ਵੈਲਿੰਗਟਨ, 28 ਅਗਸਤ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ 12 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚ ਆਕਲੈਂਡ ਕਮਿਊਨਿਟੀ ਕਲੱਸਟਰ ਦੇ 5 ਨਵੇਂ ਕੇਸ ਹਨ ਅਤੇ 7 ਕੇਸ ਵਿਦੇਸ਼ ਤੋਂ ਵਾਪਸ ਆਇਆ ਦੇ ਹਨ ਤੇ ਮੈਨੇਜਡ ਆਈਸੋਲੇਸ਼ਨ ਨਾਲ ਜੁੜੇ ਹਨ।
ਪਬਲਿਕ ਹੈਲਥ ਡਾਇਰੈਕਟਰ ਕੈਰੋਲੀਨ ਮੈਕਲਨੇ ਨੇ ਕਿਹਾ ਹੈ ਕਿ ਅੱਜ ਇੱਥੇ 12 ਨਵੇਂ ਕੋਵਿਡ ਕੇਸ ਹਨ, ਜਿਨ੍ਹਾਂ ਵਿੱਚੋਂ 5 ਕਮਿਊਨਿਟੀ ਵਿੱਚੋਂ ਹਨ। ਉਨ੍ਹਾਂ ਕਿਹਾ ਕਿ ‘ਮਿੰਨੀ ਕਲੱਸਟਰ’ ਯਾਨੀ ਮਾਊਂਟ ਰੋਸਕਿਲ ਇਵੈਂਜੈਜੀਕਲ ਫੈਲੋਸ਼ਿਪ ਨਾਲ ਜੁੜੇ ਕੇਸਾਂ ਦੀ ਗਿਣਤੀ ਹੁਣ ਵੱਧ ਕੇ 12 ਹੋ ਗਏ ਹਨ, ਇਨ੍ਹਾਂ ‘ਚ ਅੱਜ ਦੇ 5 ਨਵੇਂ ਕੇਸਾਂ ਵਿਚੋਂ 4 ਨਵੇਂ ਕੇਸ ਜੁੜੇ ਹਨ। ਉਨ੍ਹਾਂ ਕਿਹਾ ਕਿ ਉਹ ਲੋਕ ਜੋ 8, 9 ਅਤੇ 11 ਅਗਸਤ ਨੂੰ ਸਟੌਡਾਰਡ ਆਰਡੀ ਚਰਚ ਵਿਖੇ ਜਾਂ 7 ਅਗਸਤ ਨੂੰ ਚਰਚ ਵਿਖੇ ਹੋਏ ਵਿਆਹ ਲਈ ਗਏ ਸਨ, ਸਿਹਤ ਵਿਭਾਗ ਵੱਲੋਂ ਉਨ੍ਹਾਂ ਨੂੰ ਘਰ ਰਹਿਣ ਅਤੇ ਕੋਵਿਡ -19 ਲਈ ਟੈੱਸਟ ਕਰਵਾਉਣ ਲਈ ਕਿਹਾ ਗਿਆ ਹੈ। ਮਾਊਂਟ ਐਲਬਰਟ ਗਰਾਮਰ ਸਕੂਲ ਦੇ ਦੂਜੇ ਵਿਦਿਆਰਥੀ ਦਾ ਵੀ ਕੋਰੋਨਾ ਟੈੱਸਟ ਪਾਜ਼ੇਟਿਵ ਆਉਣ ਤੋਂ ਬਾਅਦ ਸਟਾਫ਼ ਅਤੇ ਵਿਦਿਆਰਥੀਆਂ ਨੂੰ ਟੈੱਸਟ ਕਰਵਾਉਣ ਲਈ ਕਿਹਾ ਗਿਆ ਹੈ।
ਉਨ੍ਹਾਂ ਕਿਹਾ ਬਾਕੀ ਹੋਰ 7 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ਵਿੱਚੋਂ ਹਨ। ਇਹ ਸਾਰੇ 7 ਆਯਾਤ ਮਾਮਲੇ ਇੱਕੋ ਦਿਨ ਨਿਊਜ਼ੀਲੈਂਡ ਪਹੁੰਚੇ ਹਨ, ਉਨ੍ਹਾਂ ਨੂੰ ਆਕਲੈਂਡ ਵਿਖੇ ਜੈੱਟ ਪਾਰਕ ਦੀ ਕੁਆਰੰਟੀਨ ਸਹੂਲਤ ਵਿੱਚ ਭੇਜਿਆ ਗਿਆ ਹੈ। ਮੈਕਲਨੇ ਨੇ ਕਿਹਾ ਕਿ 7 ਸਰਹੱਦੀ ਕੇਸ ਦੁਨੀਆ ਦੇ ਇੱਕੋ ਹਿੱਸੇ ਤੋਂ ਆਏ ਹਨ ਜਿੱਥੇ ਕੋਵਿਡ -19 ਬਹੁਤ ਕੇਸ ਹਨ।
ਵਿੱਤ ਮੰਤਰੀ ਗ੍ਰਾਂਟ ਰੌਬਰਟਸਨ ਨੇ ਕਿਹਾ ਕਿ ਉਹ ਇਹ ਨਹੀਂ ਕਹਿਣਗੇ ਕਿ ਇਹ ਲੋਕ ਕਿਸ ਦੇਸ਼ ਤੋਂ ਆਏ ਹਨ, ਪਰ ਉਨ੍ਹਾਂ ਨੇ ਕਿਹਾ ਕਿ ਇਹ ਏਅਰ ਇੰਡੀਆ ਦੀ ਉਡਾਣ ਸੀ, ‘ਉਹ ਸਾਰੇ ਲੋਕ ਨਿਊਜ਼ੀਲੈਂਡ ਵਿੱਚ ਰਹਿਣ ਦੇ ਹੱਕਦਾਰ ਹਨ’। ਉਨ੍ਹਾਂ ਨੇ ਕਿਹਾ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਸਾਰੇ ਭਾਰਤ ਵਿੱਚ ਰਹਿੰਦੇ ਸਨ। ਉਨ੍ਹਾਂ ਨੇ ਆਕਲੈਂਡ ਡਿਸਟ੍ਰਿਕਟ ਕੋਰਟ ਵੱਲੋਂ ਮੈਨੇਜਡ ਆਈਸੋਲੇਸ਼ਨ ‘ਚੋਂ ਭੱਜਣ ਦੇ ਮਾਮਲੇ ਵਿੱਚ ਦਿੱਤੇ ਫ਼ੈਸਲੇ ਉੱਤੇ ਕਮੈਂਟ ਕਰਨ ਤੋਂ ਦੂਰੀ ਬਣਾਈ।
ਤਨਖ਼ਾਹ ਸਬਸਿਡੀ ‘ਤੇ ਉਨ੍ਹਾਂ ਨੇ ਕਿਹਾ ਕਿ ਉਹ ਉਨ੍ਹਾਂ ਮੁਸ਼ਕਲ ਹਾਲਤਾਂ ਤੋਂ ਜਾਣੂ ਹੈ ਜਿਸ ਦਾ ਕੁੱਝ ਕਾਰੋਬਾਰ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਮੁਸ਼ਕਲ ਸਮੇਂ ਵਿੱਚ ਨੌਕਰੀਆਂ ਵਿੱਚ ਸਹਾਇਤਾ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਕੀਮ ਕਿਵੇਂ ਕੰਮ ਰਹੀ ਹੈ ਇਸ ਬਾਰੇ ਸਕਾਰਾਤਮਿਕ ਸੰਕੇਤ ਹਨ। ਉਨ੍ਹਾਂ ਨੇ ਕਿਹਾ ਕਿ ਨੌਕਰੀ ਚਾਹੁਣ ਵਾਲਿਆਂ ਦੀਆਂ ਅਰਜ਼ੀਆਂ ਵਿੱਚ ਸਿਰਫ਼ ਹਾਲ ਹੀ ਦੇ ਹਫ਼ਤਿਆਂ ਵਿੱਚ 3000 ਜਾਂ ਇਸ ਤੋਂ ਵੱਧ ਦਾ ਵਾਧਾ ਹੋਇਆ ਹੈ।
ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 131 ਹੋ ਗਈ ਹੈ, ਇਨ੍ਹਾਂ ਵਿੱਚੋਂ 18 ਵਿਦੇਸ਼ਾਂ ਤੋਂ ਵਾਪਸ ਪਰਤਿਆਂ ਦੇ ਹਨ। ਦੇਸ਼ ਵਿੱਚ ਕੋਵਿਡ -19 ਤੋਂ 7 ਵਿਅਕਤੀ ਰਿਕਵਰ ਹੋਏ ਹਨ। ਕੱਲ੍ਹ 11,010 ਟੈੱਸਟ ਕੀਤੇ ਗਏ, ਜਿਸ ਨਾਲ ਦੇਸ਼ ਵਿੱਚ ਹੁਣ ਤੱਕ ਕੁੱਲ 730,330 ਟੈੱਸਟ ਪੂਰੇ ਹੋ ਗਏ ਹਨ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1714 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,363 ਕੰਨਫ਼ਰਮ ਤੇ 351 ਪ੍ਰੋਵੈਬਲੀ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1561 ਹੈ, ਦੇਸ਼ ਵਿੱਚ ਕੋਵਿਡ -19 ਤੋਂ 7 ਵਿਅਕਤੀ ਰਿਕਵਰ ਹੋਏ ਹਨ। ਦੇਸ਼ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ‘ਚ ਕੰਨਫ਼ਰਮ ਤੇ ਪ੍ਰੋਵੈਬਲੀ ਕੇਸਾਂ ਦੀ ਕੁੱਲ ਗਿਣਤੀ ਹੁਣ 131 ਹੋ ਗਈ ਹੈ। ਨਿਊਜ਼ੀਲੈਂਡ ਵਿੱਚ 11 ਵਿਅਕਤੀ ਕੋਵਿਡ -19 ਨਾਲ ਹਸਪਤਾਲ ਵਿੱਚ ਹਨ, ਜਿਨ੍ਹਾਂ ਵਿੱਚੋਂ 3 ਗੰਭੀਰ ਦੇਖਭਾਲ (ICU) ਵਿੱਚ ਹਨ। ਦੇਸ਼ ‘ਚ ਮੌਤਾਂ ਦੀ ਗਿਣਤੀ 22 ਹੀ ਹੈ।
Home Page ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ 12 ਨਵੇਂ ਕੇਸ, 5 ਦਾ ਸੰਬੰਧ ਆਕਲੈਂਡ ਕਮਿਊਨਿਟੀ ਕਲੱਸਟਰ...