ਵੈਲਿੰਗਟਨ, 28 ਫਰਵਰੀ – ਆਕਲੈਂਡ ਇੱਕ ਪੂਰੇ ਹਫ਼ਤੇ ਲਈ ਸਵੇਰੇ 6.00 ਵਜੇ ਤੋਂ 7 ਦਿਨਾਂ ਲਈ ਅਲਰਟ ਲੈਵਲ 3 ਅਤੇ ਦੇਸ਼ ਦਾ ਬਾਕੀ ਹਿੱਸਾ ਅਲਰਟ ਲੈਵਲ 2 ‘ਤੇ ਪਹੁੰਚ ਗਿਆ ਹੈ। ਕਿਉਂਕਿ ਪਾਪਾਟੋਏਟੋਏ ਦਾ ਐਮਆਈਟੀ ਪੜ੍ਹਦਾ 21 ਸਾਲਾ ਵਿਦਿਆਰਥੀ ਪਾਜ਼ੇਟਿਵ ਆਉਣ ਤੋਂ ਪਹਿਲਾਂ ਜਨਤਕ ਥਾਵਾਂ ਦਾ ਦੌਰਾ ਕਰਕੇ ਆਇਆ।
ਕੋਵਿਡ ਦੇ ਰਿਪੋਂਸ ਮੰਤਰੀ ਕ੍ਰਿਸ ਹਿਪਕਿਨਸ ਨੇ ਅੱਜ ਆਕਲੈਂਡ ਵਿੱਚ ਲੌਕਡਾਉਨ ਵਾਪਸ ਲਾਏ ਜਾਣ ਦੇ ਸਰਕਾਰ ਦੇ ਫ਼ੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਕੋਵਿਡ -19 ਦਾ ਤਾਜ਼ਾ ਮਾਮਲਾ ਇਕ ਵਿਦਿਆਰਥੀ ਦਾ ਹੈ ਜੋ ਜਿੰਮ ਗਿਆ ਸੀ ਜਦੋਂ ਉਹ ਯੂਕੇ ਵੈਰੀਐਨਟ ਤੋਂ ਗ੍ਰਸਤ ਸੀ। ਉਨ੍ਹਾਂ ਕਿਹਾ ਆਕਲੈਂਡ ਵਿੱਚ ਅੱਜ ਕੋਵਿਡ -19 ਦਾ ਕੋਈ ਹੋਰ ਨਵਾਂ ਕਮਿਊਨਿਟੀ ਕੇਸ ਨਹੀਂ ਆਇਆ ਹੈ।
ਨਵੇਂ ਕੇਸ ਦੀ ਥਾਵਾਂ ਉੱਤੇ ਜਾਣ ਦੀ ਜਾਣਕਾਰੀ :
• City Fitness, Hunter Plaza, Papatoetoe (February 26, from 3.20pm to 4.40pm, and February 20, from 12.20pm to 1.45pm)
• Manukau Institute of Technology (MIT) (February 22 from 1pm-6.30pm, February 24 from 12pm-7.30pm and February 25 from 11am – 7pm)
• Hunter Plaza (February 26, from 2.55pm to 5pm)
• Burger King Highland Park (February 25, from 8pm-9pm)
• Your Health Pharmacy (February 23, from 2.45pm to 3.50pm)
• Pak n Save Manukau (February 21 from 5.30pm to 6.40pm)
Home Page ਕੋਵਿਡ -19: ਆਕਲੈਂਡ ਅੱਜ ਤੋਂ ਮੁੜ ਅਲਰਟ ਲੈਵਲ 3 ‘ਤੇ ਅਤੇ ਬਾਕੀ...