ਵੈਲਿੰਗਟਨ, 31 ਅਕਤੂਬਰ (ਕੂਕ ਪੰਜਾਬੀ ਸਮਾਚਾਰ) – ਕੋਵਿਡ -19 ਦੇ ਨਿਊਜ਼ੀਲੈਂਡ ‘ਚ ਅੱਜ 7 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ ਸਾਹਮਣੇ ਆਏ ਹਨ। ਜਦੋਂ ਕਿ ਕਮਿਊਨਿਟੀ ‘ਚੋਂ ਅੱਜ 9ਵੇਂ ਦਿਨ ਵੀ ਕੋਈ ਨਵਾਂ ਕੇਸ ਨਹੀਂ ਆਇਆ ਹੈ।
ਅੱਜ ਦੇ 7 ਨਵੇਂ ਕੇਸਾਂ ‘ਚੋਂ 1 ਕੇਸ ਅਮਰੀਕਾ ਤੋਂ 26 ਅਕਤੂਬਰ ਨੂੰ ਆਇਆ ਅਤੇ 26 ਅਕਤੂਬਰ ਨੂੰ ਹੀ 1 ਹੋਰ ਕੇਸ ਯੂਕ੍ਰੇਨ ਤੋਂ ਆਇਆ ਸੀ। 2 ਕੇਸ 27 ਅਕਤੂਬਰ ਨੂੰ ਕਤਰ ਤੋਂ ਆਏ ਸਨ। ਜਦੋਂ ਕਿ 28 ਅਕਤੂਬਰ ਨੂੰ 1 ਕੇਸ ਦੁਬਈ ਤੋਂ ਆਇਆ ਅਤੇ 29 ਅਕਤੂਬਰ ਨੂੰ 2 ਹੋਰ ਕੇਸ ਕਤਰ ਤੋਂ ਆਏ ਹਨ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ਦੀ ਗਿਣਤੀ 75 ਹੋ ਗਈ ਹੈ, ਇਸ ਵਿੱਚ ਵਿਦੇਸ਼ ਤੋਂ ਆਇਆਂ ਦੇ 64 ਕੇਸ ਹਨ। ਜਦੋਂ ਕਿ ਕੱਲ੍ਹ 3 ਕੇਸ ਰਿਕਵਰ ਹੋਏ ਹਨ। ਕੱਲ੍ਹ ਦੇਸ਼ ਭਰ ਦੀਆਂ ਲੈਬਾਰਟਰੀਆਂ ਨੇ ਕੋਵਿਡ -19 ਦੇ 5,964 ਟੈੱਸਟ ਪੂਰੇ ਕੀਤੇ, ਜਿਸ ਨਾਲ ਪੂਰੇ ਹੋਏ ਟੈੱਸਟਾਂ ਦੀ ਗਿਣਤੀ 1,096,666 ਹੋ ਗਈ ਹੈ। ਸਾਰੇ ਕੇਸ ਰੁਟੀਨ ਟੈੱਸਟ ਦੌਰਾਨ ਪਾਜ਼ੇਟਿਵ ਆਏ ਹਨ। ਇਹ ਸਾਰੇ ਆਕਲੈਂਡ ਦੀ ਕੁਆਰੰਟੀਨ ਸਹੂਲਤ ਵਿੱਚ ਹਨ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1957 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,601 ਕੰਨਫ਼ਰਮ ਤੇ 356 ਪ੍ਰੋਵੈਬਲੀ ਕੇਸ ਹੀ ਹਨ। ਦੇਸ਼ ਵਿੱਚ ਬਾਡਰ ਦੇ 275 ਕੇਸ ਹੋ ਗਏ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1857 ਹੋ ਗਈ ਹੈ, ਕੱਲ੍ਹ 3 ਕੇਸ ਰਿਕਵਰ ਹੋਏ ਹਨ। ਨਿਊਜ਼ੀਲੈਂਡ ਵਿੱਚ ਕੋਵਿਡ -19 ਨਾਲ ਹਸਪਤਾਲ ਵਿੱਚ ਕੋਈ ਦਾਖ਼ਲ ਨਹੀਂ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 25 ਹੀ ਹੈ।
Home Page ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ 7 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ ਆਏ