ਲੰਡਨ, 18 ਅਕਤੂਬਰ – ਕੋਵਿਡ -19 ਮਹਾਂਮਾਰੀ ਕਾਰਣ ਜੀਵਨ ਸੰਭਾਵਨਾ ਦੇ ਪੱਧਰ ‘ਚ ਲੰਮੇ ਸਮੇਂ ਤੋਂ ਗਿਰਾਵਟ ਆਈ ਹੈ, ਜਿਸ ਕਾਰਣ ਪਿਛਲੇ 70 ਸਾਲਾਂ ਵਿੱਚ ਵਿਸ਼ਵ-ਵਿਆਪੀ ਮੌਤ ਦਰ ‘ਚ ਬੇਮਿਸਾਲ ਤਬਦੀਲੀ ਆਈ ਹੈ। ਇਕ ਅਧਿਐਨ ‘ਚ ਇਹ ਗੱਲ ਸਾਹਮਣੇ ਆਈ ਹੈ।
ਯੂਕੇ ਸਥਿਤ ਆਕਸਫੋਰਡ ਯੂਨੀਵਰਸਿਟੀ ਅਤੇ ਜਰਮਨੀ ਸਥਿਤ ਮੈਕਸ ਪਲੈਂਕ ਇੰਸਟੀਚਿਊਟ ਫ਼ਾਰ ਡੈਮੋਗ੍ਰਾਫਿਕ ਰਿਸਰਚ ਦੇ ਖੋਜਕਰਤਾਵਾਂ ਨੇ ਯੂਰਪ ਦੇ 29 ਦੇਸ਼ਾਂ ਦੇ ਨਾਲ-ਨਾਲ ਚਿੱਲੀ ਅਤੇ ਅਮਰੀਕਾ ਦੇ ਅੰਕੜਿਆਂ ਦੀ ਵਰਤੋਂ ਕੀਤੀ ਹੈ।
‘ਨੇਚਰ ਹਿਊਮਨ ਬਿਹੇਵੀਅਰ ਜਰਨਲ’ ਵਿੱਚ 17 ਅਕਤੂਬਰ ਦਿਨ ਸੋਮਵਾਰ ਨੂੰ ਪ੍ਰਕਾਸ਼ਿਤ ਅਧਿਐਨ ‘ਚ ਪਾਇਆ ਗਿਆ ਕਿ 2021 ਵਿੱਚ ਜੀਵਨ ਦੀ ਸੰਭਾਵਨਾ ਸਾਰੇ 29 ਦੇਸ਼ਾਂ ‘ਚ ਉਮੀਦ ਨਾਲੋਂ ਘੱਟ ਸੀ।
ਖੋਜਕਰਤਾਵਾਂ ਨੇ ਕਿਹਾ ਕਿ ਪਿਛਲੀ ਗਲੋਬਲ ਮਹਾਂਮਾਰੀ ਤੋਂ ਬਾਅਦ ਜੀਵਨ ਸੰਭਾਵਨਾ ਦੇ ਪੱਧਰਾਂ ਵਿੱਚ ਬਹੁਤ ਤੇਜ਼ੀ ਨਾਲ ‘ਵਾਪਸੀ’ ਆਈ ਹੈ। ਖੋਜਕਰਤਾਵਾਂ ਨੇ ਨੋਟ ਕੀਤਾ ਕਿ 20ਵੀਂ ਸਦੀ ਦੇ ਦੂਜੇ ਅੱਧ ‘ਚ ਮੁੜ ਆਉਣ ਵਾਲੇ ਫਲੂ ਦੇ ਦੌਰਾਨ ਜੀਵਨ ਦੀ ਸੰਭਾਵਨਾ ਦਾ ਨੁਕਸਾਨ ਮਹਾਂਮਾਰੀ ਦੇ ਸਮੇਂ ਦੇ ਮੁਕਾਬਲੇ ਬਹੁਤ ਘੱਟ ਰਿਹਾ ਹੈ।
ਇੱਕ ਸਪਸ਼ਟ ਭੂਗੋਲਿਕ ਪਾੜਾ 2021 ਵਿੱਚ ਪ੍ਰਗਟ ਹੋਇਆ। ਖੋਜਕਰਤਾਵਾਂ ਨੇ ਪਾਇਆ ਕਿ ਪੱਛਮੀ ਯੂਰਪ ਦੇ ਜ਼ਿਆਦਾਤਰ ਦੇਸ਼ਾਂ ‘ਚ 2020 ਵਿੱਚ ਨੁਕਸਾਨ ਤੋਂ ਬਾਅਦ ਜੀਵਨ ਦੀ ਸੰਭਾਵਨਾ ‘ਚ ਸੁਧਾਰ ਹੋਇਆ ਹੈ। ਸਵੀਡਨ, ਸਵਿਟਜ਼ਰਲੈਂਡ, ਬੈਲਜੀਅਮ ਅਤੇ ਫਰਾਂਸ ਵਿੱਚ ਜੀਵਨ ਦੀ ਸੰਭਾਵਨਾ ਪੂਰਵ-ਮਹਾਂਮਾਰੀ ਦੇ ਪੱਧਰਾਂ ‘ਤੇ ਵਾਪਸ ਆ ਗਈ, ਜਦੋਂ ਕਿ ਇੰਗਲੈਂਡ ਅਤੇ ਵੇਲਜ਼ ‘ਚ 2020 ਦੇ ਪੱਧਰਾਂ ਤੋਂ 2021 ਵਿੱਚ ਅੰਸ਼ਕ ਵਾਪਸੀ ਦੇਖੀ ਗਈ। ਸਕਾਟਲੈਂਡ ਅਤੇ ਉੱਤਰੀ ਆਇਰਲੈਂਡ ‘ਚ ਜੀਵਨ ਦੀ ਸੰਭਾਵਨਾ, ਹਾਲਾਂਕਿ, 2020 ਵਿੱਚ ਉਸੇ ਪੱਧਰ ‘ਤੇ ਰਹੀ।
Home Page ਕੋਵਿਡ ਮਹਾਂਮਾਰੀ ਕਾਰਣ ਗਲੋਬਲ ਜੀਵਨ ਸੰਭਾਵਨਾ ‘ਚ ਲੰਬੇ ਸਮੇਂ ਲਈ ਗਿਰਾਵਟ ਆਈ...