ਵੈਲਿੰਗਟਨ, 31 ਦਸੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 49 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਜਦੋਂ ਕਿ ਆਕਲੈਂਡ ਨਵੇਂ ਸਾਲ ਦੀ ਸ਼ਾਮ ਦੇ ਜਸ਼ਨਾਂ ਤੋਂ ਪਹਿਲਾਂ ਅੱਜ ਔਰੇਂਜ ਟ੍ਰੈਫ਼ਿਕ ਲਾਈਟ ਸੈਟਿੰਗ ਵਿੱਚ ਦਾਖਲ ਹੋ ਗਿਆ ਹੈ। ਪਰ ਨੌਰਥਲੈਂਡ ਹਾਲੇ ਵੀ ਰੈੱਡ ਟ੍ਰੈਫ਼ਿਕ ਲਾਈਟ ਸੈਟਿੰਗ ਵਿੱਚ ਹੀ ਹੈ।
ਸਿਹਤ ਮੰਤਰਾਲੇ ਨੇ ਦੱਸਿਆ ਕਿ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 49 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚੋਂ ਆਕਲੈਂਡ ‘ਚ 22 ਕੇਸ, 3 ਕੇਸ ਵਾਇਕਾਟੋ ‘ਚ, 19 ਕੇਸ ਬੇਅ ਆਫ਼ ਪਲੇਨਟੀ ‘ਚ, 4 ਕੇਸ ਲੇਕਸ ‘ਚ ਅਤੇ 1 ਕੇਸ ਹਾਕਸ ਬੇਅ ਵਿੱਚ ਹੈ।
ਅੱਜ ਦੇ ਨਵੇਂ 49 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 10,825 ਹੋ ਗਈ ਹੈ। ਇਸ ਵੇਲੇ ਹਸਪਤਾਲ ਵਿੱਚ 46 ਮਰੀਜ਼ ਹਨ। ਜਿਨ੍ਹਾਂ ਵਿੱਚੋਂ 10 ਕੇਸ ਨੌਰਥ ਸ਼ੋਰ, 14 ਕੇਸ ਆਕਲੈਂਡ ਸਿਟੀ ਹਸਪਤਾਲ, 18 ਮਿਡਲਮੋਰ ‘ਚ, 2 ਟੌਰੰਗਾ ‘ਚ ਅਤੇ 2 ਮਰੀਜ਼ ਲੇਕਸ ਹਸਪਤਾਲ ਵਿੱਚ ਹਨ। 8 ਕੇਸ ਸਖ਼ਤ ਇੰਟੈਂਸਿਵ ਕੇਅਰ (ICU/HDU) ਵਿੱਚ ਹਨ। ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਦੀ ਔਸਤ ਉਮਰ 57 ਸਾਲ ਹੈ।
ਆਕਲੈਂਡ ਵਿੱਚ 1,257 ਲੋਕ ਹੁਣ ਘਰ ਵਿੱਚ ਆਪਣੇ ਆਪ ਨੂੰ ਆਈਸੋਲੇਟ ਕਰ ਰਹੇ ਹਨ, ਜਿਨ੍ਹਾਂ ਵਿੱਚ ਵਾਇਰਸ ਨਾਲ ਸੰਕਰਮਿਤ 333 ਲੋਕ ਸ਼ਾਮਲ ਹਨ। ਕਮਿਊਨਿਟੀ ਕੇਸਾਂ ਦੀ ਸੱਤ ਦਿਨਾਂ ਦੀ ਰੋਲਿੰਗ ਔਸਤ 44.7 ਹੈ। ਕਮਿਊਨਿਟੀ ਵਿੱਚ ਅੱਜ ਓਮੀਕਰੋਨ ਦਾ ਕੋਈ ਨਵਾਂ ਕੇਸ ਨਹੀਂ ਆਇਆ ਹੈ। MIQ ਵਿੱਚ 10 ਓਮੀਕਰੋਨ ਕੇਸਾਂ ਦੀ ਪਛਾਣ ਕੀਤੀ ਗਈ ਹੈ, ਜਿਸ ਨਾਲ ਦੇਸ਼ ‘ਚ ਨਵੇਂ ਓਮੀਕਰੋਨ ਵੇਰੀਐਂਟ ਦੇ ਬਾਰਡਰ ਕੇਸਾਂ ਦੀ ਕੁੱਲ ਗਿਣਤੀ 88 ਹੋ ਗਈ ਹੈ।
ਜ਼ਿਕਰਯੋਗ ਹੈ ਕਿ ਅੱਜ ਦਾ ਅੱਪਡੇਟ ਉਸ ਸਮੇਂ ਆਇਆ ਹੈ ਜਦੋਂ ਆਕਲੈਂਡ ਨਵੇਂ ਸਾਲ ਦੀ ਸ਼ਾਮ ਨੂੰ ਵੱਡੇ ਇਕੱਠਾਂ ਦੀ ਤਿਆਰੀ ਕਰ ਰਿਹਾ ਹੈ ਜੋ ਬੀਤੀ ਅੱਧੀ ਰਾਤ ਨੂੰ ਕੋਵਿਡ -19 ਫਰੇਮਵਰਕ ਦੀ ਰੈੱਡ ਤੋਂ ਔਰੇਂਜ ਸੈਟਿੰਗ ਵਿੱਚ ਜਾਣ ਵੇਲੇ ਅਗਸਤ ਤੋਂ ਬਾਅਦ ਪਹਿਲੀ ਵਾਰ ਇਕੱਠੇ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ।
ਹੁਣ ਸਿਰਫ਼ ਨੌਰਥਲੈਂਡ ਨੂੰ ਰੈੱਡ ‘ਚ ਛੱਡ ਕੇ ਟੌਪੋ, ਰੋਟੋਰੂਆ, ਲੇਕਸ ਡਿਸਟ੍ਰਿਕਟ, ਕਾਵੇਰੌ, ਫਕਾਟਾਨੇ, ਓਪੋਟਿਕੀ, ਗਿਸਬੋਰਨ, ਵੈਰੋਆ, ਰੰਗੀਟੀਕੇਈ, ਵਾਂਗਾਨੁਈ ਅਤੇ ਰੁਏਪੇਹੂ ਡਿਸਟ੍ਰਿਕਟ ਵੀ ਬੀਤੀ ਅੱਧੀ ਰਾਤ ਨੂੰ ਔਰੇਂਜ ਟ੍ਰੈਫ਼ਿਕ ਲਾਈਟ ਸੈਟਿੰਗ ਵਿੱਚ ਚਲੇ ਗਏ।
ਜਨਵਰੀ ਦੇ ਅੱਧ ਵਿੱਚ ਕੈਬਨਿਟ ਦੁਆਰਾ ਸੈਟਿੰਗਾਂ ਦੀ ਸਮੀਖਿਆ ਕਰਨ ਤੋਂ ਪਹਿਲਾਂ ਇਹ ਇਸ ਸਾਲ ਆਖ਼ਰੀ ਟ੍ਰੈਫ਼ਿਕ ਲਾਈਟ ਸ਼ਿਫ਼ਟ ਹੈ। ਔਰੇਂਜ ਸੈਟਿੰਗ ਵਿੱਚ ਵੈਕਸੀਨ ਪਾਸ ਲੋੜਾਂ ਨੂੰ ਲਾਗੂ ਕਰਨ ਵਾਲੇ ਬਾਰ, ਰੈਸਟੋਰੈਂਟ ਅਤੇ ਕੈਫ਼ੇ ਵਰਗੀਆਂ ਥਾਵਾਂ ਭੀੜ ਦੇ ਆਕਾਰ ‘ਤੇ ਪਿਛਲੀਆਂ ਸੀਮਾਵਾਂ ਨੂੰ ਵਧਾ ਸਕਦੀਆਂ ਹਨ ਅਤੇ ਬੈਠਣ ਨੂੰ ਲਾਗੂ ਕਰਨ ਦੀ ਜ਼ਰੂਰਤ ਨਹੀਂ ਹੈ ਅਜਿਹਾ ਕੁੱਝ ਜੋ ਨਵੇਂ ਸਾਲ ਦੀ ਸ਼ਾਮ ਨੂੰ ਰਾਤ ਨੂੰ ਨੱਚਣ ਦੀ ਇਜਾਜ਼ਤ ਦੇਵੇਗਾ।
Home Page ਕੋਵਿਡ -19: ਅੱਜ ਕਮਿਊਨਿਟੀ ‘ਚ ਡੈਲਟਾ ਵੇਰੀਐਂਟ ਦੇ 49 ਨਵੇਂ ਕੇਸ, ਨਵੇਂ...