ਵੈਲਿੰਗਟਨ, 21 ਅਕਤੂਬਰ (ਕੂਕ ਪੰਜਾਬੀ ਸਮਾਚਾਰ) – ਕੋਵਿਡ -19 ਦੇ ਨਿਊਜ਼ੀਲੈਂਡ ‘ਚ ਅੱਜ 25 ਨਵੇਂ ਕੇਸ ਸਾਹਮਣੇ ਆਏ ਹਨ। ਸਿਹਤ ਵਿਭਾਗ ਦੇ ਡਾਇਰੈਕਟਰ ਜਨਰਲ ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਇਨ੍ਹਾਂ ਵਿੱਚੋਂ 2 ਕੇਸ ਕਮਿਊਨਿਟੀ ਦੇ ਹਨ, ਜੋ ਪੋਰਟ ਵਰਕਰ ਨਾਲ ਜੁੜੇ ਹੋਏ ਹਨ ਜਿਨ੍ਹਾਂ ਨੇ ਹਫ਼ਤੇ ਦੇ ਅੰਤ ਵਿੱਚ ਪਾਜ਼ੇਟਿਵ ਟੈੱਸਟ ਕੀਤੀ ਸੀ, ਜਦੋਂ ਕਿ ਬਾਕੀ ਦੇ ਇੰਪੋਰਟਿਡ ਮਾਮਲੇ ਵਿੱਚ ਰੂਸ ਜਾਂ ਯੂਕ੍ਰੇਨ ਤੋਂ ਆਏ 18 ਵਿਦੇਸ਼ੀ ਮਛੇਰੇ ਸ਼ਾਮਲ ਹਨ।
ਬਲੂਮਫੀਲਡ ਨੇ ਕਿਹਾ ਕਿ ਅਲਰਟ ਲੈਵਲਾਂ ਨੂੰ ਬਦਲਣ ਦਾ ਕੋਈ ਕਾਰਣ ਨਹੀਂ ਹੈ, ਕਿਉਂਕਿ ਕਮਿਊਨਿਟੀ ਕੇਸ ਚੰਗੀ ਤਰ੍ਹਾਂ ਨਾਲ ਸਮਿਲਤ ਹੁੰਦੇ ਵਿਖਾਈ ਦਿੰਦੇ ਹਨ, ਸੰਭਾਵਿਤ ਤੌਰ ‘ਤੇ ਲਾਗ ਦੇ ਸਰੋਤ ਦੇ ਨਾਲ ਜਾਣੇ ਜਾਂਦੇ ਹਨ, ਜਦੋਂ ਕਿ ਇੰਪੋਰਟ ਕੇਸ ਸਾਰੇ ਕੁਆਰੰਟੀਨ ਸਹੂਲਤਾਂ ਵਿੱਚ ਸਨ। ਕਮਿਊਨਿਟੀ ਕੇਸਾਂ ਵਿੱਚੋਂ ਇਕ ਕੇਸ ਪਹਿਲਾਂ ਪੋਰਟ ਵਰਕਰ ਦਾ ਸੰਪਰਕ ਮੰਨਿਆ ਜਾਂਦਾ ਸੀ ਅਤੇ ਉਸੇ ਛੋਟੀ ਫ਼ਰਮ ਵਿੱਚ ਕੰਮ ਕਰਦਾ ਸੀ।
ਦੇਸ਼ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ਦੀ ਗਿਣਤੀ 56 ਹੋ ਗਈ ਹੈ। ਕੱਲ੍ਹ 6,308 ਟੈੱਸਟ ਕੀਤੇ ਗਏ, ਦੇਸ਼ ਭਰ ਵਿੱਚ ਹੁਣ ਤੱਕ ਕੀਤੇ ਕੁੱਲ ਟੈੱਸਟਾਂ ਦੀ ਗਿਣਤੀ 1,040,911 ਹੋ ਗਈ ਹੈ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1912 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,556 ਕੰਨਫ਼ਰਮ ਤੇ 356 ਪ੍ਰੋਵੈਬਲੀ ਕੇਸ ਹੀ ਹਨ। ਦੇਸ਼ ਵਿੱਚ ਬਾਡਰ ਦੇ 215 ਕੇਸ ਹੋ ਗਏ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1831 ਹੈ, ਦੇਸ਼ ਵਿੱਚ ਕੋਵਿਡ -19 ਤੋਂ 2 ਵਿਅਕਤੀ ਰਿਕਵਰ ਹੋਏ ਹਨ। ਨਿਊਜ਼ੀਲੈਂਡ ਵਿੱਚ ਕੋਵਿਡ -19 ਨਾਲ ਹਸਪਤਾਲ ਵਿੱਚ ਕੋਈ ਦਾਖ਼ਲ ਨਹੀਂ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 25 ਹੀ ਹੈ।
Home Page ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ 25 ਨਵੇਂ ਕੇਸ ਸਾਹਮਣੇ ਆਏ, ਇਨ੍ਹਾਂ ‘ਚੋਂ 2...