭਾਲ (ICU) ਵਿੱਚ ਹਨ। ਦੇਸ਼ ‘ਚ ਮੌਤਾਂ ਦੀ ਗਿਣਤੀ 24 ਹੋ ਗਈ ਹੈ।
Home Page ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ 1 ਨਵਾਂ ਕੇਸ, ਮਾਊਂਟ ਰੋਸਕਿਲ ਚਰਚ ਨਾਲ ਸੰਬੰਧਿਤ