ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ ਵੀ ਕੋਈ ਨਵਾਂ ਕੇਸ ਨਹੀਂ, NZ Covid Tracer App ਲਾਂਚ

ਵੈਲਿੰਗਟਨ, 20 ਮਈ – ਨਿਊਜ਼ੀਲੈਂਡ ਵਿੱਚ ਕੋਵਿਡ -19 ਦਾ ਅੱਜ ਵੀ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ, ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਅੱਜ ਦੁਪਹਿਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਦੇਸ਼ ਭਰ ਵਿੱਚ ਕੋਵਿਡ -19 ਦੇ ਪੁਸ਼ਟੀ ਕੀਤੇ ਅਤੇ ਸੰਭਾਵਿਤ ਕੇਸਾਂ ਦੀ ਗਿਣਤੀ 1,503 ਹੈ।
1 ਵਿਅਕਤੀ ਆਕਲੈਂਡ ਦੇ ਮਿਡਲਮੋਰ ਹਸਪਤਾਲ ਵਿੱਚ ਹੈ ਅਤੇ ਪੰਜ ਹੋਰ ਵਿਅਕਤੀਆਂ ਦੀ ਸਿਹਤ ਠੀਕ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਾਰੇ ਕੇਸਾਂ ਵਿਚੋਂ 96% ਰਿਕਵਰ ਹੋਏ ਹਨ।
ਬਲੂਮਫੀਲਡ ਨੇ ਕੀਵੀਆਂ ਨੂੰ NZ Covid Tracer App (ਕੋਵਿਡ ਟ੍ਰੇਸਰ ਐਪ) ਡਾਊਨਲੋਡ ਕਰਨ ਲਈ ਉਤਸ਼ਾਹਿਤ ਕੀਤਾ, ਜੋ ਕੱਲ੍ਹ ਰਾਤ ਨੂੰ ਉਪਲਬਧ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਐਪ ਸਾਡੇ ਟੂਲ ਬਾਕਸ ਵਿੱਚ (ਟ੍ਰੇਸ ਨਾਲ ਸੰਪਰਕ ਕਰਨ ਲਈ) ਇਕ ਹੋਰ ਸਾਧਨ ਹੈ। ਐਪ ਵਿੱਚ ਹਿੱਸਾ ਲੈਣ ਵਾਲੇ ਕਾਰੋਬਾਰਾਂ ‘ਚ QR ਕੋਡ ਨੂੰ ਸਕੈਨ ਕਰਨ ਦਾ ਕੰਮ ਕਰਦਾ ਹੈ ਤਾਂ ਜੋ ਉਪਭੋਗਤਾ ਆਪਣੇ ਨਿੱਜੀ ਵੇਰਵਿਆਂ ਨੂੰ ਕਾਰੋਬਾਰਾਂ ਨੂੰ ਸੌਂਪਣ ਦੀ ਜ਼ਰੂਰਤ ਦੇ ਬਿਨਾਂ ਉਨ੍ਹਾਂ ਦੀਆਂ ਮੂਵਮੈਂਟ ਦਾ ਡਿਜੀਟਲ ਲੌਗ ਰੱਖ ਸਕਣ।
ਉਨ੍ਹਾਂ ਨੇ ਕਿਹਾ ਕਿ ਸਿਰਫ਼ ਮੰਤਰਾਲੇ ਵਿੱਚ ਰੱਖੀ ਗਈ ਜਾਣਕਾਰੀ ਉਹ ਸੰਪਰਕ ਸੂਚਨਾ ਹੈ ਜੋ ਤੁਸੀਂ ਰਜਿਸਟਰ ਕਰਦੇ ਹੋਏ ਪ੍ਰਦਾਨ ਕਰਦੇ ਹੋ, ਹੋਰ ਰਿਕਾਰਡ ਜਿੱਥੇ ਤੁਸੀਂ ਆਏ ਹੋ ਸਿਰਫ਼ ਫ਼ੋਨ ‘ਤੇ ਸਟੋਰ ਕੀਤਾ ਜਾਂਦਾ ਹੈ। ਜੇ ਤੁਸੀਂ ਕੋਵਿਡ -19 ਨਾਲ ਸੰਕਰਮਿਤ ਹੋ ਤਾਂ ਇਹ ਐਪ ਇੱਕ ਤਸਵੀਰ ਬਣਾਉਣ ਵਿੱਚ ਤੁਹਾਡੀ ਸਹਾਇਤਾ ਕਰਦਾ ਹੈ ਜਿੱਥੇ ਤੁਸੀਂ ਗਏ ਹੋ। ਉਨ੍ਹਾਂ ਕਿਹਾ ਕਿ 92,000 ਲੋਕਾਂ ਨੇ ਐਪ ਡਾਊਨਲੋਡ ਕੀਤਾ ਹੈ।
ਮਨਿਸਟਰੀ ਆਫ਼ ਬਿਜ਼ਨਸ ਇਨੋਵੇਸ਼ਨ ਐਂਡ ਇੰਪਲਾਈਮੈਂਟ ਵੀ 800,000 ਕਾਰੋਬਾਰਾਂ ਨਾਲ ਸੰਪਰਕ ਕਰ ਰਿਹਾ ਹੈ ਅਤੇ ਪਹਿਲਾਂ ਹੀ 1000 ਨੇ ਕਿ QR ਕੋਡ ਦੇ ਪੋਸਟਰ ਡਾਊਨਲੋਡ ਕੀਤੇ ਹਨ ਅਤੇ ਹੋਰ ਰਜਿਸਟਰਡ 10 ਪ੍ਰਤੀ ਮਿੰਟ ਦੀ ਦਰ ਨਾਲ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਐਪ ਨਾਲ ਜੁੜੇ ਮੁੱਦਿਆਂ ‘ਤੇ ਕੰਮ ਕੀਤਾ ਜਾ ਰਿਹਾ ਹੈ।
ਬਲੂਮਫੀਲਡ ਨੇ ਕਿਹਾ ਕਿ ਐਪ ਦੀ ਕੋਈ ਵੀ ਵਰਤੋਂ ‘ਚੰਗੀ ਅਤੇ ਮਦਦਗਾਰ’ ਹੈ ਅਤੇ ਸੰਪਰਕ ਟਰੇਸਿੰਗ ਵਿੱਚ ਸਹਾਇਤਾ ਕਰਨ ਦੇ ਲਈ ਓਨਾ ਹੀ ਵਧੀਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਾਈਵੇਸੀ ਐਪ ਦਾ ਇੱਕ ਪ੍ਰਮੁੱਖ ਵਿਚਾਰ ਰਿਹਾ ਸੀ ਅਤੇ ਪ੍ਰਾਈਵੇਸੀ ਕਮਿਸ਼ਨਰ ਨਾਲ ਕੰਮ ਕੀਤਾ ਗਿਆ ਸੀ।
ਨਿਊਜ਼ੀਲੈਂਡ ਦੇ ਕੰਨਫ਼ਰਮ ਅਤੇ ਪ੍ਰੋਵੈਬਲੀ ਕੋਵਿਡ -19 ਕੇਸਾਂ ਦੀ ਕੁੱਲ ਗਿਣਤੀ 1503 ਹੋ ਗਈ ਹੈ। ਜਿਨ੍ਹਾਂ ਵਿਚੋਂ 1,152 ਕੰਨਫ਼ਰਮ ਕੀਤੇ ਕੇਸ ਹਨ ਅਤੇ 351 ਪ੍ਰੋਵੈਬਲੀ ਕੇਸ ਹਨ। ਦੇਸ਼ ਭਰ ‘ਚ 35 ਐਕਟਿਵ ਕੇਸ ਹਨ ਅਤੇ ਕੋਵਿਡ -19 ਤੋਂ 1,447 ਲੋਕੀ ਰਿਕਵਰ ਹੋਏ ਹਨ। ਹਸਪਤਾਲ ਵਿੱਚ 1 ਵਿਅਕਤੀ ਹੈ ਤੇ ਆਈਸੀਯੂ ‘ਚ ਕੋਈ ਵੀ ਨਹੀਂ ਹੈ। ਕੋਵਿਡ -19 ਨਾਲ ਦੇਸ਼ ਵਿੱਚ 21 ਮੌਤਾਂ ਹੋਈਆ ਹਨ, ਹੋਰ ਕੋਈ ਵਾਧੂ ਮੌਤ ਰਿਪੋਰਟ ਨਹੀਂ ਹੋਈ ਹੈ।
ਜ਼ਿਕਰਯੋਗ ਹੈ ਕਿ ਦੁਨੀਆ ਦੇ 218 ਦੇਸ਼ਾਂ ਵਿੱਚ ਕੋਰੋਨਾਵਾਇਰਸ ਤੋਂ ਪੀੜਤ 4,890,895 ਦੇ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਕੋਰੋਨਾ ਨਾਲ ਮੌਤਾਂ ਦੀ ਗਿਣਤੀ 322,845 ਉੱਤੇ ਪਹੁੰਚ ਗਈ ਹੈ ਅਤੇ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1,685,655 ਹੈ।