ਵੈਲਿੰਗਟਨ, 14 ਮਈ – ਨਿਊਜ਼ੀਲੈਂਡ ਵਿੱਚ ਕੋਵਿਡ -19 ਦਾ ਲਗਾਤਾਰ ਤੀਸਰੇ ਦਿਨ ਕੋਈ ਨਵਾਂ ਕੇਸ ਨਹੀਂ ਆਇਆ ਹੈ, ਅੱਜ ਤੋਂ ਦੇਸ਼ ‘ਅਲਰਟ ਲੈਵਲ 2’ ਉੱਤੇ ਆ ਗਿਆ ਹੈ ਤੇ ਦੇਸ਼ ਦੇ ਕਾਰੋਬਾਰਾਂ ‘ਅਲਰਟ ਲੈਵਲ 2’ ਦੇ ਤਹਿਤ ਮੁੜ ਸਰਕਾਰੀ ਹਦਾਇਤਾਂ ਮੁਤਾਬਿਕ ਖੁੱਲ੍ਹ ਗਏ ਹਨ ਤੇ ਸੜਕਾਂ ਉੱਤੇ ਰੌਣਕਾਂ ਪਰਤ ਆਈਆਂ ਹਨ।
ਨਿਊਜ਼ੀਲੈਂਡ ਵਿੱਚ ਤੀਜੇ ਦਿਨ ਲਗਾਤਾਰ ਕੋਵਿਡ -19 ਦੇ ਕੁੱਲ 1497 ਮਾਮਲੇ ਹੀ ਹਨ ਅਤੇ 1,411 ਵਿਅਕਤੀ ਰਿਕਵਰ ਹੋਏ ਹਨ। ਕੱਲ੍ਹ 6568 ਟੈੱਸਟ ਕੀਤੇ ਗਏ ਹਨ ਤੇ ਦੇਸ਼ ‘ਚ ਕੁੱਲ 209,613 ਕੋਵਿਡ -19 ਟੈੱਸਟ ਹੋ ਗਏ ਹਨ।
ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਅਲਰਟ ਲੈਵਲ 2 ‘ਤੇ ਜਾ ਗਿਆ ਹੈ ਤੇ ਅੱਜ ਤੋਂ ਸਿਨੇਮਾ ਘਰ, ਰਿਟੇਲ, ਖੇਡ ਦੇ ਮੈਦਾਨ ਅਤੇ ਜਿੰਮ ਫਿਜ਼ੀਕਲ ਡਿਸਟੈਂਸਿੰਗ ਅਤੇ ਸਖ਼ਤ ਸਫ਼ਾਈ ਉਪਾਵਾਂ ਨਾਲ ਦੁਬਾਰਾ ਖੁੱਲ੍ਹ ਗਏ ਹਨ। ਦੇਸ਼ ਦੇ ਅੰਦਰ-ਅੰਦਰ ਯਾਤਰਾ ਕਰਨੀ ਵੀ ਦੁਬਾਰਾ ਸ਼ੁਰੂ ਹੋ ਗਈ। ਸਕੂਲ 18 ਮਈ ਦਿਨ ਸੋਮਵਾਰ ਤੋਂ ਦੁਬਾਰਾ ਖੁੱਲ੍ਹਣਗੇ। ਜਦੋਂ 21 ਮਈ ਦਿਨ ਵੀਰਵਾਰ ਨੂੰ ਬਾਰ ਤਿੰਨ ‘S’ ਦੇ ਸਥਾਨ ਨਾਲ ਦੁਬਾਰਾ ਖੁੱਲ੍ਹ ਸਕਦੇ ਹਨ।
ਨਿਊਜ਼ੀਲੈਂਡ ਦੇ ਕੰਨਫ਼ਰਮ ਅਤੇ ਪ੍ਰੋਵੈਬਲੀ ਕੋਵਿਡ -19 ਕੇਸਾਂ ਦੀ ਕੁੱਲ ਗਿਣਤੀ 1497 ਹੈ। ਜਿਨ੍ਹਾਂ ਵਿਚੋਂ 1,147 ਕੰਨਫ਼ਰਮ ਕੀਤੇ ਕੇਸ ਹਨ ਅਤੇ 351 ਪ੍ਰੋਵੈਬਲੀ ਕੇਸ ਹਨ। ਮੈਡੀਕਲ ਸਟੇਟਸ ਅਨੁਸਾਰ 74 ਐਕਟਿਵ ਕੇਸ ਹਨ ਅਤੇ ਕੋਵਿਡ -19 ਤੋਂ 1,411 ਵਿਅਕਤੀ ਰਿਕਵਰ ਹੋਏ ਹਨ ਅਤੇ ਦੇਸ਼ ਭਰ ਵਿੱਚ 94% ਮਰੀਜ਼ ਹੁਣ ਠੀਕ ਹੋ ਗਏ ਹਨ। ਹਸਪਤਾਲ ਵਿੱਚ 2 ਲੋਕ ਹਨ। ਕੋਵਿਡ -19 ਨਾਲ ਦੇਸ਼ ਵਿੱਚ 21 ਮੌਤਾਂ ਹੋਈਆ ਹਨ, ਹੋਰ ਕੋਈ ਵਾਧੂ ਮੌਤ ਰਿਪੋਰਟ ਨਹੀਂ ਹੋਈ ਹੈ। ਹਾਲੇ ਵੀ 16 ਮਹੱਤਵਪੂਰਨ ਕਲੱਸਟਰ ਹਨ।
ਅਲਰਟ ਲੈਵਲ 2 ਦੇ ਸਿਹਤ ਸੰਬੰਧੀ ਮਹੱਤਵਪੂਰਨ ਉਪਾਅ ਇਹ ਹਨ :
- ਜਦੋਂ ਤੁਸੀਂ ਜਨਤਕ ਤੌਰ ‘ਤੇ ਬਾਹਰ ਆਉਂਦੇ ਹੋ ਅਤੇ ਜਦੋਂ ਤੁਸੀਂ ਟਰਾਂਸਪੋਰਟ ‘ਤੇ ਹੁੰਦੇ ਹੋ ਤਾਂ ਦੂਸਰੇ ਲੋਕਾਂ ਤੋਂ ਆਪਣੀ ਦੂਰੀ ਰੱਖੋ।
- ਸਭ ਤੋਂ ਮਹੱਤਵਪੂਰਨ – ਜੇ ਤੁਸੀਂ ਬਿਮਾਰ ਹੋ, ਘਰ ਰਹੋ, ਕੰਮ ਜਾਂ ਸਕੂਲ ਨਾ ਜਾਓ, ਸਮਾਜਿਕ (ਸੋਸ਼ਲ) ਨਾ ਹੋਵੋ।
- ਜੇ ਤੁਹਾਨੂੰ ਜ਼ੁਕਾਮ ਜਾਂ ਫਲੂ ਦੇ ਲੱਛਣ ਹਨ, ਤਾਂ ਤੁਰੰਤ ਆਪਣੇ ਡਾਕਟਰ ਜਾਂ ਹੈਲਥ ਲਾਈਨ ਨੂੰ ਫ਼ੋਨ ਕਰੋ ਅਤੇ ਜਾਂਚ ਕਰਵਾਓ।
- ਚੰਗੀ ਤਰ੍ਹਾਂ ਨਾਲ ਹੱਥਾਂ ਦੀ ਸਫ਼ਾਈ ਕੋਵਿਡ -19 ਨੂੰ ਦੂਰ ਰੱਖਣ ਲਈ ਇੱਕ ਸਧਾਰਣ ਅਤੇ ਪ੍ਰਭਾਵਸ਼ਾਲੀ ਉਪਾਓ ਹੈ।
- ਇੱਕੋ ਸਮੇਂ ਵਿੱਚ ਆਪਣੇ ਸਮਾਜਿਕ ਇਕੱਠ ‘ਚ ਵੱਧ ਤੋਂ ਵੱਧ 10 ਲੋਕਾਂ ਨੂੰ ਰੱਖੋ।
- ਤੁਸੀਂ ਇਸ ਗੱਲ ਦਾ ਖ਼ਿਆਲ ਰੱਖੋ ਕਿ ਤੁਸੀਂ ਕਿੱਥੇ ਗਏ ਹੋ ਅਤੇ ਜੇ ਲੋੜ ਪਵੇ ਤਾਂ ਤੁਸੀਂ ਸੰਪਰਕ ਟਰੇਸਿੰਗ ਵਿੱਚ ਮਦਦ ਕਰੋ, ਤੁਸੀਂ ਕਿਸ ਨੂੰ ਵੇਖਿਆ ਹੈ।
ਜ਼ਿਕਰਯੋਗ ਹੈ ਕਿ ਦੁਨੀਆ ਦੀਆਂ 217 ਟੈਰੇਟਰੀ ਵਿੱਚ ਕੋਰੋਨਾਵਾਇਰਸ ਤੋਂ ਪੀੜਤ 4,433,112 ਦੇ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਕੋਰੋਨਾ ਨਾਲ ਮੌਤਾਂ ਦੀ ਗਿਣਤੀ 300,513 ਉੱਤੇ ਪਹੁੰਚ ਗਈ ਹੈ ਅਤੇ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1,876,190 ਹੈ।