ਵੈਲਿੰਗਟਨ, 13 ਮਾਰਚ – ਨਿਊਜ਼ੀਲੈਂਡ ‘ਚ ਪਿਛਲੇ ਹਫ਼ਤੇ ਵਿੱਚ ਕੋਵਿਡ -19 ਦੇ ਕੁੱਲ 11,544 ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਕੁੱਲ ਵਿੱਚੋਂ ਇੱਕ ਤਿਹਾਈ ਤੋਂ ਵੱਧ 4717 ਮੁੜ ਸੰਕਰਮਣ ਹੋਏ ਹਨ।
ਸਿਹਤ ਮੰਤਰਾਲੇ ਨੇ 22 ਲੋਕਾਂ ਦੀ ਮੌਤ ਦੀ ਰਿਪੋਰਟ ਕੀਤੀ ਹੈ, ਜਿਸ ‘ਚ 12 ਮੌਤਾਂ ਦਾ ਸ਼੍ਰੇਅ ਕੋਵਿਡ ਨੂੰ ਦਿੱਤਾ ਗਿਆ ਹੈ। ਮੌਤਾਂ ਵਿੱਚੋਂ 1 ਨੌਰਥਲੈਂਡ ਤੋਂ, 6 ਆਕਲੈਂਡ ਖੇਤਰ ਤੋਂ, 1 ਵਾਇਕਾਟੋ ਤੋਂ, 1 ਬੇਅ ਆਫ਼ ਪਲੇਨਟੀ ਤੋਂ, 2 ਲੇਕ ਤੋਂ, 1 ਹਾਕਸ ਬੇਅ ਤੋਂ, 2 ਮਿਡ ਸੈਂਟਰਲ ਤੋਂ, 1 ਵੈਲਿੰਗਟਨ ਖੇਤਰ ਤੋਂ, 5 ਕੈਂਟਰਬਰੀ ਤੋਂ, 1 ਸਾਊਥ ਕੈਂਟਰਬਰੀ ਤੋਂ ਅਤੇ 1 ਸਾਊਥਰਨ ਤੋਂ ਸੀ। ਇਨ੍ਹਾਂ ‘ਚ ਦੋ 30 ਸਾਲ ਦੇ ਵਿੱਚ ਸਨ, ਦੋ 50 ਸਾਲ ਦੇ ਵਿੱਚ ਸਨ, ਦੋ 60 ਸਾਲ ਦੇ ਵਿੱਚ ਸਨ, ਪੰਜ 70 ਸਾਲ ਦੇ ਵਿੱਚ ਸਨ, ਅੱਠ ਦੀ ਉਮਰ 80 ਸਾਲ ਅਤੇ ਤਿੰਨ 90 ਸਾਲ ਤੋਂ ਵੱਧ ਉਮਰ ਦੇ ਸਨ। ਇਸ ਵਿੱਚ 7 ਔਰਤਾਂ ਤੇ 15 ਪੁਰਸ਼ ਹਨ।
ਐਤਵਾਰ ਅੱਧੀ ਰਾਤ ਤੱਕ ਕੋਵਿਡ -19 ਦੇ ਨਾਲ ਹਸਪਤਾਲ ਵਿੱਚ 190 ਲੋਕ ਸਨ, ਜਿਨ੍ਹਾਂ ‘ਚ 5 ਕੇਸ ਆਈਸੀਯੂ ਵਿੱਚ ਹਨ। ਕੇਸਾਂ ਦੀ ਸੱਤ ਦਿਨਾਂ ਦੀ ਰੋਲਿੰਗ ਔਸਤ ਹੁਣ 1644 ਹੈ। ਪਿਛਲੇ ਹਫ਼ਤੇ ਰਿਪੋਰਟ ਕੀਤੇ ਗਏ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਇੱਥੇ 11,453 ਨਵੇਂ ਕੇਸ ਸਾਹਮਣੇ ਆਏ ਸਨ, ਜਿਨ੍ਹਾਂ ਵਿੱਚ ਛੇ ਮੌਤਾਂ ਸਨ ਅਤੇ 177 ਲੋਕ ਹਸਪਤਾਲ ‘ਚ ਦਾਖਲ ਸਨ।
Home Page ਕੋਵਿਡ -19 ਅੱਪਡੇਟ: ਦੇਸ਼ ‘ਚ ਪਿਛਲੇ ਹਫ਼ਤੇ 11,544 ਨਵੇਂ ਕੇਸ, 22 ਮੌਤਾਂ,...