ਵਿਕਟੋਰੀਆ (ਆਸਟਰੇਲੀਆ), 12 ਫਰਵਰੀ – ਆਸਟਰੇਲੀਆ ਦੇ ਸੂਬੇ ਵਿਕਟੋਰੀਆ ਵਿੱਚ ਵਧ ਰਹੇ ਕੋਰੋਨਾਵਾਇਰਸ ਕਲੱਸਟਰ ਕਰਕੇ ਅੱਜ ਰਾਤ ਤੋਂ ਪੰਜ ਦਿਨਾਂ ਦੇ ਲੌਕਡਾਉਨ ‘ਚ ਜਾਵੇਗਾ।
ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਅੱਜ ਦੁਪਹਿਰ ਐਲਾਨ ਕੀਤੀ ਕਿ ਸਾਰੇ ਵਿਕਟੋਰੀਆ ‘ਚ ਪੰਜ ਦਿਨਾਂ ਲਈ “ਸਰਕਟ-ਬ੍ਰੇਕਰ” ਲੌਕਡਾਉਨ ਅੱਜ ਰਾਤ 11.59 ਵਜੇ ਤੋਂ ਸਥਾਨਕ ਸਮੇਂ ਅਨੁਸਾਰ ਲਾਗੂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਲੌਕਡਾਉਨ ਦੀ ਜ਼ਰੂਰਤ ਸੀ ਕਿਉਂਕਿ ਕੁੱਝ ਨਵੇਂ ਮਾਮਲਿਆਂ ਵਿੱਚ ਯੂਕੇ ਸਟ੍ਰੇਨ ਸੀ, ਜੋ ਕਿ ਬਹੁਤ ਜ਼ਿਆਦਾ ਪ੍ਰਭਾਵੀ ਹੈ ਅਤੇ ਜੋ ਸੂਬੇ ਲਈ ਵੱਡੀ ਚੁਣੌਤੀ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਰਫ਼ਤਾਰ ਨਾਲ ਇਹ ਯੂਕੇ ਸਟ੍ਰੇਨ ਵੱਧ ਰਿਹਾ ਹੈ, ਉਸ ਦੇ ਕਾਰਨ ਪ੍ਰਭਾਵਸ਼ਾਲੀ ਕਨਟੈਕਟ ਟਰੇਸਿੰਗ ਕਰਨਾ ਬਹੁਤ ਮੁਸ਼ਕਲ ਹੈ।
ਉਨ੍ਹਾਂ ਕਿਹਾ ਕਿ ਵਿਕਟੋਰੀਆ ਵਾਸੀਆਂ ਨੂੰ ਸਿਰਫ਼ ਹੇਠਲੇ ਕਾਰਣਾਂ ਕਰਕੇ ਆਪਣੇ ਘਰ ਛੱਡਣ ਦੀ ਆਗਿਆ ਹੋਵੇਗੀ: ਈਸੈਂਸ਼ੀਅਲ ਸਪਲਾਈ, ਕੇਅਰ, ਕੇਅਰਗੀਵਿੰਗ, ਐਕਸਰਸਾਈਜ਼ ਅਤੇ ਈਸੈਂਸ਼ੀਅਲ ਵਰਕਰ। ਕਿਸੇ ਵੀ ਵਿਜ਼ਟਰ ਦੀ ਆਗਿਆ ਨਹੀਂ ਹੈ। ਲੋਕਾਂ ਦੇ ਲਈ ਐਕਸਰਸਾਈਜ਼ ਅਤੇ ਸ਼ੋਪਿੰਗ ਦਾ ਘੇਰਾ ਘਰਾਂ ਤੋਂ 5 ਕਿੱਲੋਮੀਟਰ ਤੱਕ ਸੀਮਤ ਰਹੇਗੀ। ਸਾਰੀਆਂ ਜਨਤਕ ਥਾਵਾਂ ‘ਤੇ ਮਾਸਕ ਪਹਿਨਣੇ ਲਾਜ਼ਮੀ ਕਰ ਦਿੱਤੇ ਗਏੇ ਹਨ। ਰਿਟੇਲਸ ਬੰਦ ਰਹਿਣਗੇ ਸਿਰਫ਼ ਈਸੈਂਸ਼ੀਅਲ ਬਿਜ਼ਨਸ ਨੂੰ ਛੱਡ ਕੇ ਅਤੇ ਜਨਤਕ ਇਕੱਠਿਆਂ ਦੀ ਆਗਿਆ ਨਹੀਂ ਹੋਵੇਗੀ। ਸਕੂਲ ਅਤੇ ਵਰਸ਼ਿਪ ਪਲੇਸ (ਪੂਜਾ ਸਥਾਨ) ਬੰਦ ਰਹਿਣਗੇ।
Home Page ਕੋਰੋਨਾਵਾਇਰਸ: ਵਿਕਟੋਰੀਆ ‘ਚ ਅੱਜ ਰਾਤ ਤੋਂ 5 ਦਿਨਾਂ ਦੇ ਲੌਕਡਾਉਨ ਦਾ ਐਲਾਨ,...