ਵੈਲਿੰਗਟਨ, 17 ਮਈ – ਨਿਊਜ਼ੀਲੈਂਡ ਵਿੱਚ ਕੋਵਿਡ -19 ਦਾ 1 ਨਵਾਂ ਕੇਸ ਸਾਹਮਣੇ ਆਇਆ ਹੈ, ਅੱਜ ਦਾ ਨਵਾਂ ਕੇਸ ਕ੍ਰਾਈਸਟਚਰਚ ਦੇ ਰੋਜ਼ਵੁੱਡ ਰੈਸਟ ਹੋਮ ਦੇ ਕਲੱਸਟ ਨਾਲ ਸੰਬੰਧਿਤ ਹੈ।
ਮਨਿਸਟਰੀ ਆਫ਼ ਹੈਲਥ ਨੇ ਕਿਹਾ ਕਿ ਦੇਸ਼ ਭਰ ਵਿੱਚ ਕੋਵਿਡ -19 ਦੇ ਪੁਸ਼ਟੀ ਕੀਤੇ ਅਤੇ ਸੰਭਾਵਿਤ ਕੇਸਾਂ ਦੀ ਗਿਣਤੀ 1,499 ਹੋ ਗਈ ਹੈ, ਜਿਸ ਵਿਚੋਂ 96% ਮਰੀਜ਼ ਕੋਰੋਨਾਵਾਇਰਸ ਤੋਂ ਠੀਕ ਹੋਏ ਹਨ। ਮਨਿਸਟਰੀ ਨੇ ਕਿਹਾ ਕਿ ਜਿਹੜੇ ਖੇਤਰ ਅਜੇ ਵੀ ਸਰਗਰਮ ਹਨ ਉਨ੍ਹਾਂ ਵਿੱਚ ਵਾਈਮਾਟਾ, ਆਕਲੈਂਡ, ਮੈਨੂਕਾਓ, ਵੈਈਕਾਟੋ, ਹਾਕਸ ਬੇਅ, ਮਿੱਡ-ਸੈਂਟਰਲ, ਨੈਲਸਨ ਮਾਰਲਬਰੋ, ਕੈਂਟਰਬਰੀ ਅਤੇ ਸਾਊਥਰਨ ਹਨ।
ਨਿਊਜ਼ੀਲੈਂਡ ਵਿੱਚ ਇਸ ਹਫ਼ਤੇ ਕੋਵਿਡ -19 ਦੇ ਸਿਰਫ਼ 5 ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਪਿਛਲੇ ਸੋਮਵਾਰ ਅਤੇ ਇੱਕ ਸ਼ੁੱਕਰਵਾਰ ਨੂੰ ਸੀ। ਕੱਲ੍ਹ 4211 ਟੈੱਸਟ ਪੂਰੇ ਕੀਤੇ ਗਏ ਸਨ, ਹੁਣ ਤੱਕ ਕੁੱਲ 228,148 ਟੈੱਸਟ ਕੀਤੇ ਗਏ ਹਨ, ਜਿਸ ਦਾ ਮਤਲਬ ਹੈ ਕਿ ਨਿਊਜ਼ੀਲੈਂਡ ਦੀ 4.6% ਆਬਾਦੀ ਦਾ ਹੁਣ ਟੈੱਸਟ ਕੀਤਾ ਜਾ ਚੁੱਕਾ ਹੈ।
ਨਿਊਜ਼ੀਲੈਂਡ ਦੇ ਕੰਨਫ਼ਰਮ ਅਤੇ ਪ੍ਰੋਵੈਬਲੀ ਕੋਵਿਡ -19 ਕੇਸਾਂ ਦੀ ਕੁੱਲ ਗਿਣਤੀ 1499 ਹੋ ਗਈ ਹੈ। ਜਿਨ੍ਹਾਂ ਵਿਚੋਂ 1,148 ਕੰਨਫ਼ਰਮ ਕੀਤੇ ਕੇਸ ਹਨ ਅਤੇ 351 ਪ੍ਰੋਵੈਬਲੀ ਕੇਸ ਹਨ। ਦੇਸ਼ ਭਰ ‘ਚ 45 ਐਕਟਿਵ ਕੇਸ ਹਨ ਅਤੇ ਕੋਵਿਡ -19 ਤੋਂ 1,433 ਲੋਕੀ ਰਿਕਵਰ ਹੋਏ ਹਨ ਜੋ ਦੇਸ਼ ਭਰ ਵਿੱਚ ਠੀਕ ਹੋਏ ਕੇਸਾਂ ਦਾ 96% ਬਣਦਾ ਹੈ। ਹਸਪਤਾਲ ਵਿੱਚ 2 ਲੋਕ ਹਨ ਤੇ ਆਈਸੀਯੂ ‘ਚ ਕੋਈ ਵੀ ਨਹੀਂ ਹੈ। ਕੋਵਿਡ -19 ਨਾਲ ਦੇਸ਼ ਵਿੱਚ 21 ਮੌਤਾਂ ਹੋਈਆ ਹਨ, ਹੋਰ ਕੋਈ ਵਾਧੂ ਮੌਤ ਰਿਪੋਰਟ ਨਹੀਂ ਹੋਈ ਹੈ।
ਜ਼ਿਕਰਯੋਗ ਹੈ ਕਿ ਦੁਨੀਆ ਦੇ 218 ਦੇਸ਼ਾਂ ਵਿੱਚ ਕੋਰੋਨਾਵਾਇਰਸ ਤੋਂ ਪੀੜਤ 4,722,783 ਦੇ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਕੋਰੋਨਾ ਨਾਲ ਮੌਤਾਂ ਦੀ ਗਿਣਤੀ 314,714 ਉੱਤੇ ਪਹੁੰਚ ਗਈ ਹੈ ਅਤੇ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2,004,729 ਹੈ।
Home Page ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ 1 ਨਵਾਂ ਕੇਸ ਸਾਹਮਣੇ ਆਇਆ, ਗਿਣਤੀ 1,499 ਹੋਈ