ਵੈਲਿੰਗਟਨ, 15 ਨਵੰਬਰ (ਕੂਕ ਪੰਜਾਬੀ ਸਮਾਚਾਰ) – ਕੋਵਿਡ -19 ਦੇ ਨਿਊਜ਼ੀਲੈਂਡ ‘ਚ ਅੱਜ 3 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 2 ਕੇਸ ਮੈਨੇਜਡ ਆਈਸੋਲੇਸ਼ਨ ਦੇ ਹਨ ਅਤੇ 1 ਕੇਸ ਕਮਿਊਨਿਟੀ ਦਾ ਕੋਵਿਡ ਕੇਸ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਕੱਲ੍ਹ ਵਾਲਾ ਕਮਿਊਨਿਟੀ ਕੇਸ ਜੋ ਵਿਨਸੈਂਟ ਅਪਾਰਟਮੈਂਟ ਵਿੱਚ ਰਹਿੰਦੇ ਗੁਆਂਢੀ ਨੇ ਨੇੜਲੇ ਸੰਬੰਧ ਦੇ ‘ਕਮਜ਼ੋਰ ਪਾਜ਼ੇਟਿਵ’ ਟੈੱਸਟ ਨਾਲ ਵਾਪਸੀ ਕੀਤੀ ਸੀ, ਹੁਣ ਕਮਿਊਨਿਟੀ ਦਾ ਪਾਜ਼ੇਟਿਵ ਕੇਸ ਬਣ ਗਿਆ ਹੈ। ਉਹ ਗੁਆਂਢੀ ਆਕਲੈਂਡ ਦੇ ਵਿਦਿਆਰਥੀ ਦੇ ਤੌਰ ‘ਤੇ ਉਸੇ ਵਿਨਸੈਂਟ ਅਪਾਰਟਮੈਂਟ ਬਿਲਡਿੰਗ ਵਿੱਚ ਇਕੱਲਾ ਰਹਿੰਦਾ ਹੈ, ਜਿਸ ਵਿੱਚ ਏਯੂਟੀ ਵਿਦਿਆਰਥਣ ਜੋ ਕੋਰੋਨਾ ਪਾਜ਼ੇਟਿਵ ਆਈ ਸੀ। ਉਹ ਵਿਅਕਤੀ ਪਹਿਲਾਂ ਹੀ ਕੁਆਰੰਟੀਨ ਸਹੂਲਤ ਵਿੱਚ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਡਿਫੈਂਸ ਫੋਰਸ ਦੇ ਕਲੱਸਟਰ ਨਾਲ ਜੁੜੇ ਨਵੇਂ ਕੇਸ ਦੀ ਪੁਸ਼ਟੀ ਕੱਲ੍ਹ ਇੱਕ ਕਮਜ਼ੋਰ ਪਾਜ਼ੇਟਿਵ ਨਤੀਜੇ ਵਜੋਂ ਵਾਪਸ ਕਰਨ ਤੋਂ ਬਾਅਦ ਇੱਕ ਕੇਸ ਵਜੋਂ ਹੋਈ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ 2 ਕੇਸ ਮੈਨੇਜਡ ਆਈਸੋਲੇਸ਼ਨ ਵਿੱਚੋਂ ਹੋਰ ਆਏ ਹਨ। ਜੋ ਯੂਕੇ ਅਤੇ ਦੁਬਈ ਤੋਂ ਨਿਊਜ਼ੀਲੈਂਡ ਪੁੱਜੇ ਹਨ। ਉਨ੍ਹਾਂ ਨੂੰ ਆਕਲੈਂਡ ਦੀ ਕੁਆਰੰਟੀਨ ਸਹੂਲਤ ਵਿੱਚ ਭੇਜਿਆ ਗਿਆ ਹੈ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ਦੀ ਗਿਣਤੀ 58 ਹੋ ਗਈ ਹੈ। ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2001 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,645 ਕੰਨਫ਼ਰਮ ਤੇ 356 ਪ੍ਰੋਵੈਬਲੀ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1918 ਹੋ ਗਈ ਹੈ। ਨਿਊਜ਼ੀਲੈਂਡ ਵਿੱਚ ਕੋਵਿਡ -19 ਨਾਲ ਹਸਪਤਾਲ ਵਿੱਚ ਕੋਈ ਦਾਖ਼ਲ ਨਹੀਂ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 25 ਹੀ ਹੈ।
Home Page ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ 2 ਹੋਰ ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ਅਤੇ 1...