ਵੈਲਿੰਗਟਨ, 9 ਦਸੰਬਰ (ਕੂਕ ਪੰਜਾਬੀ ਸਮਾਚਾਰ) – ਕੋਵਿਡ -19 ਦੇ ਨਿਊਜ਼ੀਲੈਂਡ ‘ਚ ਅੱਜ 3 ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 2 ਐਕਟਿਵ ਅਤੇ 1 ਕੇਸ ਹਿਸਟੋਰੀਕਲ ਹੈ। ਜਦੋਂ ਕਿ ਕਮਿਊਨਿਟੀ ਵਿੱਚੋਂ ਕੋਈ ਨਵਾਂ ਕੇਸ ਨਹੀਂ ਆਇਆ ਹੈ।
ਸਿਹਤ ਮੰਤਰਾਲੇ ਨੇ ਦੱਸਿਆ ਕਿ 2 ਐਕਟਿਵ ਕੇਸਾਂ ਵਿੱਚੋਂ ਇੱਕ ਵਿਅਕਤੀ 7 ਦਸੰਬਰ ਨੂੰ ਆਇਆ ਸੀ ਅਤੇ ਦੂਜਾ 3 ਦਸੰਬਰ ਨੂੰ ਆਇਆ ਸੀ ਅਤੇ ਤੀਜੇ ਦਿਨ ਦੇ ਆਸ-ਪਾਸ ਹੋਏ ਟੈੱਸਟ ਵਿੱਚ ਪਾਜ਼ੇਟਿਵ ਰਿਹਾ। ਜਦੋਂ ਕਿ ਹਿਸਟੋਰੀਕਲ ਕੇਸ 2 ਦਸੰਬਰ ਨੂੰ ਯੂਕੇ ਤੋਂ ਸਿੰਗਾਪੁਰ ਦੇ ਰਸਤੇ ਤੋਂ ਆਇਆ ਸੀ ਅਤੇ ਤੀਜੇ ਦਿਨ ਦੇ ਆਸ-ਪਾਸ ਹੋਏ ਟੈੱਸਟ ਵਿੱਚ ਪਾਜ਼ੇਟਿਵ ਰਿਹਾ ਅਤੇ ਅਗਲੀ ਜਾਂਚ ਵਿੱਚ ਇਸ ਕੇਸ ਨੇ ਹਿਸਟੋਰੀਕਲ ਕੇਸ ਦਾ ਇਸ਼ਾਰਾ ਕੀਤਾ। ਇਹ ਵਿਅਕਤੀ ਕ੍ਰਾਈਸਟਚਰਚ ਵਿਖੇ ਕੁਆਰੰਟੀਨ ਸਹੂਲਤ ਵਿੱਚ ਹੈ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ਦੀ ਗਿਣਤੀ 55 ਹੋ ਗਈ ਹੈ। ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2089 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ, ਜਿਨ੍ਹਾਂ ਵਿੱਚੋਂ 1,732 ਕੰਨਫ਼ਰਮ ਤੇ 357 ਪ੍ਰੋਵੈਬਲੀ ਕੇਸ ਹੀ ਹਨ। ਬਾਡਰ ਤੋਂ ਆਏ ਨਵੇਂ ਕੇਸਾਂ ਦੀ ਗਿਣਤੀ 405 ਹੋ ਗਈ ਹੈ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2009 ਹੋ ਗਈ ਹੈ, ਕੱਲ੍ਹ 2 ਕੇਸ ਰਿਕਵਰ ਹੋਏ ਹਨ। ਨਿਊਜ਼ੀਲੈਂਡ ਵਿੱਚ ਕੋਵਿਡ -19 ਨਾਲ ਹਸਪਤਾਲ ਵਿੱਚ ਕੋਈ ਦਾਖ਼ਲ ਨਹੀਂ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 25 ਹੀ ਹੈ।
Home Page ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ 3 ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ ਸਾਹਮਣੇ ਆਏ