ਆਕਲੈਂਡ, 18 ਮਾਰਚ – ਵਿਦੇਸ਼ ਮਾਮਲਿਆਂ ਅਤੇ ਵਪਾਰ ਮੰਤਰਾਲੇ ਨੇ ਇਸ ਸਮੇਂ ਵਿਦੇਸ਼ਾਂ ਵਿੱਚ ਅਸਥਾਈ ਤੌਰ ‘ਤੇ ਰਹਿ ਰਹੇ ਨਿਊਜ਼ੀਲੈਂਡ ਵਾਸੀਆਂ ਨੂੰ ਜਲਦੀ ਤੋਂ ਜਲਦੀ ਘਰ ਵਾਪਸ ਆਉਣ ਲਈ ਕਿਹਾ ਹੈ।
ਅੱਜ ਸਵੇਰੇ ਮੰਤਰਾਲੇ ਨੇ ਵਿਦੇਸ਼ਾਂ ਵਿੱਚ ਮੌਜੂਦ ਸਾਰੇ ਕੀਵੀਆਂ ਨੂੰ ਹੁਣ ਚੱਲ ਰਹੀਆਂ ਉਡਾਣਾਂ ਦੀ ਗਿਣਤੀ ਉੱਤੇ ਪਾਬੰਦੀ ਕਾਰਨ ਜਲਦੀ ਤੋਂ ਜਲਦੀ ਵਾਪਸ ਆਉਣ ਲਈ ਕਿਹਾ ਹੈ।
ਵਿਦੇਸ਼ ਮਾਮਲਿਆਂ ਅਤੇ ਵਪਾਰ ਮੰਤਰਾਲੇ ਨੇ ਕਿਹਾ ਕਿ, ‘ਦੁਨੀਆ ਭਰ ਦੇ ਦੇਸ਼ ਸਖ਼ਤ ਯਾਤਰਾ ‘ਤੇ ਪਾਬੰਦੀਆਂ ਲਗਾ ਰਹੇ ਹਨ’। ਇਸ ਨਾਲ ਯਾਤਰੀਆਂ ਦੀ ਗਿਣਤੀ ਵਿੱਚ ਕਮੀ ਆ ਰਹੀ ਹੈ ਅਤੇ ਬਹੁਤ ਸਾਰੇ ਹਵਾਈ ਰੂਟ ਵਪਾਰਕ ਤੌਰ ‘ਤੇ ਜ਼ਿਆਦਾ ਲੰਮੇ ਸਮੇਂ ਲਈ ਵਿਵਹਾਰਿਕ ਨਹੀਂ ਰਹਿਣਗੇ। ਨਿਊਜ਼ੀਲੈਂਡ ਵਾਲਿਆਂ ਦੇ ਘਰ ਪਰਤਣ ਦੇ ਵਿਕਲਪ ਘਟ ਰਹੇ ਹਨ। ਇਸ ਲਈ ਅਸੀਂ ਵਿਦੇਸ਼ ਗਏ ਨਿਊਜ਼ੀਲੈਂਡ ਵਾਸੀਆਂ ਨੂੰ ਅਪੀਲ ਕਰ ਰਹੇ ਹਾਂ ਕਿ ਉਹ ਜਲਦੀ ਤੋਂ ਜਲਦੀ ਘਰ ਪਰਤਣ ਬਾਰੇ ਵਿਚਾਰ ਕਰਨ।
ਉਨ੍ਹਾਂ ਕਿਹਾ ਕਿ ਟਰੈਵਲਿੰਗ ਨਿਊਜ਼ੀਲੈਂਡਰਾਂ ਨੂੰ ਆਪਣੇ ਟ੍ਰੈਵਲ ਏਜੰਟਾਂ ਅਤੇ ਏਅਰ ਲਾਈਨਾਂ ਨਾਲ ਘਰ ਪਰਤਣ ਦੇ ਵਿਕਲਪਾਂ ਬਾਰੇ ਵਿਚਾਰ ਕਰਨ ਲਈ ਕੰਮ ਕਰਨਾ ਚਾਹੀਦਾ ਹੈ।
ਐਮਫੈਟੀ ਦੀ ਸੇਫ਼ ਟਰੈਵਲ ਵੈੱਬਸਾਈਟ ਦੱਸਦੀ ਹੈ ਕਿ ਇਸ ਵੇਲੇ ਬਹੁਤ ਸਾਰੇ ਦੇਸ਼ ਅਤੇ ਪ੍ਰਦੇਸ਼ ਸ਼ਾਸਿਤ ‘ਕੋਵਿਡ-19’ (ਕੋਰੋਨਾਵਾਇਰਸ) ਦੇ ਸਰਗਰਮ ਪ੍ਰਕੋਪ ਦਾ ਸਾਹਮਣਾ ਕਰ ਰਹੇ ਹਨ ਅਤੇ ਵਿਸ਼ਵ ਪੱਧਰ ‘ਤੇ ਯਾਤਰਾ ਵਿੱਚ ਮਹੱਤਵਪੂਰਣ ਰੁਕਾਵਟਾਂ ਆਈਆਂ ਸਨ।
ਬਹੁਤ ਸਾਰੇ ਦੇਸ਼ਾਂ ਅਤੇ ਪ੍ਰਦੇਸ਼ਾਂ ਨੇ ਐਲਾਨ ਕੀਤੀ ਹੈ ਕਿ ਉਹ ਆਸਟਰੇਲੀਆ ਸਮੇਤ ਵਿਦੇਸ਼ੀ ਨਾਗਰਿਕਾਂ ਉੱਤੇ ਆਪਣੀ ਸਰਹੱਦਾਂ ਨੂੰ ਬੰਦ ਕਰ ਰਹੇ ਹਨ ਜਾਂ ਆਨ-ਜਾਣ ਦੀ ਪਾਬੰਦੀਆਂ ਲਾਗੂ ਕਰ ਰਹੇ ਹਨ ਅਤੇ ਇਹ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ।
ਨਿਊਜ਼ੀਲੈਂਡਰਸ ਦੇ ਲਈ ਵੀ ਇਨ੍ਹਾਂ ਦੇਸ਼ਾਂ ਜਾਂ ਪ੍ਰਦੇਸ਼ਾਂ ਦੇ ਰਾਹੀ ਨਿਊਜ਼ੀਲੈਂਡ ਜਾਣ ਦੀ ਸਰਹੱਦੀ ਪਾਬੰਦੀਆਂ ਲਾਗੂ ਹੋ ਸਕਦੀਆਂ ਹਨ।
ਟੀਵੀਐਨਜ਼ੈੱਡ ਨੇ ਦੱਸਿਆ ਹੈ ਕਿ ਲੰਡਨ ਵਿਚਲੇ ਨਿਊਜ਼ੀਲੈਂਡ ਹਾਈ ਕਮਿਸ਼ਨ ਅਤੇ ਵਿਦੇਸ਼ੀ ਮਾਮਲਿਆਂ ਅਤੇ ਵਪਾਰ ਮੰਤਰਾਲੇ ਨੇ ਆਰਜ਼ੀ ਤੌਰ ‘ਤੇ ਯੂਕੇ ਰਹਿ ਰਹੇ ਹਨ ਯਾਤਰਾ ਕਰ ਰਹੇ ਕੀਵੀ ਯਾਤਰੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਜਲਦੀ ਘਰ ਪਰਤਣ ਬਾਰੇ ਸੋਚਣ।
Home Page ਕੋਰੋਨਾਵਾਇਰਸ: ਵਿਦੇਸ਼ਾਂ ‘ਚ ਯਾਤਰਾ ਕਰ ਰਹੇ ਕੀਵੀਆਂ ਨੂੰ ਘਰ ਵਾਪਸ ਆਉਣ ਦੀ...