ਆਕਲੈਂਡ, 5 ਸਤੰਬਰ – ਫੋਰਬਸ ਮੈਗਜ਼ੀਨ ਦੀ ਕੋਵਿਡ -19 ਮਹਾਂਮਾਰੀ ਦੇ ਦੌਰਾਨ ਸਭ ਤੋਂ ਸੁਰੱਖਿਅਤ ਦੇਸ਼ਾਂ ਬਾਰੇ ਆਪਣੀ ਤਾਜ਼ਾ ਰਿਪੋਰਟ ਵਿੱਚ ਨਿਊਜ਼ੀਲੈਂਡ ਨੂੰ ਦੂਜੇ ਨੰਬਰ ‘ਤੇ ਰੱਖਿਆ ਹੈ। ਜਦੋਂ ਕਿ ਜਰਮਨੀ ਪਹਿਲੇ ਅਤੇ ਦੱਖਣੀ ਕੋਰੀਆ ਤੀਸਰੇ ਨੰਬਰ ਉੱਪਰ ਹੈ। ਦੁਨੀਆ ਦੇ ਪਹਿਲੇ ਪੰਜ ਦੇਸ਼ਾਂ ਵਿੱਚ ਇਨ੍ਹਾਂ ਤੋਂ ਬਾਅਦ ਚੌਥੇ ‘ਤੇ ਸਵਿਟਜ਼ਰਲੈਂਡ ਤੇ ਪੰਜਵਾਂ ਨੰਬਰ ਜਪਾਨ ਨੂੰ ਦਿੱਤਾ ਹੈ। ਇਨ੍ਹਾਂ ਤੋਂ ਇਲਾਵਾ ਸੂਚੀ ਵਿੱਚ ਯੂਨਾਈਟਿਡ ਕਿੰਗਡਮ (ਇੰਗਲੈਂਡ) 31ਵੇਂ, ਸਵੀਡਨ 49ਵੇਂ, ਯੂਨਾਈਟਿਡ ਸਟੇਟ (ਅਮਰੀਕਾ) 55ਵੇਂ ਅਤੇ ਭਾਰਤ 80ਵੇਂ ਨੰਬਰ ‘ਤੇ ਆਇਆ ਹੈ।
ਫੋਰਬਸ ਨੇ ਆਪਣੇ ਅਧਿਐਨ ‘ਚ 250 ਦੇਸ਼ਾਂ ਨੂੰ ਉਨ੍ਹਾਂ ਦੇ ਕੁਆਰੰਟੀਨ ਸਿਸਟਮ ਦੀ ਕੁਸ਼ਲਤਾ, ਸਿਹਤ ਦੀ ਤਿਆਰੀ ਤੇ ਪ੍ਰਬੰਧਨ ਅਤੇ ਵਾਇਰਸ ਦਾ ਪਤਾ ਲਗਾਉਣ ਦਾ ਮੁਲਾਂਕਣ ਕੀਤਾ ਹੈ। ਇਸ ਨੇ ਖੇਤਰੀ ਲਚਕਤਾ, ਐਮਰਜੈਂਸੀ ਤਿਆਰੀਆਂ ਅਤੇ ਸਰਕਾਰ ਜੋਖਮਾਂ ਨੂੰ ਕਿੰਨੀ ਕੁ ਕੁਸ਼ਲਤਾ ਨਾਲ ਸੰਭਾਲਦੀ ਹੈ, ਦੀ ਵੀ ਤੁਲਨਾ ਕੀਤੀ ਹੈ।
ਫੋਰਬਸ ਨੇ ਸਭ ਤੋਂ ਪਹਿਲਾਂ ਜੂਨ ਵਿੱਚ ਅਧਿਐਨ ਕੀਤਾ ਅਤੇ ਸਵਿਟਜ਼ਰਲੈਂਡ ਦਾ ਨਾਮ ਸਭ ਤੋਂ ਸੁਰੱਖਿਅਤ ਦੇਸ਼ ਰੱਖਿਆ, ਜਿਸ ਵਿੱਚ ਉਸ ਵੇਲੇ ਨਿਊਜ਼ੀਲੈਂਡ ਨੂੰ 9ਵੇਂ ਨੰਬਰ ‘ਤੇ ਰੱਖਿਆ ਸੀ। ਹੁਣ ਤਾਜ਼ਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੋਮਾਲੀਲੈਂਡ, ਦੱਖਣੀ ਸੁਡਾਨ, ਅਫ਼ਗ਼ਾਨਿਸਤਾਨ ਅਤੇ ਮਾਲੀ ਸਭ ਤੋਂ ਖ਼ਤਰਨਾਕ ਰਾਸ਼ਟਰ ਹਨ।
Home Page ਕੋਰੋਨਾਵਾਇਰਸ: ਫੋਰਬਸ ਵੱਲੋਂ ਜਰਮਨੀ ਪਹਿਲਾ ਤੇ ਨਿਊਜ਼ੀਲੈਂਡ ਦੁਨੀਆ ਦਾ ਦੂਜਾ ਸੁਰੱਖਿਅਤ ਦੇਸ਼