ਵੈਲਿੰਗਟਨ, 1 ਅਕਤੂਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦਾ ਅੱਜ 12 ਨਵੇਂ ਕੇਸ ਸਾਹਮਣੇ ਆਏ ਹਨ, ਜੋ ਮੈਨੇਜਡ ਆਈਸੋਲੇਸ਼ਨ ਦੇ ਨਾਲ ਸੰਬੰਧਿਤ ਹਨ। ਇਨ੍ਹਾਂ ਵਿਚੋਂ 10 ਕੇਸ ਭਾਰਤੀਆਂ ਦੇ ਹਨ, ਜੋ 26 ਸਤੰਬਰ ਨੂੰ ਨਿਊਜ਼ੀਲੈਂਡ ਪਹੁੰਚੇ ਅਤੇ ਤੀਜੇ ਦਿਨ ਦੇ ਟੈੱਸਟ ਵਿੱਚ ਪਾਜ਼ੇਟਿਵ ਆਏ ਹਨ ਤੇ ਸਾਰਿਆਂ ਨੂੰ ਜੈੱਟ ਪਾਰਕ ਦੀ ਕੁਆਰੰਟੀਨ ਸਹੂਲਤ ਵਿੱਚ ਤਬਦੀਲ ਕੀਤਾ ਗਿਆ ਹੈ।
ਡਾਇਰੈਕਟਰ ਆਫ਼ ਪਬਲਿਕ ਹੈਲਥ ਡਾ. ਕੈਰੋਲੀਨ ਮੈਕਲੇਨੇ ਨੇ ਕਿਹਾ ਕਿ 12 ਕੇਸਾਂ ਕੇਸਾਂ ਵਿਚੋਂ 10 ਕੇਸ 26 ਸਤੰਬਰ ਨੂੰ AI1354 ਦੀ ਭਾਰਤ ਤੋਂ ਆਈ ਉਡਾਣ ਰਾਹੀ ਪਹੁੰਚੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਫਲਾਈਟ ਤੋਂ ਇੱਕ ਦਿਨ ਵਿੱਚ ਰਿਪੋਰਟ ਕੀਤੇ ਗਏ ਕੇਸਾਂ ਦੀ ਇਹ ਸਭ ਤੋਂ ਵੱਧ ਗਿਣਤੀ ਹੋ ਸਕਦੀ ਹੈ ਅਤੇ ਸੰਭਵ ਹੈ ਕਿ ਉਡਾਣ ਨਾਲ ਜੁੜੇ ਹੋਰ ਮਾਮਲੇ ਵੀ ਸਾਹਮਣੇ ਆ ਸਕਦੇ ਹਨ। ਇਹ ਭਾਰਤ ਤੋਂ ਉਡਾਣ ਭਰਨ ਵਾਲੇ 17 ਵਿਅਕਤੀਆਂ ਤੋਂ ਬਾਅਦ ਆਏ ਹਨ, ਜੋ 23 ਅਗਸਤ ਨੂੰ ਪਹੁੰਚੀ ਸੀ। ਉਨ੍ਹਾਂ ਦਾ ਕੋਵਿਡ -19 ਟੈੱਸਟ ਸਕਾਰਾਤਮਿਕ ਆਇਆ ਸੀ ਤੇ ਅਗਲੇ ਹਫ਼ਤਿਆਂ ਵਿੱਚ ਕੁਆਰੰਟੀਨ ‘ਚ ਰਹੇ ਸੀ।
ਮੈਕਲੇਨੇ ਨੇ ਕਿਹਾ ਕਿ 10 ਮਾਮਲੇ ਜਹਾਜ਼ ਵਿੱਚ 14 ਅਤੇ 41 ਦੀਆਂ ਕਤਾਰਾਂ ਵਿੱਚ ਬੈਠ ਸਨ ਤੇ ਉਨ੍ਹਾਂ ਪੂਰੀ ਉਡਾਣ ‘ਚ ਫੈਲਾਇਆ ਹੋਣਾ। ਉਨ੍ਹਾਂ ਕਿਹਾ ਸਿਧਾਂਤ ਇਹ ਹੈ ਕਿ ਯਾਤਰੀ ਉਡਾਣ ਵਿੱਚ ਚੜ੍ਹਨ ਤੋਂ ਪਹਿਲਾਂ ਭਾਰਤ ਵਿੱਚ ਸੰਕਰਮਿਤ ਹੋਏ ਸਨ। ਭਾਰਤ ਵਿੱਚ ਉਡਾਣ ਭਰਨ ਤੋਂ ਪਹਿਲਾਂ ਲੋਕ ਨੂੰ ਇਹ ਵੇਖਣ ਲਈ ਚੈੱਕ ਕੀਤੀ ਜਾ ਰਿਹਾ ਹੈ ਕਿ ਉਹ ਲੱਛਣਵਾਦੀ ਹਨ ਜਾਂ ਨਹੀਂ।
ਉਨ੍ਹਾਂ ਕਿਹਾ ਬਾਕੀ 2 ਕੇਸ ਵਿਚੋਂ 11ਵਾਂ ਕੇਸ 26 ਸਤੰਬਰ ਨੂੰ ਅਮਰੀਕਾ ਤੋਂ ਆਇਆ ਅਤੇ ਤੀਜੇ ਦਿਨ ਦੇ ਟੈੱਸਟ ਵਿੱਚ ਪਾਜ਼ੇਟਿਵ ਰਿਹਾ। ਜਦੋਂ ਕਿ 12ਵਾਂ ਕੇਸ 3 ਸਤੰਬਰ ਨੂੰ ਫਿਲੀਪੀਨਜ਼ ਤੋਂ ਤਾਇਵਾਨ ਦੇ ਰਾਹੀ ਆਇਆ ਸੀ। ਉਨ੍ਹਾਂ ਦੀ ਜਾਂਚ ਕੀਤੀ ਗਈ ਕਿਉਂਕਿ ਉਹ ਕਿਸੇ ਹੋਰ ਕੇਸ ਦੇ ਸੰਪਰਕ ‘ਚ ਸੀ ਅਤੇ ਕੱਲ੍ਹ ਉਸ ਦਾ ਪਾਜ਼ੇਟਿਵ ਟੈੱਸਟ ਆਇਆ।
ਮੈਕਲੇਨੇ ਨੇ ਕਿਹਾ ਕਿ ਇਨ੍ਹਾਂ 12 ਕੇਸਾਂ ਵਿੱਚ 1 ਸਾਲ ਦਾ ਬੱਚਾ ਵੀ ਹੈ, ਜਦੋਂ ਕਿ 70 ਸਾਲ ਤੋਂ ਉੱਪਰ ਦੀ ਉਮਰ ਦੀ ਮਹਿਲਾ ਵੀ ਸ਼ਾਮਿਲ ਹੈ।
ਡਾਇਰੈਕਟਰ ਆਫ਼ ਪਬਲਿਕ ਹੈਲਥ ਡਾ. ਕੈਰੋਲੀਨ ਮੈਕਲੇਨੇ ਨੇ ਦੱਸਿਆ ਕਿ ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ 53 ਹੋ ਗਈ ਹੈ, ਜਿਸ ਵਿੱਚ 11 ਕੇਸ ਕਮਿਊਨਿਟੀ ਅਤੇ 42 ਕੇਸ ਵਿਦੇਸ਼ ਤੋਂ ਪਰਤਿਆਂ ਦੇ ਹਨ। ਕੱਲ੍ਹ ਲੈਬ ਵੱਲੋਂ 5,000 ਤੋਂ ਜ਼ਿਆਦਾ ਟੈੱਸਟ ਕੀਤੇ ਗਏ। ਦੇਸ਼ ਭਰ ਵਿੱਚ ਹੁਣ ਤੱਕ ਕੀਤੇ ਕੁੱਲ ਟੈੱਸਟਾਂ ਦੀ ਗਿਣਤੀ 1 ਮਿਲੀਅਨ ਦੇ ਲਾਗੇ ਹੋ ਗਈ ਹੈ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1848 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,492 ਕੰਨਫ਼ਰਮ ਤੇ 356 ਪ੍ਰੋਵੈਬਲੀ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1770 ਹੈ, ਕਿਉਂਕਿ ਕੱਲ੍ਹ 3 ਲੋਕ ਰਿਕਵਰ ਹੋਏ ਹਨ। ਦੇਸ਼ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ‘ਚ ਕੰਨਫ਼ਰਮ ਤੇ ਪ੍ਰੋਵੈਬਲੀ ਕੇਸਾਂ ਦੀ ਕੁੱਲ ਗਿਣਤੀ ਹੁਣ 53 ਹੋ ਗਈ ਹੈ। ਨਿਊਜ਼ੀਲੈਂਡ ਵਿੱਚ 1 ਵਿਅਕਤੀ ਕੋਵਿਡ -19 ਨਾਲ ਹਸਪਤਾਲ ਵਿੱਚ ਹਨ। ਦੇਸ਼ ‘ਚ ਕੋਵਿਡ ਨਾਲ ਇੱਕ ਹੋਰ ਮੌਤ ਹੋਣ ਤੋਂ ਬਾਅਦ ਮੌਤਾਂ ਦੀ ਗਿਣਤੀ ਵੱਧ ਕੇ 25 ਹੋ ਗਈ ਹੈ।
Home Page ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ 12 ਨਵੇਂ ਕੇਸ ਆਏ, ਜਿਨ੍ਹਾਂ ‘ਚੋਂ 10 ਕੇਸ...