ਵੈਲਿੰਗਟਨ, 27 ਫਰਵਰੀ – ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਆਕਲੈਂਡ ਵਿੱਚ ਕੋਵਿਡ -19 ਦਾ 1 ਹੋਰ ਨਵਾਂ ਕਮਿਊਨਿਟੀ ਕੇਸ ਜੋ ਤਿੰਨ ਟੈੱਸਟ ਨੈਗੇਟਿਵ ਰਹਿਣ ਅਤੇ ਮੁੜ ਚੌਥਾ ਟੈੱਸਟ ਪਾਜ਼ੇਟਿਵ ਆਉਣ ਤੋਂ ਬਾਅਦ ਅੱਜ ੯.੦੦ ਵਜੇ ਰਾਤੀ ਹੰਗਾਮੀ ਪ੍ਰੈੱਸ ਕਾਨਫ਼ਰੰਸ ਕਰਕੇ ਨਿਊਜ਼ੀਲੈਂਡ ਦੇ ਅਲਰਟ ਲੈਵਲ ਬਾਰੇ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਲੋਕੀ ਨਿਯਮਾਂ ਦਾ ਪਾਲਣ ਨਹੀਂ ਕਰਦੇ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦਾ ਕਹਿਣਾ ਹੈ ਕਿ ਆਕਲੈਂਡ 28 ਫਰਵਰੀ ਦਿਨ ਐਤਵਾਰ ਸਵੇਰੇ 6.00 ਵਜੇ ਤੋਂ ੭ ਦਿਨਾਂ ਲਈ ਅਲਰਟ ਲੈਵਲ 3 ‘ਤੇ ਚਲਾ ਜਾਏਗਾ। ਜਦੋਂ ਕਿ ਦੇਸ਼ ਦਾ ਬਾਕੀ ਹਿੱਸਾ ਅਲਰਟ ਲੈਵਲ 2 ‘ਤੇ ਚਲਾ ਜਾਏਗਾ।
ਗੌਰਤਲਬ ਹੈ ਕਿ ਕਮਿਊਨਿਟੀ ਦਾ ਆਇਆ ਇੱਕ ਨਵੇਂ ਕੋਵਿਡ -19 ਕੇਸ ਕੱਲ੍ਹ ਦੁਪਹਿਰ ਜੀਪੀ ਕੋਲ ਕੋਵਿਡ ਟੈੱਸਟ ਲਈ ਗਿਆ ਅਤੇ ਫਿਰ ਉਸ ਤੋਂ ਬਾਅਦ ਜਿੰਮ ਵੀ ਗਿਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨਿਰਾਸ਼ਾਜਨਕ ਹੈ। ਉਨ੍ਹਾਂ ਕਿਹਾ ਕਿ ਆਪਣੇ ਬੱਬਲ ਤੋਂ ਬਾਹਰ ਜਾਣ ਦੀ ਮਨਾਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਾ ਮਤਲਬ ਹੈ ਕਿ ਸਾਰੀਆਂ ਖੇਡਾਂ ਅਤੇ ਇਕੱਠ ਰੱਦ ਕੀਤੇ ਜਾਂਦੇ ਹਨ। ਸਕੂਲ ਬੰਦ ਰਹਿਣਗੇ। ਸੁਪਰਮਾਰਕੀਟਾਂ ਖੁੱਲ੍ਹੀਆਂ ਰਹਿਣਗੀਆਂ। ਪਰ ਆਕਲੈਂਡ ਦੇ ਬਾਰਡਰ ਸੀਲ ਕਰ ਦਿੱਤੇ ਜਾਣਗੇ।
ਨਵੇਂ ਕੇਸ ਦੀ ਥਾਵਾਂ ਉੱਤੇ ਜਾਣ ਦੀ ਜਾਣਕਾਰੀ :-
Four new locations of interest
The Ministry of Health has released four new locations of interest tonight:
• Hunter Plaza (26 February) 2.55pm-5pm
•Burger King Highland Park (25 February) 8pm-9pm
•Your Health Pharmacy (23 February) 2.45pm-3.50pm
• Pak’nSave Manukau (21 February) 5.30pm-6.40pm
Home Page ਕੋਵਿਡ -19: ਆਕਲੈਂਡ ਕੱਲ੍ਹ ਸਵੇਰੇ 6 ਵਜੇ ਤੋਂ ਮੁੜ ਅਲਰਟ ਲੈਵਲ 3...