
ਆਕਲੈਂਡ, 25 ਮਾਰਚ – ਅੱਜ ਰਾਤ ਤੋਂ ਸ਼ੁਰੂ ਹੋ ਰਹੇ ਲੋਕਡਾਊਨ ਦੌਰਾਨ ਸਿਸਟੀਮਾ ਪਲਾਸਟਿਕ ਕੰਪਨੀ ਵੱਲੋਂ ਆਪਣੇ ਕਰਮਚਾਰੀਆਂ ਨੂੰ ਕੰਮ ਉੱਤੇ ਬੁਲਾਉਣ ਦਾ ਕਰਮਚਾਰੀਆਂ ਵੱਲੋਂ ਜੋਰਦਾਰ ਵਿਰੋਧ ਕੀਤਾ। ਜਿਸ ਤਹਿਤ 10.30 ਵਜੇ ਦੇ ਲਗਭਗ ਸਵੇਰ ਦੀ ਸ਼ਿਫਟ ਦੇ ਸਾਰੇ ਵਰਕਰ ਸਿਹਤ ਤੇ ਸੁਰੱਖਿਆ ਦੇ ਮੱਦੇ ਨਜ਼ਰ ਕੰਮ ਛੱਡ ਕੇ ਬਾਹਰ ਆ ਗਏ ਤੇ ਕੰਪਨੀ ਵੱਲੋਂ ਲੋਕਡਾਊਨ ਦੌਰਾਨ ਬੁਲਾਏ ਜਾਣ ਦਾ ਵਿਰੋਧ ਕੀਤਾ।
ਸਿਸਟਮਾ ਕੰਪਨੀ ਨੇ ਡੈਲੀਗੇਟ ਮੀਟਿੰਗ ਤੋਂ ਬਾਅਦ ਅੱਜ ਫੈਕਟਰੀ ਬੰਦ ਕਰ ਦਿੱਤੀ ਹੈ ਅਤੇ 29 ਮਾਰਚ ਦਿਨ ਐਤਵਾਰ ਤੱਕ ਵਰਕ ਸੇਫਟੀ ਵਾਲੇ ਅਤੇ ਹੋਰ ਅਦਾਰੇ ਫ਼ੈਸਲਾ ਲੈਣਗੇ ਕਿ 30 ਮਾਰਚ ਦਿਨ ਸੋਮਵਾਰ ਤੋਂ ਇਹ ਫੈਕਟਰੀ ਖੋਲ੍ਹ ਸਕਦੇ ਹਨ ਕਿ ਨਹੀਂਂ। ਐਤਵਾਰ ਤੱਕ ਸਭ ਨੂੰ ਘਰ ਬੈਠਿਆਂ ਦੀ ਤਨਖ਼ਾਹ ਮਿਲੇਗੀ।
ਇਹ ਘੋਖਿਆ ਜਾ ਰਿਹਾ ਹੈ ਕਿ ਇਨ੍ਹਾਂ ਦੀ ਕੰਪਨੀ ਇਸੈਂਸ਼ੀਅਲ ਵਰਕ ਕੈਟਗਰੀ ਵਿੱਚ ਆਉਂਦੀ ਹੈ ਕਿ ਨਹੀਂ।
ਖ਼ਬਰਾਂ ਦੀ ਮੰਨੀਏ ਤਾਂ ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਤੱਕ ਮਾਮਲਾ ਪਹੁੰਚਾ ਦਿੱਤਾ ਗਿਆ ਹੈ।