ਵੈਲਿੰਗਟਨ, 31 ਮਾਰਚ – ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦਾ ਕਹਿਣਾ ਹੈ ਕਿ ਸੁਪਰ ਮਾਰਕੀਟ ‘ਗੁੱਡ ਫ੍ਰਾਈਡੇਅ’ ਵਾਲੇ ਦਿਨ ਹਮੇਸ਼ਾ ਦੀ ਤਰ੍ਹਾਂ ਬੰਦ ਰਹਿਣਗੀਆਂ ਪਰ ‘ਈਸਟਰ ਐਤਵਾਰ’ ਨੂੰ ਖੁੱਲ੍ਹੀਆਂ ਰਹਿਣਗੀਆਂ। ਉਨ੍ਹਾਂ ਨੇ ਇਹ ਐਲਾਨ ਕੋਰੋਨਾਵਾਇਰਸ ਮਹਾਂਮਾਰੀ ਅਤੇ ਨਿਊਜ਼ੀਲੈਂਡ ਲੌਕਡਾਊਨ ਦੇ ਆਪਣੇ ਰੋਜ਼ਾਨਾ ਅੱਪਡੇਟ ਦੌਰਾਨ ਕੀਤਾ।
ਈਸਟਰ ਟ੍ਰੇਡਿੰਗ ਬਾਰੇ ਕੋਵਿਡ -19 ਕਮੇਟੀ ਦਾ ਫ਼ੈਸਲਾ ਸਟਾਫ਼ ਨੂੰ ਆਰਾਮ ਕਰਨ ਅਤੇ ਸੁਪਰ ਮਾਰਕੀਟਾਂ ਨੂੰ ਦੁਬਾਰਾ ਸਮਾਨ ਨਾਲ ਭਰਨ ‘ਤੇ ਅਧਾਰਿਤ ਸੀ, ਪਰ ਨਾਲੇ ਇਹ ਵੀ ਹੈ ਕਿ ਲੋਕਾਂ ਨੂੰ ਜ਼ਰੂਰੀ ਸਮਾਨ ਦੀ ਪਹੁੰਚ ਹੋ ਸਕੇ। ਉਹ ਇਹ ਵੀ ਯਕੀਨੀ ਬਣਾਉਣਾ ਚਾਹੁੰਦੇ ਸਨ ਕਿ ਲੋਕ ਖ਼ਰੀਦਦਾਰੀ ਲਈ ਮਾਰੋ ਮਾਰੀ ਨਾ ਕਰਨ। ਕਿਸੇ ਵੀ ਕਰਮਚਾਰੀ ਜਿਸ ਨੂੰ ਈਸਟਰ ਐਤਵਾਰ ਨੂੰ ਕੰਮ ਕਰਨ ‘ਤੇ ਇਤਰਾਜ਼ ਹੋਵੇਗਾ, ਉਸ ਨੂੰ ਕੰਮ ਨਹੀਂ ਕਰਨਾ ਪਏਗਾ। ਉਨ੍ਹਾਂ ਨੇ ਸਾਰਿਆਂ ਨੂੰ ਸੁਪਰ ਮਾਰਕੀਟ ਵਰਕਰਾਂ ਪ੍ਰਤੀ ਦਿਆਲੂ ਹੋਣ ਦੀ ਅਪੀਲ ਕੀਤੀ ਹੈ।
Home Page ਕੋਰੋਨਾਵਾਇਰਸ: ਸੁਪਰ ਮਾਰਕੀਟ ਈਸਟਰ ਐਤਵਾਰ ਨੂੰ ਖੁੱਲ੍ਹਣਗੀਆਂ – ਪ੍ਰਧਾਨ ਮੰਤਰੀ ਆਰਡਰਨ