ਆਕਲੈਂਡ, 27 ਫਰਵਰੀ – ਨਿਊਜ਼ੀਲੈਂਡ ‘ਚ ਪਿਛਲੇ ਹਫ਼ਤੇ ਵਿੱਚ ਕੋਵਿਡ -19 ਦੇ 9100 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 40 ਹੋਰ ਮੌਤਾਂ ਹੋਈਆਂ ਹਨ। ਨਵੇਂ ਮਾਮਲਿਆਂ ਵਿੱਚੋਂ 3813 ਮੁੜ ਸੰਕਰਮਣ ਹੋਏ ਹਨ।
ਅੱਜ ਦੱਸੀਆਂ ਗਈਆਂ ਮੌਤਾਂ ਵਿੱਚੋਂ, 1 ਨੌਰਥਲੈਂਡ ਤੋਂ, 15 ਆਕਲੈਂਡ ਖੇਤਰ ਤੋਂ, 2 ਹਾਕਸ ਬੇਅ ਤੋਂ, 2 ਤਰਨਾਕੀ ਤੋਂ, 1 ਮਿਡ-ਸੈਂਟਰਲ ਤੋਂ, 2 ਵਾਂਗਾਨੁਈ ਤੋਂ, 5 ਵੈਲਿੰਗਟਨ ਖੇਤਰ ਤੋਂ, 3 ਨੈਲਸਨ ਮਾਰਲਬਰੋ ਤੋਂ, 4 ਕੈਂਟਰਬਰੀ ਤੋਂ, 1 ਵੈਸਟ ਕੋਸਟ ਤੋਂ ਅਤੇ 3 ਸਾਊਥਰਨ ਤੋਂ ਹਨ। ਮਰਨ ਵਾਲਿਆਂ ਵਿੱਚ ਇੱਕ 10 ਸਾਲ ਤੋਂ ਘੱਟ ਉਮਰ ਦਾ ਸੀ, ਇੱਕ 20 ਸਾਲ ਦੇ ਵਿੱਚ ਸੀ, ਇੱਕ 30 ਸਾਲ ਦੇ ਵਿੱਚ ਸੀ, ਇੱਕ 40 ਸਾਲ ਦੇ ਵਿੱਚ ਸੀ, ਦੋ 50 ਸਾਲ ਦੇ ਵਿੱਚ ਸਨ, ਚਾਰ 60 ਸਾਲ ਦੇ ਵਿੱਚ ਸਨ, ਤੇਰ੍ਹਾਂ 70 ਸਾਲ ਦੇ ਵਿੱਚ ਸਨ, ਦੱਸ 80 ਸਾਲ ਦੇ ਵਿੱਚ ਸਨ ਅਤੇ ਸੱਤ ਲੋਕ 90 ਸਾਲ ਤੋਂ ਵੱਧ ਉਮਰ ਦੇ ਸਨ। ਇਨ੍ਹਾਂ ਲੋਕਾਂ ਵਿੱਚੋਂ 14 ਔਰਤਾਂ ਅਤੇ 25 ਮਰਦ ਸਨ।
ਐਤਵਾਰ ਅੱਧੀ ਰਾਤ ਤੱਕ ਹਸਪਤਾਲ ਵਿੱਚ ਕੋਵਿਡ -19 ਵਾਲੇ 200 ਲੋਕ ਸਨ, ਜਿਨ੍ਹਾਂ ‘ਚ ਤਿੰਨ ਆਈਸੀਯੂ ਵਿੱਚ ਸਨ। ਕੇਸਾਂ ਦੀ ਸੱਤ ਦਿਨਾਂ ਦੀ ਰੋਲਿੰਗ ਔਸਤ ਹੁਣ 1279 ਹੈ, ਜੋ ਪਿਛਲੇ ਹਫ਼ਤੇ ਦੇ 1160 ਦੇ ਅੰਕੜੇ ਤੋਂ ਵੱਧ ਹੈ। ਪਿਛਲੇ ਹਫ਼ਤੇ ਰਿਪੋਰਟ ਕੀਤੇ ਗਏ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਇੱਥੇ 8220 ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 24 ਮੌਤਾਂ ਹੋਈਆਂ ਹਨ ਅਤੇ 162 ਲੋਕ ਹਸਪਤਾਲ ਵਿੱਚ ਦਾਖਲ ਸਨ।
Home Page ਕੋਵਿਡ -19 ਅੱਪਡੇਟ: 9100 ਨਵੇਂ ਕੇਸ, 40 ਮੌਤਾਂ ਅਤੇ 200 ਹਸਪਤਾਲ ‘ਚ