ਵੈਲਿੰਗਟਨ, 12 ਮਾਰਚ – ਆਕਲੈਂਡ ਅੱਜ 11.59 ਵਜੇ ਤੋਂ ਅਲਰਟ ਲੈਵਲ 1 ਉੱਤੇ ਬਾਕੀ ਦੇਸ਼ ਨਾਲ ਸ਼ਾਮਲ ਹੋ ਗਿਆ। ਇਸ ਦਾ ਐਲਾਨ ਅੱਜ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ 11.30 ਵਜੇ ਤੋਂ ਬਾਅਦ ਬੁਲਾਈ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ। ਆਕਲੈਂਡ ਕੋਵਿਡ -19 ਦੇ ਆਖ਼ਰੀ ਕਮਿਊਨਿਟੀ ਕੇਸ ਤੋਂ 14 ਦਿਨਾਂ ਬਾਅਦ ਅਲਰਟ ਲੈਵਲ 1 ਉੱਤੇ ਬਾਕੀ ਦੇਸ਼ ਨਾਲ ਪਹੁੰਚ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੀ ਦਿਨ ਕੈਬਿਨਟ ਨੇ ਮੀਟਿੰਗ ਕਰਕੇ ਆਕਲੈਂਡ ਦੇ ਅਲਰਟ ਲੈਵਲ ਨੂੰ ਹੇਠਾਂ ਲੈ ਜਾਣ ਦਾ ਫ਼ੈਸਲਾ ਲਿਆ ਸੀ। ਪਰ ਸਰਕਾਰ ਵੱਲੋਂ ਕੈਬਿਨਟ ਦੇ ਫ਼ੈਸਲੇ ਦਾ ਐਲਾਨ ਦੇਰ ਨਾਲ ਕਰਨ ਦੇ ਕਰਕੇ ਉਹ ਲੋਕਾਂ ਦੇ ਨਿਸ਼ਾਨੇ ਉੱਤੇ ਆ ਗਈ।
ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ ਸਰਕਾਰ ਆਖ਼ਰੀ ਦਿਨ 12 ਟੈੱਸਟਾਂ ਦੇ ਨਤੀਜੇ ਵੇਖਣ ਲਈ ਇੰਤਜ਼ਾਰ ਕਰਨਾ ਚਾਹੁੰਦੀ ਸੀ। ਕੈਬਿਨਟ ਨੂੰ ਟੈੱਸਟ ਦੇ ਨਤੀਜਿਆਂ ਦੀ ਉਡੀਕ ਸੀ। ਉਹ ਫ਼ੈਸਲਾ ਅਤੇ ਇਸ ਦਾ ਐਲਾਨ ਕਰਨ ਤੋਂ ਪਹਿਲਾਂ ਪੁਸ਼ਟੀ ਕਰਨਾ ਚਾਹੁੰਦੀ ਸੀ ਕਿ ਕੋਈ ਹੋਰ ਕੇਸ ਦਾ ਕਮਿਊਨਿਟੀ ‘ਚ ਫੈਲਣ ਦਾ ਖ਼ਤਰਾ ਤਾਂ ਨਹੀਂ ਹੈ।
ਪ੍ਰਧਾਨ ਮੰਤਰੀ ਆਰਡਰਨ ਨੇ ਪੁਸ਼ਟੀ ਕੀਤੀ ਕਿ ਵੈਲਨਟਾਈਨ ਡੇਅ ਕਲੱਸਟਰ ਦੇ ਰੁਕਣ ਹੋਣ ਬਾਅਦ ਆਕਲੈਂਡ ਅੱਜ ਦੁਪਹਿਰ ਨੂੰ ਲੈਵਲ 2 ਤੋਂ ਬਾਹਰ ਜਾ ਰਿਹਾ ਸੀ। ਉਨ੍ਹਾਂ ਨੇ ਆਕਲੈਂਡਰਾਂ ਦਾ ਧੰਨਵਾਦ ਕੀਤਾ ਪਰ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸਥਿਤੀ ਨੂੰ ਬਣਾਈ ਰੱਖੀਏ ਜਿਸ ਲਈ ਅਸੀਂ ਸਾਰਿਆਂ ਨੇ ਸਖ਼ਤ ਮਿਹਨਤ ਕੀਤੀ ਹੈ।
ਆਕਲੈਂਡਰ ਹੁਣ ਅਲਰਟ ਲੈਵਲ 1 ਦੀਆਂ ਸਹੂਲਤਾਂ ਨਾਲ ਚੱਲਣਗੇ। ਆਕਲੈਂਡ ਦੇ ਬਾਕੀ ਦੇਸ਼ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੁਣ ਆਕਲੈਂਡਰਾਂ ‘ਤੇ ਨਿਊਜ਼ੀਲੈਂਡ ਵਿੱਚ ਯਾਤਰਾ ਕਰਨ ਲਈ ਕੋਈ ਪਾਬੰਦੀਆਂ ਨਹੀਂ ਰਹੀ ਹੈ, ਪਰ ਅਲਰਟ ਲੈਵਲ 1 ਦੌਰਾਨ ਹਾਲੇ ਵੀ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਜਨਤਕ ਟ੍ਰਾਂਸਪੋਰਟ ਅਤੇ ਘਰੇਲੂ ਉਡਾਣਾਂ ‘ਚ ਯਾਤਰਾ ਕਰਨ ਸਮੇਂ ਚਿਹਰਾ ਢੱਕਣਾ ਲਾਜ਼ਮੀ ਹੈ। ਯਾਤਰੀਆਂ ਨੂੰ ਕੋਵਿਡ ਟ੍ਰੇਸਰ ਐਪ ਦੀ ਵਰਤੋਂ ਕਰਦਿਆਂ ਸਕੈਨ ਜਾਰੀ ਰੱਖਣ ਜਾਂ ਜਿੱਥੇ ਵੀ ਜਾਂਦੇ ਹਨ ਦਾ ਰਿਕਾਰਡ ਰੱਖਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
Home Page ਕੋਵਿਡ -19: ਆਕਲੈਂਡ ਅੱਜ 12.00 ਵਜੇ ਤੋਂ ਅਲਰਟ ਲੈਵਲ 1 ‘ਤੇ ਆਉਣ...