ਵੈਲਿੰਗਟਨ, 22 ਜੂਨ – ਸਿਹਤ ਮੰਤਰਾਲੇ ਦੇ ਅਨੁਸਾਰ ਨਿਊਜ਼ੀਲੈਂਡ ‘ਚ ਕੋਵਿਡ -19 ਦੇ 2 ਹੋਰ ਨਵੇਂ ਕੇਸ ਸਾਹਮਣੇ ਆਏ ਹੈ। ਡਾਇਰੈਕਟਰ ਜਨਰਲ ਆਫ਼ ਹੈਲਥ ਡਾ. ਐਸ਼ਲੇ ਬਲੂਮਫੀਲਡ ਨੇ 22 ਜੂਨ ਦਿਨ ਸੋਮਵਾਰ ਨੂੰ ਦੇਸ਼ ਵਿੱਚ ਕੋਰੋਨਾਵਾਇਰਸ ਦੀ ਸਥਿਤੀ ਬਾਰੇ ਅੱਪਡੇਟ ਕਰਦੇ ਹੋਏ ਕਿਹਾ ਕਿ ਨਿਊਜ਼ੀਲੈਂਡ ਵਿੱਚ ਹੁਣ ਕੁੱਲ ਸਰਗਰਮ ਕੇਸ 9 ਹੋ ਗਏੇ ਹਨ। ਪਰ ਇਨ੍ਹਾਂ ਵਿੱਚੋਂ ਕੋਈ ਵੀ ਹਸਪਤਾਲ ਵਿੱਚ ਨਹੀਂ ਹੈ।
ਉਨ੍ਹਾਂ ਕਿਹਾ ਕਿ ਅੱਜ ਐਲਾਨੇ ਗਏ ਦੋਵੇਂ ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ਦੇ ਹਨ। ਉਨ੍ਹਾਂ ‘ਚੋਂ ਇੱਕ ਟੀਨਏਜ਼ਰ ਮਹਿਲਾ ਹੈ ਜਿਸ ਨੇ ਪਾਕਿਸਤਾਨ ਤੋਂ ਨਿਊਜ਼ੀਲੈਂਡ ਦੀ ਯਾਤਰਾ ਕੀਤੀ ਹੈ, ਉਹ 13 ਜੂਨ ਨੂੰ ਨਿਊਜ਼ੀਲੈਂਡ ਆਇਆ ਸੀ ਅਤੇ ਉਸ ਨੂੰ ਆਕਲੈਂਡ ਹਵਾਈ ਅੱਡੇ ‘ਤੇ ਨੋਵੋਟੈਲ ਹੋਟਲ ਵਿਖੇ ਠਹਿਰਿਆ ਹੋਇਆ ਹੈ। ਉਸ ਨੇ ਆਪਣੇ ਭੈਣਾਂ-ਭਰਾਵਾਂ ਅਤੇ ਮਾਂ ਨਾਲ ਯਾਤਰਾ ਕੀਤੀ, ਜਿਨ੍ਹਾਂ ਸਾਰਿਆਂ ਨੇ ਨਕਾਰਾਤਮਿਕ ਟੈੱਸਟ ਆਏੇ ਹਨ। ਬਲੂਮਫੀਲਡ ਨੇ ਕਿਹਾ ਕਿ ਉਸ ਨੂੰ ਇੱਕੋ ਲੱਛਣ ਉਸ ਦੀ ਨੱਕ ਵਗ ਰਹੀ ਸੀ।
ਬਲੂਮਫੀਲਡ ਨੇ ਕਿਹਾ ਕਿ ਦੂਜਾ 30 ਸਾਲਾ ਪੁਰਸ਼ ਹੈ ਜੋ ਭਾਰਤ ਤੋਂ 15 ਜੂਨ ਨੂੰ ਇੱਥੇ ਆਇਆ ਹੈ ਤੇ ਉਹ ਗ੍ਰੈਂਡ ਮਿਲੇਨੀਅਮ ਵਿੱਚ ਰਹਿ ਰਿਹਾ ਹੈ। ਉਸ ਦੇ ਕੋਈ ਲੱਛਣ ਨਹੀਂ ਦਿੱਸੇ। ਜਦੋਂ ਕਿ ਉਸ ਦੀ ਪਤਨੀ ਨੇ ਵੀ ਉਸ ਨਾਲ ਯਾਤਰਾ ਕੀਤੀ ਪਰ ਉਸ ਦੇ ਵੀ ਕੋਈ ਲੱਛਣ ਨਹੀਂ ਦਿੱਸ ਰਹੇ ਹਨ। ਨਵੇਂ ਸਕਾਰਾਤਮਿਕ ਕੇਸਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹੋਟਲ ਜੈੱਟ ਪਾਰਕ ਦੀ ਕੁਆਰੰਟੀਨ ਸਹੂਲਤ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਐਤਵਾਰ ਨੂੰ ਕੁੱਲ 3402 ਟੈੱਸਟ ਪੂਰੇ ਕੀਤੇ ਗਏ ਸਨ। ਦੇਸ਼ ਭਰ ਵਿੱਚ ਮੈਨੇਜਡ ਆਈਸੋਲੇਸ਼ਨ ਸੁਵਿਧਾਵਾਂ ‘ਤੇ 500 ਤੋਂ ਵੱਧ ਟੈੱਸਟ ਕੀਤੇ ਗਏ। ਦੇਸ਼ ਭਰ ਵਿੱਚ ਹੁਣ ਤੱਕ ਮੁਕੰਮਲ ਹੋਏ ਟੈੱਸਟਾਂ ਦੀ ਗਿਣਤੀ 344,519 ਹੋ ਗਈ ਹੈ।
ਇੱਕ ਮਹੱਤਵਪੂਰਨ ਕਲੱਸਟਰ ਸੈਂਟ ਮਾਰਗ੍ਰੇਟ ਹਾਲੇ ਓਪਨ ਹੈ। ਕੁੱਲ ਮਿਲਾ ਕੇ ਦੇਸ਼ ਭਰ ਵਿੱਚ 1513 ਪੁਸ਼ਟੀ ਕੀਤੇ ਗਏ ਅਤੇ ਸੰਭਾਵਿਤ ਕੇਸ ਹੋ ਗਏ ਹਨ, ਜਦੋਂ ਕਿ ਕੋਵਿਡ -19 ਤੋਂ 1,482 ਲੋਕੀ ਰਿਕਵਰ ਹੋਏ ਹਨ। ਦੇਸ਼ ਵਿੱਚ ਮੌਤਾਂ ਦੀ ਗਿਣਤੀ 22 ਹੀ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਦੇ ਸਾਰੇ ਨਵੇਂ ਕੇਸ ਵਿਦੇਸ਼ੀ ਯਾਤਰਾ ਨਾਲ ਜੁੜੇ ਹੋਏ ਹਨ। ਬਲੂਮਫੀਲਡ ਨੇ ਕਿਹਾ ਕਿ ਹਾਲੇ ਹੋਰ ਕੇਸਾਂ ਦੀ ਉਮੀਦ ਕੀਤੀ ਜਾ ਸਕਦੀ ਹੈ ਕਿਉਂਕਿ ਕੀਵੀਜ਼ ਵਿਦੇਸ਼ਾਂ ਤੋਂ ਘਰ ਵਾਪਸ ਪਰਤ ਰਹੇ ਹਨ।
Home Page ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ 2 ਹੋਰ ਨਵੇਂ ਕੇਸ ਸਾਹਮਣੇ ਆਏ