ਆਕਲੈਂਡ, 30 ਅਕਤੂਬਰ – ਇੱਥੇ ਸ਼ਨੀਵਾਰ ਨੂੰ ਐਂਟੀ ਲੌਕਡਾਉਨ ਦੇ ਹਮਾਇਤੀਆਂ ਨੇ ਆਕਲੈਂਡ ਵਿੱਚ ਚੱਲ ਰਹੇ ਲੌਕਡਾਉਨ ਵਿਰੁੱਧ ਮੁਜ਼ਾਹਰਾ ਕੀਤਾ। ਇਸ ਵਿਰੋਧ ਪ੍ਰਦਰਸ਼ਨ ਵਿੱਚ ਲਗਭਗ 5000 ਪ੍ਰਦਰਸ਼ਨਕਾਰੀਆਂ ਨੇ ਸੜਕਾਂ ਉੱਤੇ ਰੋਸ ਮਾਰਚ ਸੜਕਾਂ ‘ਤੇ ਕੱਢਿਆ, ਉਨ੍ਹਾਂ ਦੇ ਕੋਲ ਆਜ਼ਾਦੀ ਦੇ ਚਿੰਨ੍ਹ ਵਾਲੇ ਬੈਨਰ, ਝੰਡੇ ਅਤੇ ਹੋਰ ਪਲੇਅ ਕਾਰਡ ਸਨ। ਇਹ ਰੋਸ ਮਾਰਚ ਆਕਲੈਂਡ ਡੋਮੇਨ ਤੋਂ ਨਿਊਮਾਰਕੀਟ ਤੱਕ ਗਈ ਅਤੇ ਮੁੜ ਆਕਲੈਂਡ ਡੋਮੇਨ ਵਾਪਸ ਪਰਤ ਆਇਆ। ਇਨ੍ਹਾਂ ਪ੍ਰਦਰਸ਼ਨਕਾਰੀਆਂ ਵਿੱਚੋਂ ਬਹੁਤੇ ਮਾਸਕ ਤੋਂ ਬਗ਼ੈਰ ਸਨ।
ਕੱਲ੍ਹ ਆਕਲੈਂਡ ਡੋਮੇਨ ਵਿਖੇ ਕੱਢੀ ਗਏ ਰੋਸ ਮਾਰਚ ਦੌਰਾਨ ਲੈਵਲ 3 ਪਾਬੰਦੀਆਂ ਦੀ ਉਲੰਘਣਾ ਹੋਈਆਂ, ਜਿਸ ਦੇ ਕਰਕੇ ਪ੍ਰਦਰਸ਼ਨਕਾਰੀ ਇਕੱਠੇ ਹੋਏ ਅਤੇ ਨਿਊਮਾਰਕੀਟ ਵੱਲ ਹੋਈ ਮਾਰਚ ਵਿੱਚ ਆਵਾਜਾਈ ‘ਚ ਵਿਘਨ ਪਾਇਆ। ਪੁਲਿਸ ਭਾਰੀ ਗਿਣਤੀ ਵਿੱਚ ਰੈਲੀ ਦੀ ਨਿਗਰਾਨੀ ਕਰ ਰਹੀ ਸੀ।
ਸੁਪਰਡੈਂਟ ਸ਼ਾਨਨ ਗ੍ਰੇਅ ਨੇ ਕਿਹਾ ਕਿ ਪੁਲਿਸ ਨੂੰ ਪ੍ਰਦਰਸ਼ਨ ਵਿੱਚ ਸ਼ਾਮਲ ਲੋਕਾਂ ‘ਤੇ ਆਉਣ ਵਾਲੇ ਦਿਨਾਂ ਵਿੱਚ ਮੁਕੱਦਮਾ ਚਲਾਇਆ ਜਾਵੇਗਾ। ਉਨ੍ਹਾਂ ਕਿਹਾ ਅਸੀਂ ਮੰਨਦੇ ਹਾਂ ਕਿ ਵਿਅਕਤੀਆਂ ਨੂੰ ਵਿਰੋਧ ਕਰਨ ਦਾ ਕਾਨੂੰਨੀ ਹੱਕ ਹੈ। ਪਰ, ਇਹ ਸਾਡੇ ਭਾਈਚਾਰੇ ਨੂੰ ਸੁਰੱਖਿਅਤ ਰੱਖਣ ਲਈ ਬਣਾਈਆਂ ਗਈਆਂ ਪਾਬੰਦੀਆਂ ਦੀ ਕੀਮਤ ‘ਤੇ ਨਹੀਂ ਹੋਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਇਹ 2 ਅਕਤੂਬਰ ਨੂੰ ਕੀਤੇ ਗਏ ਇੱਕ ਵਿਰੋਧ ਪ੍ਰਦਰਸ਼ਨ ਦੇ ਸਮਾਨ ਸੀ ਜਿਸ ਵਿੱਚ ਡੈਸਟਿਨੀ ਚਰਚ ਦੇ ਨੇਤਾ ਬ੍ਰਾਇਨ ਤਾਮਾਕੀ ‘ਤੇ ਕੋਵਿਡ -19 ਪਬਲਿਕ ਹੈਲਥ ਰਿਸਪਾਂਸ ਐਕਟ ਅਤੇ ਅਲਰਟ ਲੈਵਲ 3 ਪਾਬੰਦੀਆਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਸੀ।
Home Page ਕੋਵਿਡ -19: ਆਕਲੈਂਡ ‘ਚ ਲੌਕਡਾਉਨ ਦੇ ਵਿਰੋਧ ‘ਚ ਮੁਜ਼ਾਹਰਾ