ਵੈਲਿੰਗਟਨ, 27 ਜੂਨ – ਮਨਿਸਟਰੀ ਆਫ਼ ਹੈਲਥ ਨੇ ਦੱਸਿਆ ਕਿ ਨਿਊਜ਼ੀਲੈਂਡ ‘ਚ ਅੱਜ ਕੋਵਿਡ -19 ਦੇ 2 ਹੋਰ ਕੇਸ ਸਾਹਮਣੇ ਆਏ ਹਨ ਅਤੇ ਉਹ ਮੈਨੇਜਡ ਆਈਸੋਲੇਸ਼ਨ ‘ਚ ਹਨ। ਨਿਊਜ਼ੀਲੈਂਡ ਵਿੱਚ ਹੁਣ ਕੋਵਿਡ -19 ਦੇ 16 ਸਰਗਰਮ ਮਾਮਲੇ ਹਨ ਤੇ ਉਹ ਮੈਨੇਜਡ ਆਈਸੋਲੇਸ਼ਨ ਜਾਂ ਕੁਆਰੰਟੀਨ ਵਿੱਚ ਹਨ, ਸਿਹਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਕਮਿਊਨਿਟੀ ਵਿੱਚ ਕੋਈ ਕੇਸ ਨਹੀਂ ਹੈ।
ਦੋਵੇਂ ਕੇਸ ਭਾਰਤ ਤੋਂ ਆਏ ਲੋਕਾਂ ਨਾਲ ਸੰਬੰਧਿਤ ਹਨ। ਪਹਿਲਾ ਕੇਸ 20 ਸਾਲਾਂ ਦਾ ਇੱਕ ਵਿਅਕਤੀ ਹੈ ਜੋ 22 ਜੂਨ ਨੂੰ ਭਾਰਤ ਤੋਂ ਨਿਊਜ਼ੀਲੈਂਡ ਆਇਆ ਸੀ। ਉਹ ਗ੍ਰੈਂਡ ਮਿਲੇਨੀਅਮ ਹੋਟਲ ਵਿਖੇ ਰਿਹਾ ਹੈ ਅਤੇ ਤਿੰਨ ਦਿਨ ਦੇ ਰੁਟੀਨ ਟੈੱਸਟ ਵਿੱਚ ਉਹ ਕੋਵਿਡ -19 ਪਾਜਟਿਵ ਪਾਇਆ ਗਿਆ। ਜਦੋਂ ਕਿ ਦੂਜਾ ਕੇਸ 20 ਸਾਲਾ ਭਾਰਤੀ ਮਹਿਲਾ ਦਾ ਹੈ ਜੋ 18 ਜੂਨ ਨੂੰ ਭਾਰਤ ਤੋਂ ਨਿਊਜ਼ੀਲੈਂਡ ਪਹੁੰਚੀ ਸੀ। ਉਹ ਗ੍ਰੈਂਡ ਮਿਲੇਨੀਅਮ ਵਿਖੇ ਵੀ ਰਹਿ ਚੁੱਕੀ ਹੈ। ਉਹ ਰੁਟੀਨ ਟੈੱਸਟ ਵਿੱਚ 23 ਜੂਨ ਨੂੰ ਕੋਵਿਡ -19 ਲਈ ਨੈਗੇਟਿਵ ਪਾਈ ਗਈ ਸੀ। ਉਸ ਨੂੰ ਜਦੋਂ 26 ਜੂਨ ਨੂੰ ਆਕਲੈਂਡ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਵੱਖਰੇ ਡਾਕਟਰੀ ਚੈੱਕਅਪ ਲਈ ਲਿਜਾਇਆ ਗਿਆ ਤਾਂ ਉਸ ਦਾ ਕੋਵਿਡ -19 ਲਈ ਕੀਤਾ ਟੈੱਸਟ ਪਾਜਟਿਵ ਆਇਆ। ਦੋਵੇਂ ਨਵੇਂ ਕੇਸਾਂ ਨੂੰ ਮੈਨੇਜਡ ਕੀਤਾ ਜਾ ਰਿਹਾ ਹੈ ਅਤੇ ਆਮ ਪ੍ਰੋਟੋਕਾਲ ਦੇ ਅਨੁਸਾਰ ਪਾਲਣਾ ਕੀਤੀ ਜਾ ਰਹੀ ਹੈ।
ਹਾਲੇ ਵੀ 427 ਲੋਕਾਂ ਨੂੰ ਲੱਭ ਲਿਆ ਜਾ ਰਿਹਾ ਹੈ :
9 ਜੂਨ ਤੋਂ 16 ਜੂਨ ਦੇ ਵਿਚਕਾਰ ਮੈਨੇਜਡ ਆਈਸੋਲੇਸ਼ਨ ਵਿੱਚ ਗਏ 2,159 ਦੇ ਵਿੱਚੋਂ 427 ਲੋਕ ਅਜੇ ਵੀ ਸਿਹਤ ਮੰਤਰਾਲੇ ਨੂੰ ਭਾਲ ਹੈ ਅਤੇ ਜੋ ਸਿਹਤ ਮੰਤਰਾਲੇ ਦੇ ਸੰਪਰਕ ਵਿੱਚ ਨਹੀਂ ਹਨ। ਮੰਤਰਾਲੇ ਨੇ ਕਿਹਾ ਕਿ ਸਟਾਫ਼ ਨੇ ਇਨ੍ਹਾਂ ਲੋਕਾਂ ਨੂੰ ਵਾਰ-ਵਾਰ ਬੁਲਾਇਆ ਅਤੇ ਟੈਕਸਟ ਕੀਤਾ। ਉਨ੍ਹਾਂ ਵਿੱਚੋਂ 92 ਵਿਅਕਤੀਆਂ ਨੇ ਸਟਾਫ਼ ਨੂੰ ਇੰਵੈਲਡ ਨੰਬਰ ਦਿੱਤੇ, ਇਸ ਲਈ ਉਨ੍ਹਾਂ ਨੂੰ ‘ਸੇਵਾਵਾਂ ਲੱਭਣ (Finding Services)’ ਲਈ ਭੇਜਿਆ ਗਿਆ ਹੈ ਜਿਸ ਵਿੱਚ ਪੁਲਿਸ ਅਤੇ ਕਸਟਮ ਵਿਭਾਗ ਸ਼ਾਮਲ ਹੈ।
ਮੰਤਰਾਲੇ ਨੇ ਉਨ੍ਹਾਂ ਨੂੰ ਸੇਵਾਵਾਂ ਲੈਣ ਦਾ ਹਵਾਲਾ ਦਿੱਤਾ ਜੇਕਰ ਉਹ ਅਜੇ ਵੀ ਸੰਪਰਕ ਵਿੱਚ ਨਹੀਂ ਆ ਸਕੇ ਹਨ ਅਤੇ ਉਨ੍ਹਾਂ ਨੂੰ ਹੈਲਥ ਲਾਈਨ ਨਾਲ ਸੰਪਰਕ ਕਰਨ ਦੀ ਵੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹੋਰ 367 ਵਿਅਕਤੀਆਂ ਨੂੰ ਇੱਕ ਟੈੱਸਟ ਲਈ ਭੇਜਿਆ ਗਿਆ ਹੈ, ਜਿਨ੍ਹਾਂ ਦੇ ਨਤੀਜੇ ਅਜੇ ਤੱਕ ਨਹੀਂ ਮਿਲੇ ਹਨ, ਜਦੋਂ ਕਿ ਹੋਰ 1,228 ਵਿਅਕਤੀਆਂ ਦੇ ਟੈੱਸਟ ਨੈਗੇਟਿਵ ਆਏ ਹਨ।
ਦੇਸ਼ ਵਿੱਚ ਕੁੱਲ ਮਿਲਾ ਕੇ ਕੋਰੋਨਾਵਾਇਰਸ ਦੇ 1522 ਪੁਸ਼ਟੀ ਕੀਤੇ ਗਏ ਅਤੇ ਸੰਭਾਵਿਤ ਕੇਸ ਹੋ ਗਏ ਹਨ। ਕੰਨਫ਼ਰਮ ਕੇਸ 1172 ਅਤੇ ਪ੍ਰੋਵੈਬਲੀ 350 ਹਨ। ਇਸ ਵਿੱਚ ਐਕਟਿਵ 16 ਕੇਸ ਅਤੇ ਸਾਰੇ ਆਈਸੋਲੇਸ਼ਨ ਵਿੱਚ ਹਨ, ਜਦੋਂ ਕਿ ਕੋਵਿਡ -19 ਤੋਂ 1,484 ਲੋਕੀ ਰਿਕਵਰ ਹੋਏ ਹਨ। ਦੇਸ਼ ਵਿੱਚ ਮੌਤਾਂ ਦੀ ਗਿਣਤੀ 22 ਹੀ ਹੈ।
Home Page ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ 2 ਹੋਰ ਨਵੇਂ ਕੇਸ ਸਾਹਮਣੇ ਆਏ