ਵੈਲਿੰਗਟਨ, 22 ਜਨਵਰੀ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 43 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਜਦੋਂ ਕਿ ਅੱਜ ਬਾਰਡਰ ਤੋਂ 41 ਨਵੇਂ ਕੇਸ ਆਏ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਨਵੇਂ 43 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 11,466 ਹੋ ਗਈ ਹੈ। ਇਨ੍ਹਾਂ 43 ਕੇਸਾਂ ਵਿੱਚੋਂ ਆਕਲੈਂਡ ‘ਚ 19 ਕੇਸ, 6 ਕੇਸ ਲੇਕਸ ‘ਚ, 6 ਕੇਸ ਹਾਕਸ ਬੇਅ ‘ਚ, 8 ਕੇਸ ਨੈਲਸਨ ਮਾਰਲਬਰੋ ‘ਚ ਅਤੇ 4 ਕੇਸ ਵਾਇਕਾਟੋ ਵਿੱਚ ਹੈ।
ਵਾਇਰਸ ਨਾਲ ਹਸਪਤਾਲ ਵਿੱਚ 8 ਲੋਕ ਹਨ। ਜਿਨ੍ਹਾਂ ਵਿੱਚੋਂ 4 ਕੇਸ ਨੌਰਥ ਸ਼ੋਰ, 3 ਕੇਸ ਆਕਲੈਂਡ ਸਿਟੀ ਹਸਪਤਾਲ ਅਤੇ 1 ਮਿਡਲਮੋਰ ਵਿੱਚ ਹੈ। 0 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹੈ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 63 ਸਾਲ ਹੈ।
ਮੰਤਰਾਲੇ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ 13,155 ਕੋਵਿਡ ਟੈੱਸਟ ਕੀਤੇ ਗਏ ਹਨ। ਸੱਤ ਦਿਨਾਂ ਦੀ ਰੋਲਿੰਗ ਔਸਤ 13,507 ਟੈੱਸਟ ਹੈ। ਜਦੋਂ ਕਿ ਆਕਲੈਂਡ ਵਿੱਚ 6,155 ਕੋਵਿਡ ਟੈੱਸਟ ਕੀਤੇ ਗਏ ਹਨ।
ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਕੱਲ੍ਹ 5 ਤੋਂ 11 ਸਾਲ ਉਮਰ ਦੇ ਕੁੱਲ 12,388 ਬੱਚਿਆਂ ਨੂੰ ਵੈਕਸੀਨ ਦੀ ਪਹਿਲੀ ਖ਼ੁਰਾਕ ਦਿੱਤੀ ਗਈ ਹੈ ਅਤੇ ਕੱਲ੍ਹ 42,319 ਬੂਸਟਰ ਡੋਜ਼ ਦਿੱਤੀਆਂ ਗਈਆਂ।
Home Page ਕੋਵਿਡ -19: ਅੱਜ ਕਮਿਊਨਿਟੀ ‘ਚ ਡੈਲਟਾ ਵੇਰੀਐਂਟ ਦੇ 43 ਨਵੇਂ ਕੇਸ ਸਾਹਮਣੇ...