ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ ਕੋਈ ਨਵੇਂ ਕੇਸ ਨਹੀਂ, 1 ਮਰੀਜ਼ ਹਸਪਤਾਲ ਵਿੱਚ ਹੈ

ਵੈਲਿੰਗਟਨ, 30 ਜੂਨ – ਮਨਿਸਟਰੀ ਆਫ਼ ਹੈਲਥ ਨੇ ਅੱਪਡੇਟ ਕਰਦੇ ਹੋਏ ਦੱਸਿਆ ਕਿ ਨਿਊਜ਼ੀਲੈਂਡ ਵਿੱਚ ਕੋਵਿਡ -19 ਦਾ ਅੱਜ ਕੋਈ ਨਵਾਂ ਕੇਸ ਨਹੀਂ ਆਇਆ ਹੈ। ਇਸ ਦਾ ਮਤਲਬ ਹੈ ਕਿ ਨਿਊਜ਼ੀਲੈਂਡ ਵਿੱਚ 22 ਐਕਟਿਵ ਕੇਸ ਹੀ ਹਨ। ਸਾਰੇ ਕੇਸ ਆਈਸੋਲੇਸ਼ ਸਹੂਲਤਾਂ ਵਿੱਚ ਹਨ, ਜਦੋਂ ਕਿ 1 ਵਿਅਕਤੀ ਹਸਪਤਾਲ ਵਿੱਚ ਦਾਖ਼ਲ ਹੈ।
ਦੇਸ਼ ਵਿੱਚ ਕੁੱਲ ਮਿਲਾ ਕੇ ਕੋਰੋਨਾਵਾਇਰਸ ਦੇ 1528 ਪੁਸ਼ਟੀ ਕੀਤੇ ਅਤੇ ਸੰਭਾਵਿਤ ਕੇਸ ਹੀ ਹਨ। ਜਦੋਂ ਕਿ ਕੋਵਿਡ -19 ਤੋਂ 1,484 ਲੋਕੀ ਰਿਕਵਰ ਹੋਏ ਹਨ ਤੇ ਦੇਸ਼ ਵਿੱਚ ਮੌਤਾਂ ਦੀ ਗਿਣਤੀ 22 ਹੀ ਹੈ। ਦੇਸ਼ ਵਿੱਚ ਕੱਲ੍ਹ 1960 ਟੈੱਸਟ ਕੀਤੇ ਗਏ, ਜਿਨ੍ਹਾਂ ਨੂੰ ਮਿਲਾ ਕੇ ਦੇਸ਼ ਵਿੱਚ ਕੁੱਲ ਕੀਤੇ ਗਏ ਟੈੱਸਟਾਂ ਦੀ ਗਿਣਤੀ 397,470 ਹੋ ਗਈ ਹੈ।
ਮੰਤਰਾਲੇ ਨੇ ਕਿਹਾ ਕਿ ਇਸ ਵਿੱਚ ਦੇਸ਼ ਭਰ ਵਿੱਚ ਮੈਨੇਜਡ ਆਈਸੋਲੇਸ਼ਨ ਸਹੂਲਤਾਂ ਅਤੇ ਕਮਿਊਨਿਟੀ ਅਧਾਰਿਤ ਟੈਸਟਿੰਗ ਦੀ ਪਰਖ ਸ਼ਾਮਲ ਹੈ। ਸੱਤ ਦਿਨਾਂ ਦੀ ਰੋਲਿੰਗ ਟੈੱਸਟ ਦੀ ਐਵਰੇਜ਼ 6950 ਹੈ। ਗੌਰਤਲਬ ਹੈ ਕਿ 2,159 ਲੋਕਾਂ ਵਿਚੋਂ ਜਿਨ੍ਹਾਂ ਨੇ ਮੈਨੇਜਡ ਆਈਸੋਲੇਸ਼ਨ ਸਹੂਲਤਾਂ ਛੱਡੀਆਂ ਸਨ, ਹੁਣ 1,284 ਲੋਕਾਂ ਨਾਲ ਸੰਪਰਕ ਕੀਤਾ ਗਿਆ ਹੈ ਅਤੇ ਕੋਵਿਡ ਲਈ ਨਕਾਰਾਤਮਿਕ ਟੈੱਸਟ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 800 ਲੋਕਾਂ ਦਾ ਮੈਨੇਜਡ ਕੀਤੇ ਆਈਸੋਲੇਸ਼ਨ ਨੂੰ ਛੱਡਣ ਤੋਂ ਪਹਿਲਾਂ ਟੈੱਸਟ ਕੀਤੇ ਗਏ ਸਨ ਅਤੇ ਬਾਕੀ 484 ਦੀ ਸਹੂਲਤ ਤੋਂ ਵਿਦਾ ਹੋਣ ਤੋਂ ਬਾਅਦ ਜਾਂਚ ਕੀਤੀ ਗਈ ਸੀ। ਇੱਥੇ 367 ਲੋਕ ਹਨ ਜਿਨ੍ਹਾਂ ਨੂੰ ਮੰਤਰਾਲੇ ਨੇ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਨ੍ਹਾਂ ਕੋਲ ਕੋਈ ਟ੍ਰੈਕਿੰਗ ਨਹੀਂ ਹੈ।
ਸਹਿਤ ਮੰਤਰਾਲੇ ਨੇ ਕਿਹਾ ਹੈ ਕਿ ਹਰੇਕ ਨੂੰ ਉਹ ਯਾਦ ਦਿਵਾਉਂਦੇ ਹਨ ਜੋ 9 ਤੋਂ 16 ਜੂਨ ਦੇ ਵਿਚਕਾਰ ਮੈਨੇਜਡ ਆਈਸੋਲੇਸ਼ਨ ਸਹੂਲਤਾਂ ਵਿੱਚ ਸੀ, ਜਿਨ੍ਹਾਂ ਨੇ ਹਾਲੇ ਤੱਕ ਹੈਲਥ ਲਾਈਨ ਨਾਲ 09 302 0408 ‘ਤੇ ਸਮਰਪਿਤ ਟੀਮ ਨਾਲ ਗੱਲ ਨਹੀਂ ਕੀਤੀ ਹੈ, ਉਹ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਸੰਪਰਕ ਫ਼ੋਨ ਨੰਬਰ ਸਹੀ ਨਹੀਂ ਹਨ, ਉਨ੍ਹਾਂ ਵਿੱਚੋਂ 56 ਲੋਕਾਂ ਬਾਰੇ ਪਤਾ ਲਗਾਉਣ ਲਈ ਫਾਈਡਿੰਗ ਸਰਵਿਸਿਜ਼ ਨੂੰ ਲੱਭਣ ਲਈ ਕਿਹਾ ਹੈ।
ਸਹਿਤ ਮੰਤਰਾਲੇ ਨੇ ਕਿਹਾ ਕਿ 142 ਲੋਕਾਂ ਜਿਨ੍ਹਾਂ ਦੇ ਟੈੱਸਟ ਨਹੀਂ ਕੀਤੇ ਉਨ੍ਹਾਂ ਦੇ ਕਾਰਣ ਹਨ ਜੀਵੇਂ ਬੱਚਿਆਂ, ਰੀਪੁਜ਼ੀਸ਼ਨਿੰਗ ਕਰਿਓ ਅਤੇ 84 ਲੋਕਾਂ ਨੇ ਟੈੱਸਟ ਕਰਵਾਉਣ ਤੋਂ ਮਨ੍ਹਾ ਕੀਤਾ ਸੀ। ਮੰਤਰਾਲੇ ਨੇ ਕਿਹਾ ਕਿ 22 ਨਵੇਂ ਕੇਸਾਂ ਵਿੱਚ 15 ਭਾਰਤ ਤੋਂ ਆਏ, 2 ਅਮਰੀਕਾ, 2 ਪਾਕਿਸਤਾਨ ਅਤੇ 5 ਵਿੱਚ ਦੋਵੇਂ ਭੈਣਾਂ ਨੂੰ ਮਿਲਾ ਕੇ ਜੋ ਆਸਟਰੇਲੀਆ ਤੋਂ ਫਲਾਈਟ ਰਾਹੀ ਆਏ ਹਨ। ਸਾਰੇ ਦੇ ਸਾਰੇ ਕੇਸ ਵਿਦੇਸ਼ ਤੋਂ ਪਰਤਣ ਵਾਲਿਆਂ ਨਾਲ ਸੰਬੰਧਿਤ ਹਨ।