ਕੋਲਕਾਤਾ – 27 ਫਰਵਰੀ ਦਿਨ ਬੁੱਧਵਾਰ ਨੂੰ ਸ਼ਹਿਰ ਦੇ ਸਿਆਲਦਾ ਇਲਾਕੇ ‘ਚ ਸਥਿਤ ਪੰਜ ਮੰਜ਼ਲਾ ਮਾਰਕੀਟਿੰਗ ਕੰਪਲੈਕਸ ਵਿੱਚ ਅੱਗ ਲੱਗਣ ਨਾਲ 20 ਲੋਕ ਮਾਰੇ ਗਏ ਅਤੇ 10 ਤੋਂ ਵਧ ਜ਼ਖ਼ਮੀ ਹੋ ਗਏ ਹਨ। ਇਸ ਕੰਪਲੈਕਸ ਵਿੱਚ ਕੱਪੜਾ, ਕਾਗ਼ਜ਼ ਅਤੇ ਪਲਾਸਟਿਕ ਸਟੋਰ ਕੀਤਾ ਹੋਇਆ ਸੀ। ਅੱਗ ਦੇ ਕਾਰਣਾਂ ਦਾ ਪਤਾ ਨਹੀਂ ਲੱਗਾ ਹੈ। ੨੫ ਸਾਲਾ ਪੁਰਾਣੇ ਸੂਰਿਆ ਸੇਨ ਮਾਰਕੀਟ ਕੰਪਲੈਕਸ ਵਿੱਚ ਸਵੇਰੇ 3.50 ਵਜੇ ਦੇ ਲਗਭਗ ਅੱਗ ਲੱਗੀ। ਉਸ ਵੇਲੇ ਕੰਪਲੈਕਸ ‘ਚ ਕੰਮ ਕਰਨ ਵਾਲੇ ਮਜ਼ਦੂਰ ਸੁੱਤੇ ਪਏ ਸਨ। ਮਾਰਕੀਟ ਕੰਪਲੈਕਸ ਦੀਆਂ ਪੌੜੀਆਂ ‘ਤੇ ਸਾਮਾਨ ਰੱਖਿਆ ਹੋਣ ਕਰਕੇ ਲੋਕਾਂ ਨੂੰ ਅੱਗ ਤੋਂ ਬਚ ਕੇ ਕੱਢਣ ਵਿੱਚ ਔਕੜਾਂ ਪੇਸ਼ ਆਈਆਂ। ਅੱਗ ਬੁਝਾਊ ਅਮਲੇ ਨੇ ਦੱਸਿਆ ਕਿ ਗੋਦਾਮ ਵਿੱਚ ਪਲਾਸਟਿਕ, ਪੇਪਰ ਅਤੇ ਕੱਪੜਾ ਰੱਖਿਆ ਹੋਇਆ ਸੀ। ਇਸ ਦੀ ਜ਼ਮੀਨੀ ਅਤੇ ਪਹਿਲੀ ਮੰਜ਼ਲ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਜਿੱਥੇ 200 ਦੇ ਕਰੀਬ ਦੁਕਾਨਾਂ ਸਨ। ਕੰਪਲੈਕਸ ਵਿੱਚ ਪਲਾਸਟਿਕ, ਕੱਪੜਾ ਅਤੇ ਗੈਸ ਸਿਲੰਡਰ ਜਿਹੀਆਂ ਜਲਣਸ਼ੀਲ ਚੀਜ਼ਾਂ ਭੰਡਾਰ ਕੀਤੇ ਹੋਣ ਦੀ ਖ਼ਬਰ ਹੈ।
Indian News ਕੋਲਕਾਤਾ ਦੇ ਮਾਰਕੀਟ ਕੰਪਲੈਕਸ ‘ਚ ਅੱਗ ਜਾਨੀ ਤੇ ਮਾਲੀ ਨੁਕਸਾਨ