ਨਵੀਂ ਦਿੱਲੀ, 30 ਮਾਰਚ – ਕੋਰੋਨਾਵਾਇਰਸ ਦਾ ਕਹਰ ਦੁਨੀਆ ਦੇ ਨਾਲ-ਨਾਲ ਭਾਰਤ ਵਿੱਚ ਵੀ ਵਧਦਾ ਜਾ ਰਿਹਾ ਹੈ। ਦੇਸ਼ ਵਿੱਚ ਕੁਲ 1,024 ਮਾਮਲੇ ਹਨ। ਇਸ ਰੋਗ ਤੋਂ ਪੀੜਿਤ 96 ਲੋਕ ਠੀਕ ਹੋ ਗਏ ਹਨ ਜਾਂ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ 1 ਮਰੀਜ ਨੂੰ ਦੂਜੀ ਜਗ੍ਹਾ ਭੇਜਿਆ ਗਿਆ ਹੈ। ਕੁਲ 48 ਵਿਦੇਸ਼ੀ ਵੀ ਇਸ ਰੋਗ ਤੋਂ ਪੀੜਿਤ ਹਨ। ਦੇਸ਼ ਵਿੱਚ ਕੋਰੋਨਾਵਾਇਰਸ ਨਾਲ ਹੁਣ ਤੱਕ 27 ਦੀ ਮੌਤ ਹੋਈ ਹੈ। ਭਾਰਤ ਸਰਕਾਰ ਦੇ ਵੱਲੋਂ ਲੋਕਾਂ ਨੂੰ ਇਸ ਦੇ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ, ਇਸ ਦੇ ਫੈਲਣ ਤੋਂ ਰੋਕਣ ਲਈ ਕਈ ਕਦਮ ਵੀ ਚੁੱਕੇ ਗਏ ਹਨ। ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਵੀ ਸਰਕਾਰ ਵਾਪਸ ਲਿਆ ਰਹੀ ਹੈ।
ਭਾeਤ ਵਿੱਚ ਕੋਰੋਨਾਵਾਇਰਸ ਦੇ ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ (186) ਤੇ ਕੇਰਲ (182) ਵਿੱਚ ਹਨ, ਜਦੋਂ ਕਿ ਰਾਜਧਾਨੀ ਦਿੱਲੀ ਵਿੱਚ 49, ਪੰਜਾਬ ਵਿੱਚ 38 ਮਾਮਲੇ ਹਨ।
ਗੌਰਤਲਬ ਹੈ ਕਿ ਕੋਰੋਨਵਾਇਰਸ ਦੇ ਦੁਨੀਆ ਭਰ ਵਿੱਚ 7,21,659 ਮਾਮਲੇ, ਮੌਤਾਂ ਦੀ ਗਿਣਤੀ 33,958, ਰਿਕਵਰ ਹੋਏ 1,49,129 ਮਾਮਲੇ ਸਾਹਮਣੇ ਆਏ ਹਨ।
Home Page ਕੋਰੋਨਾਵਾਇਰਸ: ਭਾਰਤ ‘ਚ ਹੁਣ ਤੱਕ 1,024 ਕੇਸ, 27 ਦੀ ਮੌਤ