ਵੈਲਿੰਗਟਨ, 11 ਮਈ – ਨਿਊਜ਼ੀਲੈਂਡ ਵਿੱਚ ਸ਼ਨੀਵਾਰ ਨੂੰ ਕੋਵਿਡ -19 ਦੇ 3 ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਦੋ ਹੋਰ ਨਰਸਾਂ ਵੀ ਸ਼ਾਮਲ ਹਨ ਜੋ ਹਸਪਤਾਲ ਵਿੱਚ ਸੰਕਰਮਿਤ ਹੋਈਆਂ ਹਨ। ਇਸ ਨਾਲ ਦੇਸ਼ ਵਿੱਚ ਹੁਣ ਪੁਸ਼ਟੀ ਕੀਤੇ ਗਏ ਅਤੇ ਸੰਭਾਵਿਤ ਮਾਮਲਿਆਂ ਦੀ ਗਿਣਤੀ 1497 ਹੋ ਗਈ ਹੈ।
ਨਵੇਂ ਕੇਸਾਂ ਵਿਚੋਂ ਦੋ ਵੇਟਾਕੇਅਰ ਹਸਪਤਾਲ ਵਿਚਲੀਆਂ ਨਰਸਾਂ ਦੇ ਹਨ ਅਤੇ ਆਕਲੈਂਡ ਦੇ ਸੈਂਟ ਮਾਰਗਰੇਟ ਹਸਪਤਾਲ ਤੇ ਰੈਸਟ ਹੋਮ ਕਲੱਸਟਰ ਨਾਲ ਜੁੜੇ ਹੋਏ ਹਨ। ਮਨਿਸਟਰੀ ਆਫ਼ ਹੈਲਥ ਨੇ ਕਿਹਾ ਕਿ ਦੋਵੇਂ ਨਰਸਾਂ ਆਪਣੇ ਘਰ ਵਿੱਚ ਸੈੱਲਫ਼ ਆਈਸੋਲੇਸ਼ਨ ‘ਚ ਹਨ। ਹੁਣ ਵੇਟਾਕੇਅਰ ਹਸਪਤਾਲ ਦੀਆਂ ਨਰਸਾਂ ਦੇ 7 ਮਾਮਲੇ ਹਨ, ਜੋ ਸੈਂਟ ਮਾਰਗਰੇਟ ਰੈਸਟ ਹੋਮ ਨਾਲ ਸੰਬੰਧਿਤ ਹਨ, ਜਿਸ ਵਿੱਚ 6 ਪੁਸ਼ਟੀ ਕੀਤੇ ਅਤੇ 1 ਸੰਭਾਵਿਤ ਮਾਮਲੇ ਹਨ। ਇੱਕ ਨਾਰਥ ਸ਼ੋਰ ਹਸਪਤਾਲ ਵਿੱਚ ਹੈ। ਮਨਿਸਟਰੀ ਨੇ ਕਿਹਾ ਕੇ ਦੋਵੇਂ ਨਰਸਾਂ ਆਈਸੋਲੇਸ਼ਨ ਵਿੱਚ ਹਨ ਤੇ ਹੋਰ ਟੈੱਸਟ ਲਈ ਇੰਤਜ਼ਾਰ ਕਰ ਰਹੀਆਂ ਹਨ।
ਮਨਿਸਟਰੀ ਆਫ਼ ਹੈਲਥ ਨੇ ਕਿਹਾ ਕਿ ਅੱਜ ਦਾ ਤੀਜਾ ਕੇਸ ਉਹ ਹੈ ਜੋ ਵਿਦੇਸ਼ ਤੋਂ ਵਾਪਸ ਆਇਆ ਸੀ ਅਤੇ ਇਸ ਤਰ੍ਹਾਂ ਇਸ ਨੂੰ ਇੱਕ ਯਾਤਰਾ ਕੇਸ ਵਜੋਂ ਦਰਸਾਇਆ ਗਿਆ ਹੈ। ਹੁਣ ਤੱਕ ਕੁੱਲ 93% ਮਰੀਜ਼ ਠੀਕ ਹੋ ਚੁੱਕੇ ਹਨ।
ਨਿਊਜ਼ੀਲੈਂਡ ਦੇ ਕੰਨਫ਼ਰਮ ਅਤੇ ਪ੍ਰੋਵੈਬਲੀ ਕੋਵਿਡ -19 ਕੇਸਾਂ ਦੀ ਕੁੱਲ ਗਿਣਤੀ 1497 ਹੋ ਗਈ ਹੈ। ਜਿਨ੍ਹਾਂ ਵਿਚੋਂ 1,146 ਕੰਨਫ਼ਰਮ ਕੀਤੇ ਕੇਸ ਹਨ ਅਤੇ 351 ਪ੍ਰੋਵੈਬਲੀ ਕੇਸ ਹਨ। ਮੈਡੀਕਲ ਸਟੇਟਸ ਅਨੁਸਾਰ 90 ਐਕਟਿਵ ਕੇਸ ਹਨ ਅਤੇ ਕੋਵਿਡ -19 ਤੋਂ 1386 ਵਿਅਕਤੀ ਰਿਕਵਰ ਹੋਏ ਹਨ। ਹਸਪਤਾਲ ਵਿੱਚ 2 ਲੋਕ ਹਨ (ਇੱਕ ਮਿਡਲਮੋਰ ਅਤੇ ਇੱਕ ਨਾਰਥ ਸ਼ੋਰ ਵਿਖੇ) ਅਤੇ ਕੋਈ ਵੀ ਆਈਸੀਯੂ ਵਿੱਚ ਨਹੀਂ ਹੈ। ਕੋਵਿਡ -19 ਨਾਲ ਦੇਸ਼ ਵਿੱਚ 21 ਮੌਤਾਂ ਹੋਈਆ ਹਨ, ਹੋਰ ਕੋਈ ਵਾਧੂ ਮੌਤ ਰਿਪੋਰਟ ਨਹੀਂ ਹੋਈ ਹੈ। 16 ਮਹੱਤਵਪੂਰਨ ਕਲੱਸਟਰ ਵਿਚੋਂ ਹੁਣ 4 ਬੰਦ ਹੋ ਗਏ ਹਨ।
ਜ਼ਿਕਰਯੋਗ ਹੈ ਕਿ ਦੁਨੀਆ ਦੀਆਂ 217 ਟੈਰੇਟਰੀ ਵਿੱਚ ਕੋਰੋਨਾਵਾਇਰਸ ਤੋਂ ਪੀੜਤ 4,179,807 ਦੇ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਕੋਰੋਨਾ ਨਾਲ ਮੌਤਾਂ ਦੀ ਗਿਣਤੀ 836,797 ਉੱਤੇ ਪਹੁੰਚ ਗਈ ਹੈ ਅਤੇ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1,495,858 ਹੈ।
Home Page ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ 3 ਹੋਰ ਨਵੇਂ ਕੇਸ, ਗਿਣਤੀ 1497 ਹੋਈ