ਸੰਯੁਕਤ ਰਾਸ਼ਟਰ/ਜਨੇਵਾ, 5 ਮਈ – ਵਰਲਡ ਹੈਲਥ ਆਰਗਨਾਈਜ਼ੇਸ਼ਨ (ਡਬਲਿਊਐੱਚਓ) ਨੇ ਵੀਰਵਾਰ ਨੂੰ ਕੋਰੋਨਾ ਮਹਾਂਮਾਰੀ ਨਾਲ ਹੋਈਆਂ ਮੌਤਾਂ ਦੀ ਰਿਪੋਰਟ ਜਾਰੀ ਕੀਤੀ ਹੈ। ਡਬਲਿਊਐੱਚਓ ਨੇ ਕਿਹਾ ਕਿ ਲੰਘੇ ਦੋ ਸਾਲਾਂ ਵਿੱਚ ਲਗਭਗ 1.5 ਕਰੋੜ ਲੋਕਾਂ ਨੇ ਕੋਰੋਨਾ ਮਹਾਂਮਾਰੀ ਲਾਗ ਕਾਰਣ ਜਾਂ ਸਿਹਤ ਪ੍ਰਣਾਲੀਆਂ ‘ਤੇ ਪਏ ਇਸ ਦੇ ਅਸਰ ਕਾਰਣ ਜਾਨ ਗਵਾਈ ਹੈ। ਡਬਲਿਊਐੱਚਓ ਦਾ ਅਨੁਮਾਨ ਹੈ ਕਿ ਭਾਰਤ ਵਿੱਚ ਕੋਰੋਨਾ ਲਾਗ ਕਾਰਣ 47 ਲੱਖ (47,40,894) ਲੋਕਾਂ ਦੀ ਮੌਤ ਹੋਈ ਹੈ। ਜਦੋਂ ਕਿ ਉੱਥੇ ਹੀ ਭਾਰਤ ਸਰਕਾਰ ਦੇ ਅੰਕੜਿਆਂ (India Covid -19 Deaths) ਵਿੱਚ ਦੇਸ਼ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਤਾਦਾਦ 5,23,975 ਹੈ। ਅਜਿਹੇ ‘ਚ ਡਬਲਿਊਐੱਚਓ ਦੀ ਸੰਖਿਆ (WHO Report On Covid -19 Deaths) ਭਾਰਤ ਸਰਕਾਰ ਦੀ ਆਧਿਕਾਰਿਕ ਗਿਣਤੀ ਤੋਂ ਕਰੀਬ 9 ਗੁਣਾ ਜ਼ਿਆਦਾ ਹੈ।
ਦੂਜੇ ਪਾਸੇ ਭਾਰਤ ਨੇ ਡਬਲਿਊਐੱਚਓ ਵੱਲੋਂ ਪ੍ਰਮਾਣਿਕ ਅੰਕੜੇ ਉਪਲਬਧ ਹੋਣ ਦੇ ਬਾਵਜੂਦ ਕੋਰੋਨਾ ਮਹਾਂਮਾਰੀ ਨਾਲ ਸਬੰਧਿਤ ਵੱਧ ਮੌਤ ਦਰ ਦੇ ਅਨੁਮਾਨ ਦੇ ਪੇਸ਼ ਕਰਨ ਲਈ ਗਣਿਤ ਮਾਡਲ ਦੀ ਵਰਤੋਂ ‘ਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਵਰਤੇ ਗਏ ਮਾਡਲ ਅਤੇ ਡੇਟਾ ਸੰਗ੍ਰਹਿ ਦੀ ਕਾਰਜਪ੍ਰਣਾਲੀ ਸ਼ੱਕੀ ਹੈ। ਭਾਰਤ ਨੇ ਕਿਹਾ ਕਿ ਡਬਲਿਊਐੱਚਓ ਨੇ ਸਾਡੀ ਚਿੰਤਾਵਾਂ ਨੂੰ ਸਮਰੱਥ ਰੂਪ ਤੋਂ ਸੰਬੋਧਿਤ ਕੀਤੇ ਬਿਨਾਂ ਵਾਧੂ ਮੌਤ ਦਰ ਦਾ ਅਨੁਮਾਨ ਜਾਰੀ ਕੀਤਾ ਹੈ।
ਡਬਲਿਊਐੱਚਓ ਨੇ ਵੀਰਵਾਰ ਨੂੰ ਕਿਹਾ ਕਿ ਲੰਘੇ ਦੋ ਸਾਲਾਂ ਵਿੱਚ ਲਗਭਗ 1.5 ਕਰੋੜ ਲੋਕਾਂ ਨੇ ਕੋਰੋਨਾ ਮਹਾਂਮਾਰੀ ਲਾਗ ਕਾਰਣ ਜਾਂ ਸਿਹਤ ਪ੍ਰਣਾਲੀਆਂ ‘ਤੇ ਪਏ ਇਸ ਦੇ ਅਸਰ ਕਾਰਣ ਜਾਨ ਗਵਾਈ ਹੈ। ਡਬਲਿਊਐੱਚਓ ਦੀ ਰਿਪੋਰਟ ਮੁਤਾਬਿਕ 1.33 ਕਰੋੜ ਤੋਂ ਲੈ ਕੇ 1.66 ਕਰੋੜ ਲੋਕਾਂ ਯਾਨੀ 1.49 ਕਰੋੜ ਲੋਕਾਂ ਦੀ ਮੌਤ ਜਾਂ ਤਾਂ ਕੋਰੋਨਾ ਲਾਗ ਜਾਂ ਸਿਹਤ ਸੇਵਾ ‘ਤੇ ਪਏ ਪ੍ਰਭਾਵ ਕਾਰਣ ਹੋਈ ਹੈ।
ਡਬਲਿਊਐੱਚਓ ਦੇ ਡਾਇਰੈਕਟਰ ਜਨਰਲ ਟੈਡਰੋਸ ਅਧਾਨੋਮ ਗੈਬਰੇਸਿਸ ਇਨ੍ਹਾਂ ਅੰਕੜਿਆਂ ਨੂੰ ਗੰਭੀਰ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਦੇਸ਼ਾਂ ਨੂੰ ਭਵਿੱਖ ਵਿੱਚ ਸਿਹਤ ਹੰਗਾਮੀ ਹਾਲਾਤ ਨਾਲ ਨਜਿੱਠਣ ਨਾਲ ਲਈ ਆਪਣੀਆਂ ਸਮਰੱਥਾਵਾਂ ‘ਚ ਵੱਧ ਨਿਵੇਸ਼ ਕਰਨ ਵੱਲ ਪ੍ਰੇਰਿਤ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਡਬਲਿਊਐੱਚਓ ਬਿਹਤਰ ਫ਼ੈਸਲਿਆਂ ਅਤੇ ਬਿਹਤਰ ਨਤੀਜਿਆਂ ਲਈ ਬਿਹਤਰ ਡੇਟਾ ਤਿਆਰ ਕਰਨ ਲਈ ਆਪਣੀ ਸਿਹਤ ਸੂਚਨਾ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਦਿਸ਼ਾ ‘ਚ ਸਾਰੇ ਦੇਸ਼ਾਂ ਦੇ ਨਾਲ ਕੰਮ ਕਰਨ ਲਈ ਪ੍ਰਤੀਬੱਧ ਹੈ।
ਗੌਰਤਲਬ ਹੈ ਕਿ ਨਿਊਜ਼ੀਲੈਂਡ ਵਿੱਚ ਕੋਰੋਨਾ ਮਹਾਂਮਾਰੀ ਲਾਗ ਕਾਰਣ 821 ਮੌਤਾਂ ਹੋ ਚੁੱਕੀਆਂ ਹਨ, ਇਨ੍ਹਾਂ ਵਿੱਚ ਬਹੁਤੀਆਂ ਮੌਤਾਂ ਦੇਸ਼ ‘ਚ ਓਮੀਕਰੋਨ ਦੇ ਫੈਲਾਓ ਦੇ ਕਾਰਣ ਹੋਈਆਂ ਹਨ। ਜਦੋਂ ਕਿ ਦੇਸ਼ ‘ਚ ਮੌਤਾਂ ਦੇ ਵਧਣ ਦਾ ਸਿਲਸਿਲਾ ਜਾਰੀ ਹੈ ਤੇ ਇਹ ਕਿੱਥੇ ਜਾ ਕੇ ਰੁਕੇਗਾ, ਇਸ ਬਾਰੇ ਹਾਲੇ ਕੁੱਝ ਵੀ ਕਹਿਣਾ ਠੀਕ ਨਹੀਂ ਹੈ।
Home Page ਕੋਰੋਨਾ ਮਹਾਂਮਾਰੀ ਕਾਰਣ ਦੁਨੀਆ ‘ਚ ਲਗਭਗ 1.5 ਕਰੋੜ ਮੌਤਾਂ ਹੋਈਆਂ – ਡਬਲਿਊਐੱਚਓ