ਵੈਲਿੰਗਟਨ, 24 ਜਨਵਰੀ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 24 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਓਮੀਕਰੋਨ ਦੇ 8 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ, ਦੇਸ਼ ਵਿੱਚ ਓਮੀਕਰੋਨ ਕਲੱਸਟਰ ਵੱਧ ਕੇ ਹੋਣ 19 ਹੋ ਗਿਆ ਹੈ। ਜਦੋਂ ਕਿ ਅੱਜ ਬਾਰਡਰ ਤੋਂ 50 ਨਵੇਂ ਕੇਸ ਆਏ ਹਨ।
ਅੱਜ ਅੱਧੀ ਰਾਤ ਤੋਂ ਪੂਰਾ ਦੇਸ਼ ਰੈੱਡ ਹੋ ਗਿਆ ਹੈ, ਕਿਉਂਕਿ ਦੇਸ਼ ਭਰ ਵਿੱਚ ਓਮੀਕਰੋਨ ਦੇ ਖ਼ਤਰੇ ਨੂੰ ਵੇਖਦੇ ਹੋਏ ਕੱਲ੍ਹ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਐਲਾਨ ਕੀਤਾ ਸੀ ਕਿ ਰਾਤ 11.59 ਤੋਂ ਪੂਰਾ ਦੇਸ਼ ‘ਰੈੱਡ ਟ੍ਰੇਫ਼ਿਕ ਲਾਈਟ’ ਸੈਟਿੰਗ ਵਿੱਚ ਚਲਾ ਜਾਏਗਾ। ਜੋ ਹੁਣ ਚਲਾ ਗਿਆ ਹੈ, ਜੋ ਕੁੱਝ ਹਫ਼ਤਿਆਂ ਤੱਕ ਰਹੇਗਾ, ਕਿਉਂਕਿ ਮਾਹਿਰਾਂ ਵੱਲੋਂ ਓਮੀਕਰੋਨ ਕਲੱਸਟਰ ਦੇ ਵਧਣ ਦੇ ਨਾਲ ਕੇਸਾਂ ਦੀ ਰਫ਼ਤਾਰ ਵਿੱਚ ਵਾਧੇ ਦੀ ਉਮੀਦ ਜਤਾਈ ਜਾ ਰਹੀ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਓਮੀਕਰੋਨ ਦੇ 2 ਕੇਸ ਨੈਲਸਨ/ਤਸਮਾਨ ਖੇਤਰ ਵਿੱਚ ਹਨ ਅਤੇ ਮੌਜੂਦਾ ਮਾਮਲਿਆਂ ਦੇ ਸੰਪਰਕ ਹਨ, 5 ਕੇਸ ਆਕਲੈਂਡ ਵਿੱਚ ਹਨ ਜੋ ਰਿਪੋਰਟ ਕੀਤੇ ਗਏ ਪਰਿਵਾਰਕ ਸਮਾਗਮਾਂ ਵਿੱਚੋਂ ਇੱਕ ਨਾਲ ਜੁੜੇ ਹੋਏ ਹਨ ਅਤੇ ਪਾਲਮਰਸਟਨ ਨਾਰਥ ਵਿੱਚ 1 ਵਾਧੂ ਕੇਸ ਹੈ, ਇੱਕ ਘਰੇਲੂ ਸੰਪਰਕ ਜੋ ਪਹਿਲਾਂ ਹੀ ਆਈਸੋਲੇਟ ਸੀ ਅਤੇ ਇਸ ਨਾਲ ਜੁੜਿਆ ਹੋਇਆ ਸੀ। ਸਿਹਤ ਮੰਤਰਾਲੇ ਨੇ ਕਿਹਾ ਕਿ ਪਹਿਲਾਂ ਪਾਮਰਸਟਨ ਨੌਰਥ ਓਮੀਕਰੋਨ ਕੇਸ ਦੀ ਰਿਪੋਰਟ ਕੀਤੀ ਗਈ ਸੀ। ਮੰਤਰਾਲੇ ਨੇ ਕਿਹਾ ਕਿ, ‘ਓਮੀਕਰੋਨ ਦੇ ਬਹੁਤ ਜ਼ਿਆਦਾ ਤੇਜ਼ੀ ਨਾਲ ਪ੍ਰਸਾਰਿਤ ਸੁਭਾਅ ਦੇ ਮੱਦੇਨਜ਼ਰ ਕੇਸਾਂ ਅਤੇ ਸੰਪਰਕਾਂ ਦੀ ਗਿਣਤੀ ਵਧਣ ਦੀ ਉਮੀਦ ਹੈ’।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਨਵੇਂ 24 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 11,515 ਹੋ ਗਈ ਹੈ। ਇਨ੍ਹਾਂ 24 ਕੇਸਾਂ ਵਿੱਚੋਂ ਆਕਲੈਂਡ ‘ਚ 13 ਕੇਸ, 4 ਕੇਸ ਵਾਇਕਾਟੋ ‘ਚ, 4 ਕੇਸ ਨੌਰਥਲੈਂਡ ‘ਚ, 2 ਕੇਸ ਨੈਲਸਨ/ਤਸਮਾਨ ‘ਚ, 1 ਕੇਸ ਲੇਕਸ ‘ਚ ਅਤੇ 1 ਕੇਸ ਮਿਡ ਸੈਂਟਰਲ ਵਿੱਚ ਹੈ।
ਵਾਇਰਸ ਨਾਲ ਹਸਪਤਾਲ ਵਿੱਚ 10 ਲੋਕ ਹਨ। ਜਿਨ੍ਹਾਂ ਵਿੱਚੋਂ 5 ਕੇਸ ਨੌਰਥ ਸ਼ੋਰ, 2 ਕੇਸ ਆਕਲੈਂਡ ਸਿਟੀ ਹਸਪਤਾਲ, 1 ਮਿਡਲਮੋਰ, 1 ਨੌਰਥਲੈਂਡ ਅਤੇ 1 ਰੋਟੋਰੂਆ ਵਿੱਚ ਹੈ। 0 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹੈ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 57 ਸਾਲ ਹੈ।
ਆਕਲੈਂਡ ਖੇਤਰ ਵਿੱਚ ਹੈਲਥ ਤੇ ਵੈੱਲਫੇਅਰ ਪ੍ਰੋਵਾਈਡਰ 676 ਲੋਕਾਂ ਨੂੰ ਘਰ ਵਿੱਚ ਆਈਸੋਲੇਟ ਕਰਨ ਵਿੱਚ ਸਹਾਇਤਾ ਕਰ ਰਹੇ ਹਨ, ਜਿਸ ਵਿੱਚ 157 ਕੇਸ ਸ਼ਾਮਲ ਹਨ।
ਮੰਤਰਾਲੇ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ 10,061 ਕੋਵਿਡ ਟੈੱਸਟ ਕੀਤੇ ਗਏ ਹਨ। ਸੱਤ ਦਿਨਾਂ ਦੀ ਰੋਲਿੰਗ ਔਸਤ 13,607 ਟੈੱਸਟ ਹੈ। ਜਦੋਂ ਕਿ ਆਕਲੈਂਡ ਵਿੱਚ 4,604 ਕੋਵਿਡ ਟੈੱਸਟ ਕੀਤੇ ਗਏ ਹਨ।
Home Page ਕੋਵਿਡ -19: ਅੱਜ ਕਮਿਊਨਿਟੀ ‘ਚ ਡੈਲਟਾ ਵੇਰੀਐਂਟ ਦੇ 24 ਅਤੇ ਓਮੀਕਰੋਨ ਦੇ...