ਕੋਵਿਡ -19: ਆਕਲੈਂਡ ‘ਚ ਪਾਜ਼ੇਟਿਵ ਕਮਿਊਨਿਟੀ ਕੇਸ ਦੀ ਪੁਸ਼ਟੀ

ਆਕਲੈਂਡ, 17 ਅਗਸਤ – ਆਕਲੈਂਡ ਵਿੱਚ ਇੱਕ ਕਮਿਊਨਿਟੀ ਕੇਸ ਦੀ ਪੁਸ਼ਟੀ ਹੋਈ ਹੈ, ਜੋ 50 ਸਾਲ ਦੀ ਉਮਰ ਦਾ ਦੱਸਿਆ ਜਾ ਰਿਹਾ ਹੈ। ਸਰਕਾਰ ਦੇ ਨਜ਼ਦੀਕੀ ਸੂਤਰ ਨੇ ਦੱਸਿਆ ਕਿ ਆਕਲੈਂਡ ਅਤੇ ਕੋਰੋਮੰਡਲ 7 ਦਿਨਾਂ ਲਈ ਲੈਵਲ 4 ਦੇ ਲੌਕਡਾਉਨ ਵਿੱਚ ਜਾਣ ਦੀ ਸੰਭਾਵਨਾ ਹੈ ਅਤੇ ਆਕਲੈਂਡ ਵਿੱਚ ਕੋਵਿਡ -19 ਦੇ ਇੱਕ ਸਕਾਰਾਤਮਿਕ ਕੇਸ ਦੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਦੇ ਬਾਕੀ ਹਿੱਸੇ ਤਿੰਨ ਦਿਨਾਂ ਲਈ ਜਾਣਗੇ। ਜ਼ਿਕਰਯੋਗ ਹੈ ਕਿ ਲਗਭਗ 170 ਦਿਨਾਂ ਦੇ ਬਾਅਦ ਨਿਊਜ਼ੀਲੈਂਡ ‘ਚ ਕਮਿਊਨਿਟੀ ਦਾ ਕੇਸ ਮਿਲਿਆ ਹੈ।
ਆਲ ਆਫ਼ ਗਵਰਨਮੈਂਟ ਰਿਸਪਾਂਸ ਗਰੁੱਪ ਨੇ ਦੁਪਹਿਰ 3 ਵਜੇ ਮੀਟਿੰਗ ਸ਼ੁਰੂ ਕੀਤੀ ਅਤੇ ਕੈਬਨਿਟ ਨੂੰ ਸ਼ਾਮ 4.30 ਵਜੇ ਅਧਿਕਾਰੀਆਂ ਦੀ ਬ੍ਰੀਫਿੰਗ ਮਿਲੇਗੀ, ਜਿਸ ਵਿੱਚ ਕਿਹੜੇ ਉਪਾਵਾਂ ਦੀ ਲੋੜ ਹੈ, ਬਾਰੇ ਸਲਾਹ ਵੀ ਸ਼ਾਮਲ ਹੈ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਵੈਲਿੰਗਟਨ ਵਾਪਸ ਆ ਗਈ ਹੈ ਅਤੇ ਉਹ ਸਿਹਤ ਵਿਭਾਗ ਦੇ ਡਾਇਰੈਕਟਰ ਜਨਰਲ ਐਸ਼ਲੇ ਬਲੂਮਫੀਲਡ ਨਾਲ ਸ਼ਾਮ 6 ਵਜੇ ਪ੍ਰੈੱਸ ਕਾਨਫ਼ਰੰਸ ਕਰੇਗੀ।