ਵੈਲਿੰਗਟਨ, 14 ਨਵੰਬਰ (ਕੂਕ ਪੰਜਾਬੀ ਸਮਾਚਾਰ) – ਕੋਵਿਡ -19 ਦੇ ਨਿਊਜ਼ੀਲੈਂਡ ‘ਚ ਅੱਜ 3 ਹੋਰ ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ਵਿੱਚੋਂ ਸਾਹਮਣੇ ਆਏ ਹਨ ਅਤੇ 1 ‘ਕਮਜ਼ੋਰ ਪਾਜ਼ੇਟਿਵ’ ਕਮਿਊਨਿਟੀ ਕੇਸ ਜਾਂਚ ਅਧੀਨ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਸਮਾਚਾਰ ਜੋ ਸਾਹਮਣੇ ਆਇਆ ਹੈ, ਉਸ ਵਿੱਚ ਇੱਕ ਹੋਰ ਕਮਿਊਨਿਟੀ ਕੇਸ ਜੋ ਵਿਨਸੈਂਟ ਅਪਾਰਟਮੈਂਟ ਵਿੱਚ ਰਹਿੰਦੇ ਗੁਆਂਢੀ ਨੇ ਨੇੜਲੇ ਸੰਬੰਧ ਦੇ ‘ਕਮਜ਼ੋਰ ਪਾਜ਼ੇਟਿਵ’ ਟੈੱਸਟ ਨਾਲ ਵਾਪਸੀ ਕੀਤੀ ਹੈ। ਉਹ ਗੁਆਂਢੀ ਆਕਲੈਂਡ ਦੇ ਵਿਦਿਆਰਥੀ ਦੇ ਤੌਰ ‘ਤੇ ਉਸੇ ਵਿਨਸੈਂਟ ਅਪਾਰਟਮੈਂਟ ਬਿਲਡਿੰਗ ਵਿੱਚ ਇਕੱਲਾ ਰਹਿੰਦਾ ਹੈ, ਜਿਸ ਵਿੱਚ ਏਯੂਟੀ ਵਿਦਿਆਰਥਣ ਜੋ ਕੋਰੋਨਾ ਪਾਜ਼ੇਟਿਵ ਆਈ ਸੀ। ਉਹ ਵਿਅਕਤੀ ਪਹਿਲਾਂ ਹੀ ਕੁਆਰੰਟੀਨ ਸਹੂਲਤ ਵਿੱਚ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ, ‘ਇਸ ਵਿਦਿਆਰਥੀ ਦੇ ਸ਼ੁਰੂਆਤੀ ਟੈੱਸਟ ਦਾ ਨਤੀਜਾ ਨੈਗੇਟਿਵ ਰਿਹਾ ਸੀ, ਪਰੰਤੂ ਉਸ ਨੇ ਇਸ ਦੇ ਬਾਅਦ ਸ਼ਨੀਵਾਰ ਨੂੰ ਹੋਏ ਟੈੱਸਟ ਦੇ ਬਾਅਦ ਅੱਜ ‘ਕਮਜ਼ੋਰ ਪਾਜ਼ੇਟਿਵ’ ਦੇ ਨਤੀਜੇ ਨਾਲ ਵਾਪਸੀ ਕੀਤੀ ਹੈ’। ਫ਼ਿਲਹਾਲ ਉਨ੍ਹਾਂ ਨੂੰ ਜਾਂਚ ਅਧੀਨ ਇੱਕ ਕੇਸ ਮੰਨਿਆ ਜਾ ਰਿਹਾ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ 3 ਕੇਸ ਮੈਨੇਜਡ ਆਈਸੋਲੇਸ਼ਨ ਵਿੱਚੋਂ ਹੋਰ ਆਏ ਹਨ। ਇਨ੍ਹਾਂ ‘ਚੋਂ ਪਹਿਲਾ ਕੇਸ 3 ਨਵੰਬਰ ਨੂੰ ਰੋਮਾਨੀਆ ਤੋਂ ਹਾਲ ਹੀ ਵਿੱਚ ਆਏ ਇੱਕ ਆਦਮੀ ਦਾ ਹੈ ਜੋ ਕਤਰ ਅਤੇ ਆਸਟਰੇਲੀਆ ਦੇ ਰਸਤੇ ਨਿਊਜ਼ੀਲੈਂਡ ਪੁੱਜਾ ਅਤੇ ਉਹ ਲਗਭਗ 12ਵੇਂ ਦਿਨ ਦੀ ਰੁਟੀਨ ਟੈਸਟਿੰਗ ‘ਤੇ ਪਾਜ਼ੇਟਿਵ ਆਇਆ ਅਤੇ ਹੁਣ ਆਕਲੈਂਡ ਦੀ ਕੁਆਰੰਟੀਨ ਸਹੂਲਤ ਵਿੱਚ ਹੈ। ਦੂਜਾ ਕੇਸ ਆਸਟਰੇਲੀਆ ਤੋਂ 1 ਨਵੰਬਰ ਨੂੰ ਆਇਆ ਸੀ ਅਤੇ ਉਸ ਦਾ ਵੀ ਲਗਭਗ 12ਵੇਂ ਦਿਨ ਦੀ ਟੈਸਟਿੰਗ ਦੌਰਾਨ ਪਾਜ਼ੇਟਿਵ ਨਤੀਜਾ ਰਿਹਾ। ਤੀਜਾ ਕੇਸ 12 ਨਵੰਬਰ ਨੂੰ ਇੰਗਲੈਂਡ ਤੋਂ ਆਇਆ ਅਤੇ ਇੱਥੇ ਪਹੁੰਚਣ ‘ਤੇ ਪਾਜ਼ੇਟਿਵ ਟੈੱਸਟ ਕੀਤਾ ਗਿਆ ਅਤੇ ਆਕਲੈਂਡ ਦੀ ਕੁਆਰੰਟੀਨ ਸਹੂਲਤ ‘ਚ ਤਬਦੀਲ ਕਰ ਦਿੱਤਾ ਗਿਆ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ਦੀ ਗਿਣਤੀ 56 ਹੋ ਗਈ ਹੈ। ਕੱਲ੍ਹ ਦੇਸ਼ ਭਰ ਦੀਆਂ ਲੈਬਾਰਟਰੀਆਂ ਨੇ ਕੋਵਿਡ -19 ਦੇ 6,320 ਟੈੱਸਟ ਕੀਤੇ, ਜਿਸ ਨਾਲ ਪੂਰੇ ਹੋਏ ਟੈੱਸਟਾਂ ਦੀ ਗਿਣਤੀ 1,169,062 ਹੋ ਗਈ ਹੈ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1998 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,642 ਕੰਨਫ਼ਰਮ ਤੇ 356 ਪ੍ਰੋਵੈਬਲੀ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1918 ਹੋ ਗਈ ਹੈ, 1 ਕੇਸ ਰਿਕਵਰ ਹੋਇਆ ਹੈ। ਨਿਊਜ਼ੀਲੈਂਡ ਵਿੱਚ ਕੋਵਿਡ -19 ਨਾਲ ਹਸਪਤਾਲ ਵਿੱਚ ਕੋਈ ਦਾਖ਼ਲ ਨਹੀਂ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 25 ਹੀ ਹੈ।
Home Page ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ 3 ਹੋਰ ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ਅਤੇ 1...