ਵੈਲਿੰਗਟਨ, 16 ਅਕਤੂਬਰ (ਕੂਕ ਪੰਜਾਬੀ ਸਮਾਚਾਰ) – ਕੋਵਿਡ -19 ਦੇ ਨਿਊਜ਼ੀਲੈਂਡ ‘ਚ ਅੱਜ ਦੇ 2 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ਵਿੱਚੋਂ ਹੀ ਆਏ ਹਨ ਅਤੇ ਇੱਕ ਸ਼ੱਕੀ ਇਤਿਹਾਸਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਉਹ ਅੱਜ ਸਵੇਰ ਤੋਂ ਹੀ ਇਤਿਹਾਸਕ ਮਾਮਲੇ ਦੀ ਜਾਂਚ ਕਰ ਰਿਹਾ ਹੈ ਜਦੋਂ ਕਿ ਉਸ ਵਿਅਕਤੀ ਦਾ ਕਮਜ਼ੋਰ ਪਾਜ਼ੇਟਿਵ ਨਤੀਜਾ ਵਾਪਸ ਆਇਆ ਸੀ। ਇਹ ਵਿਅਕਤੀ ਸੰਯੁਕਤ ਰਾਜ ਤੋਂ ਹਾਲ ਹੀ ਵਿੱਚ ਵਾਪਸ ਪਰਤਿਆ ਹੈ ਅਤੇ ਉਸ ਨੇ ਮੈਨੇਜਡ ਆਈਸੋਲੇਸ਼ਨ (ਐਮਆਈਕਿਯੂ) ਦੇ ਆਪਣੇ 14 ਦਿਨ ਸਤੰਬਰ ਵਿੱਚ ਪੂਰੇ ਕੀਤੇ ਸਨ। ਮੰਤਰਾਲੇ ਨੇ ਕਿਹਾ ਕਿ ਉਸ ਦੇ ਐਮਆਈਕਿਯੂ ਵਿੱਚ ਆਪਣੇ ਸਮੇਂ ਦੌਰਾਨ ਦੋ ਟੈੱਸਟ ਕੀਤੇ ਉਹ ਨੈਗੇਟਿਵ ਰਹੇ ਸਨ। ਉਸ ਨੂੰ 21 ਸਤੰਬਰ ਨੂੰ ਐਮਆਈਕਿਯੂ ਤੋਂ ਰਿਹਾ ਕੀਤਾ ਗਿਆ ਸੀ। ਬਾਅਦ ਵਿੱਚ ਠੀਕ ਨਾ ਹੋਣ ਉੱਤੇ ਉਸ ਦਾ ਟੈੱਸਟ ਕੀਤਾ ਗਿਆ ਤਾਂ ਉਹ ਪਾਜ਼ੇਟਿਵ ਆਇਆ ਹੈ।
ਮੈਨੇਜਡ ਆਈਸੋਲੇਸ਼ਨ ‘ਚੋਂ ਪਹਿਲਾ ਕੇਸ 3 ਅਕਤੂਬਰ ਨੂੰ ਫਿਲਪੀਂਜ਼ ਤੋਂ ਹਾਂਗਕਾਂਗ ਦੇ ਰਸਤੇ ਨਿਊਜ਼ੀਲੈਂਡ ਪੁੱਜਾ ਸੀ ਅਤੇ ਹੈਮਿਲਟਨ ਵਿਖੇ 12ਵੇਂ ਦਿਨ ਦੇ ਰੁਟੀਨ ਟੈੱਸਟ ਵਿੱਚ ਪਾਜ਼ੇਟਿਵ ਆਇਆ ਹੈ ਅਤੇ ਉਸ ਨੂੰ ਆਕਲੈਂਡ ਵਿਖੇ ਮੈਨੇਜਡ ਆਈਸੋਲੇਸ਼ਨ ਦੀ ਸਹੂਲਤ ਵਿੱਚ ਤਬਦੀਲ ਕੀਤਾ ਗਿਆ ਹੈ।
ਦੂਜਾ ਕੇਸ ਪੇਰੂ ਤੋਂ ਮੈਕਸੀਕੋ ਅਤੇ ਅਮਰੀਕਾ ਦੇ ਰਸਤੇ ਤੋਂ 10 ਅਕਤੂਬਰ ਨੂੰ ਨਿਊਜ਼ੀਲੈਂਡ ਪੁੱਜਾ ਅਤੇ ਤੀਜੇ ਦੀਨ ਦੇ ਰੁਟੀਨ ਟੈੱਸਟ ਵਿੱਚ ਪਾਜ਼ੇਟਿਵ ਆਇਆ ਤੇ ਉਸ ਨੂੰ ਕ੍ਰਾਈਸਟਚਰਚ ਵਿਖੇ ਮੈਨੇਜਡ ਆਈਸੋਲੇਸ਼ਨ ਦੀ ਸਹੂਲਤ ਵਿੱਚ ਲੈ ਜਾਇਆ ਗਿਆ।
ਤੀਜਾ ਅਤੇ ਚੌਥਾ ਕੇਸ 11 ਅਕਤੂਬਰ ਨੂੰ ਹਾਂਗਕਾਂਗ ਤੋਂ ਆਏ ਸਨ ਅਤੇ ਉਨ੍ਹਾਂ ਨੂੰ ਆਕਲੈਂਡ ਦੀ ਮੈਨੇਜਡ ਆਈਸੋਲੇਸ਼ਨ ਸਹੂਲਤ ਵਿੱਚ ਲੈ ਜਾਇਆ ਗਿਆ ਸੀ। ਉਨ੍ਹਾਂ ਨੇ ਤੀਜੇ ਦੀਨ ਦੇ ਰੁਟੀਨ ਟੈੱਸਟ ਵਿੱਚ ਪਾਜ਼ੇਟਿਵ ਨਤੀਜੇ ਦਿੱਤੇ ਅਤੇ ਉਨ੍ਹਾਂ ਨੂੰ ਆਕਲੈਂਡ ਕੁਆਰੰਟੀਨ ਸਹੂਲਤ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਦੇਸ਼ ਵਿੱਚ ਕੋਵਿਡ -19 ਦੇ 4 ਨਵੇਂ ਕੇਸਾਂ ਨਾਲ ਐਕਟਿਵ ਕੇਸਾਂ ਦੀ ਗਿਣਤੀ 46 ਹੋ ਗਈ ਹੈ, ਇਹ ਸਾਰੇ ਕੇਸ ਵਿਦੇਸ਼ ਤੋਂ ਨਿਊਜ਼ੀਲੈਂਡ ਵਾਪਸ ਪਰਤਿਆਂ ਨਾਲ ਸੰਬੰਧਿਤ ਹਨ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1880 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,524 ਕੰਨਫ਼ਰਮ ਤੇ 356 ਪ੍ਰੋਵੈਬਲੀ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1809 ਹੈ। ਨਿਊਜ਼ੀਲੈਂਡ ਵਿੱਚ ਕੋਵਿਡ -19 ਨਾਲ ਹਸਪਤਾਲ ਵਿੱਚ ਕੋਈ ਦਾਖ਼ਲ ਨਹੀਂ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 25 ਹੀ ਹੈ।
Home Page ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ 4 ਨਵੇਂ ਕੇਸਾਂ ਮੈਨੇਜਡ ਆਈਸੋਲੇਸ਼ਨ ‘ਚੋਂ, 1 ਸ਼ੱਕੀ...