ਆਕਲੈਂਡ, 20 ਫਰਵਰੀ – ਦੇਸ਼ ਵਿੱਚ ਕੋਰੋਨਾ ਵੈਕਸੀਨ ਆਉਣ ਦੇ ਨਾਲ ਹੀ ਅੱਜ ਤੋਂ ਟੀਕਾ ਲਾਉਣ ਦੇ ਪਹਿਲੇ ਗੇੜ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਕੋਵਿਡ -19 ਟੀਕਾ ਲਗਵਾਉਣ ਦੀ ਸ਼ੁਰੂਆਤ ਨਿਊਜ਼ੀਲੈਂਡ ਵਿੱਚ ਸਭ ਤੋਂ ਪਹਿਲਾਂ ਮੈਨੇਜਡ ਆਈਸੋਲੇਸ਼ਨ (ਐਮਆਈਕਿਊ) ਅਤੇ ਕੁਆਰੰਟੀਨ ਵਰਕਰਾਂ ਤੋਂ ਕੀਤੀ ਗਈ। ਸਭ ਤੋਂ ਪਹਿਲਾਂ ਟੀਕਾ ਲਗਵਾਉਣ ਵਾਲੇ ਵਰਕਰਸ ਨੇ ਕਿਹਾ ਕਿ ਉਹ ਕਾਫ਼ੀ ਅਧਿਕਾਰਤ ਅਤੇ ਸਨਮਾਨਿਤ ਮਹਿਸੂਸ ਕਰਦੇ ਹਨ। ਪਹਿਲੇ ਬੈਚ ਨੂੰ ਜੈੱਟ ਪਾਰਕ ਹੋਟਲ ਵਿਖੇ ਪਹਿਲੇ ਗੇੜ ਦੇ ਟੀਕੇ ਲਗਾਏ ਗਏ। ਹੁਣ ਸਾਰੇ ਹੀ ਫ਼ਰੰਟ ਲਾਈ ਵਰਕਰਾਂ ਨੂੰ ਟੀਕੇ ਲਗਾਏ ਜਾਣਗੇ।
ਅੱਜ ਟੀਕਾ ਲਗਵਾਉਣ ਵਾਲੇ ਵਰਕਰਾਂ ਨੇ ਕਿਹਾ ਕਿ ਇਹ ਚੰਗਾ ਤਜ਼ਰਬਾ ਰਿਹਾ। ਜਿਸ ਨੂੰ ਉਹ ਆਪਣੇ ਹੋਰ ਪਰਿਵਾਰਕ ਮੈਂਬਰਾਂ ਨੂੰ ਵੀ ਦੱਸਣਗੇ। ਲੀਨੈਟ ਫਾਈਵਾ ਨੇ ਕਿਹਾ ਕਿ ਉਹ ਟੀਕਾ ਲਗਵਾਉਣ ਤੋਂ ਘਬਰਾਹਟ ਵਿੱਚ ਨਹੀਂ ਸੀ, ਪਰ ਹੋ ਸਕਦਾ ਹੈ ਕਿ ਉਹ ਉੱਥੇ ਵੀਡੀਓਗ੍ਰਾਫਰ ਹੋਣ ਬਾਰੇ ਜ਼ਿਆਦਾ ਘਬਰਾ ਗਈ ਹੋਵੇ। ਉਸ ਨੇ ਕਿਹਾ ਇਹ ਇੱਕ ਛੋਟੀ ਜਿਹੀ ਚੁਭਨ ਸੀ, ਡਰਨ ਦੀ ਕੋਈ ਚੀਜ਼ ਨਹੀਂ, ਇਹ ਅਸਲ ‘ਚ ਆਸਾਨ ਸੀ।
ਜੈੱਟ ਪਾਰਕ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਨਿਊਜ਼ੀਲੈਂਡ ਦੀ ਟੀਕਾ ਮੁਹਿੰਮ ਦੇ ਪਹਿਲੇ ਪੜਾਅ ਵਿੱਚ ਫਾਈਜ਼ਰ / ਬਾਇਓਨਟੈਕ ਕੋਵਿਡ -19 ਟੀਕਾ ਲਗਵਾਉਣ ਲਈ ਲਗਭਗ 12,000 ਐਮਆਈਕਿਊ ਵਰਕਰਾਂ ਵਿੱਚੋਂ ਪਹਿਲੇ ਹਨ।
ਜੈੱਟ ਪਾਰਕ ਦੇ ਆਪ੍ਰੇਸ਼ਨ ਮੈਨੇਜਰ ਡ੍ਰਿਯੂ ਲੀਫਾ ਨੇ ਕਿਹਾ ਕਿ ਉਹ ਟੀਕਾ ਲਗਵਾਉਣ ਵਾਲਾ ਦੂਜਾ ਵਿਅਕਤੀ ਸੀ। ਉਸ ਨੇ ਕਿਹਾ ਇਹ ਨਿਊਜ਼ੀਲੈਂਡ ਲਈ ਇਕ ਮੀਲ ਦਾ ਪੱਥਰ ਹੈ। ਉਸ ਦੇਸ਼ ਦੇ ਬਾਕੀ ਲੋਕਾਂ ਨੂੰ ਕਹਿ ਕਿ ਇਹ ਟੀਕਾ ਸਾਡੀ ਮਦਦ ਕਰੇਗਾ ਅਤੇ ਅਸੀਂ ਦੁਨੀਆ ਵਿੱਚ ਪਹਿਲੇ ਨੰਬਰ ‘ਤੇ ਹੋਵਾਂਗੇ। ਉਸ ਨੂੰ ਤਿੰਨ ਹਫ਼ਤਿਆਂ ਵਿੱਚ ਟੀਕੇ ਦੀ ਦੂਜੀ ਖ਼ੁਰਾਕ ਮਿਲਣੀ ਹੈ। ਉਸ ਨੇ ਕਿਹਾ ਕਿ ਮੈਨੂੰ ਅਸਲ ਵਿੱਚ ਇਹ ਮਹਿਸੂਸ ਵੀ ਨਹੀਂ ਹੋਇਆ….ਇਹ ਫਲੂ ਦਾ ਟੀਕਾ ਲਗਵਾਉਣ ਨਾਲੋਂ ਚੰਗਾ ਹੈ।
ਸਿਹਤ ਦੇ ਡਾਇਰੈਕਟਰ ਜਨਰਲ ਡਾ. ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਸਾਡੇ ਸਮਰਪਿਤ ਸਰਹੱਦੀ ਸਟਾਫ਼ ਦਾ ਅੱਜ ਟੀਕਾਕਰਣ ਕੋਵਿਡ -19 ਦੇ ਵਿਰੁੱਧ ਲੜਾਈ ਵਿੱਚ ਇਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਇਹ ਇੱਕ ਮੀਲ ਦਾ ਪੱਥਰ ਹੈ ਜੋ ਉਨ੍ਹਾਂ ਲੋਕਾਂ ਨੂੰ ਬਚਾਉਂਦਾ ਹੈ ਜੋ ਵਾਇਰਸ ਹੋਣ ਦੇ ਸਭ ਤੋਂ ਵੱਧ ਜੋਖ਼ਮ ਵਿੱਚ ਹੁੰਦੇ ਹਨ ਅਤੇ ਕਮਿਊਨਿਟੀ ਵਿੱਚ ਫੈਲਣ ਦੇ ਜੋਖ਼ਮ ਨੂੰ ਘਟਾਉਣ ਵਿੱਚ ਸਹਾਇਤਾ ਕਰਦੇ ਹਨ।
Home Page ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਐਮਆਈਕਿਊ ਵਰਕਰ ਤੋਂ ਟੀਕਾ ਲਾਉਣ ਦੀ ਸ਼ੁਰੂਆਤ